ਮੋਹਾਲੀ, ਜੇਐੱਨਐੱਨ : ਹਰਿਆਵਲ ਪੰਜਾਬ ਸੰਸਥਾ ਵੱਲੋਂ ਇਸ ਵਾਰ ਲੋਕਾਂ ਨੂੰ ਦੀਵਾਲੀ 'ਤੇ ਵਾਤਾਵਰਨ ਬਚਾਉਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਲੋਕ ਦੀਵਾਲੀ 'ਤੇ ਇਕ ਦੂਜੇ ਨੂੰ ਤੋਹਫੇ ਦੇ ਕੇ ਵਧਾਈ ਦਿੰਦੇ ਹਨ ਪਰ ਇਸ ਵਾਰ ਦੀਵਾਲੀ 'ਤੇ ਲੋਕ ਇਕ ਦੂਜੇ ਨੂੰ ਪੌਦੇ ਗਿਫਟ ਕਰਨ। ਇਸ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਤਾਂ ਜੋ ਇਹ ਪੌਦੇ ਦਰੱਖ਼ਤ ਬਣਨ ਜਿਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਵਾਤਾਵਰਨ ਮਿਲੇ। ਹਰਿਆਵਲ ਪੰਜਾਬ ਸੰਸਥਾ ਲਈ ਜ਼ਿਲ੍ਹਾ ਮੋਹਾਲੀ ਦੇ ਕਨਵੀਨਰ ਬ੍ਰਿਜ ਮੋਹਨ ਜੋਸ਼ੀ ਨੇ ਦੱਸਿਆ ਕਿ ਦੀਵਾਲੀ ਦੀਵਿਆਂ ਤੇ ਰੋਸ਼ਨੀ ਦਾ ਤਿਉਹਾਰ ਹੈ।

ਇਹ ਹੋਵੇਗੀ ਦੀਵਿਆਂ ਦੀ ਵਿਸ਼ੇਸ਼ਤਾ

ਗੋਹੇ ਦੇ ਬਣੇ ਦੀਵਿਆਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਸਰ੍ਹੋਂ ਦਾ ਤੇਲ ਪਾ ਕੇ ਜਦੋਂ ਲੋਕ ਦੀਪਕ ਜਲਾਉਗੇ ਤਾਂ ਉਸ ਨਾਲ ਇਕ ਤਾਂ ਰੋਸ਼ਨੀ ਹੋਵੇਗੀ। ਦੂਜਾ ਹਵਾ 'ਚ ਬਿਮਾਰੀਆਂ ਫੈਲਾਉਣ ਵਾਲੇ ਕੀੜੇ-ਮਕੌੜੇ ਖਤਮ ਹੋਣਗੇ। ਇਸ ਨਾਲ ਹੀ ਦੀਵਾਲੀ ਤੋਂ ਬਾਅਦ ਇਨ੍ਹਾਂ ਦੀਵਿਆਂ ਨੂੰ ਨਦੀ ਜਾਂ ਨਹਿਰ 'ਚ ਜਲ ਪ੍ਰਭਾਵ ਲਈ ਨਹੀਂ ਜਾਣਾ ਪਵੇਗਾ। ਬਲਕਿ ਲੋਕ ਉਨ੍ਹਾਂ ਨੂੰ ਦੀਵਾਲੀ ਦੀ ਅਗਲੀ ਸਵੇਰ ਪਾਣੀ ਨਾਲ ਗਿੱਲਾ ਕਰੋ ਤੇ ਇਸ ਦੇ ਗੋਹੇ ਨੂੰ ਖਾਦ ਦੇ ਰੂਪ 'ਚ ਗਮਲਿਆਂ 'ਚ ਇਸਤੇਮਾਲ ਕਰੋ।

Posted By: Ravneet Kaur