ਸੁਰਜੀਤ ਸਿੰਘ ਕੋਹਾੜ, ਲਾਲੜੂ

ਲਕਸ਼ਯ ਪਬਲਿਕ ਸਕੂਲ ਦੱਪਰ ਵਿਖੇ ਸਾਲਾਨਾ ਸਮਾਰੋਹ ਸਬੰਧੀ ਪੋ੍ਗਰਾਮ ਕਰਵਾਇਆ ਗਿਆ, ਜਿਸ 'ਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੋ੍ਗਰਾਮ ਦੀ ਸ਼ੁਰੂਆਤ ਏਸੀਪੀ ਡੇਰਾਬੱਸੀ ਦਰਪਣ ਆਹਲੂਵਾਲੀਆਂਤੇ ਲੈਫ. ਕਰਨਲ ਨਿਧੀ ਸਿੰਘ (33 ਐੱਫਏਡੀ ਮਿਸ਼ਨ ਡਿੱਪੂ ਦੱਪਰ) ਵੱਲੋਂ ਦੀਪ ਜਗਾ ਕੇ ਕੀਤੀ ਗਈ। ਪੋ੍ਗਰਾਮ ਦੌਰਾਨ ਏਸੀਪੀ ਦਰਪਣ ਆਹਲੂਵਾਲੀਆ ਨੇ ਸਕੂਲ ਪ੍ਰਬੰਧਕਾਂ ਨੂੰ ਸਾਲਾਨਾ ਸਮਾਰੋਹ ਸਬੰਧੀ ਪੋ੍ਗਰਾਮ ਦੀ ਵਧਾਈ ਦਿੰਦਿਆਂ ਕਿਹਾ ਕਿ ਛੋਟੋ-ਛੋਟੋ ਬੱਚਿਆਂ ਵੱਲੋਂ ਮੰਚ ਉੱਤੇ ਆਪਣਾ ਹੁਨਰ ਵਿਖਾਇਆ ਗਿਆ, ਜੋ ਕਿ ਭਵਿੱਖ 'ਚ ਵਿਦਿਆਰਥੀ ਦੀ ਉਨੱਤੀ ਲਈ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਬੱਚਿਆਂ ਅੰਦਰ ਛੁਪੀ ਕਲਾ ਨੂੰ ਉਜਾਗਰ ਕਰਨ ਲਈ ਸਕੂਲ ਵੱਲੋਂ ਅਜਿਹੇ ਪੋ੍ਗਰਾਮ ਕਰਵਾਉਣੇ ਅਤਿ ਜ਼ਰੂਰੀ ਹਨ। ਇਸ ਦੌਰਾਨ ਲੈਫ. ਕਰਨਲ ਨਿਧੀ ਸਿੰਘ ਨੇ ਕਿਹਾ ਕਿ ਆਰਮੀ ਥੀਮ ਵਾਲਾ ਪ੍ਰਦਰਸ਼ਨ ਬਹੁਤ ਹੀ ਸ਼ਲਾਘਾਯੋਗ ਸੀ। ਉਨ੍ਹਾਂ ਲੜਕੀਆਂ ਨੂੰ ਪੜ੍ਹਾਈ 'ਚ ਸਖ਼ਤ ਮਿਹਨਤ ਕਰ ਕੇ ਉੱਚੇ ਅਹੁਦੇ ਪ੍ਰਰਾਪਤ ਕਰਨ ਲਈ ਪੇ੍ਰਿਤ ਵੀ ਕੀਤਾ। ਉਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ 'ਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਿਆ। ਪੋ੍ਗਰਾਮ ਦੌਰਾਨ ਸਕੂਲ ਪਿੰ੍ਸੀਪਲ ਸ਼੍ਰੀਮਤੀ ਨੀਨਾ ਗਪੁਤਾ ਨੇ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਕੂਲ ਦੀਆਂ ਪ੍ਰਰਾਪਤੀਆਂ 'ਤੇ ਚਾਨਣਾ ਪਾਇਆ।

ਇਸ ਮੌਕੇ ਵਿਦਿਆਰਥੀਆਂ ਨੇ ਸੰਸਕਾਰਾਂ ਦਾ ਮਹੱਤਵ, ਹਿਮਾਚਲੀ ਨਾਟੀ, ਗਿੱਧਾ, ਭੰਗੜਾ, ਮਾਂ ਬੋਲੀ ਦੀ ਸੰਭਾਲ, ਆਰਮੀ ਥੀਮ, ਹਰਿਆਣਵੀ ਤੇ ਰਾਜਸਥਾਨੀ ਨਾਚ ਪੇਸ਼ ਕੀਤਾ। ਪੋ੍ਗਰਾਮ ਦੇ ਅੰਤ 'ਚ ਪੜ੍ਹਾਈ, ਖੇਡਾਂ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ 'ਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਰਾਕੇਸ਼ ਗੁਪਤਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਦਾ ਮੁੱਖ ਟੀਚਾ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਕਰਨਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਬਲਕਾਰ ਸਿੰਘ ਦੱਪਰ, ਵੇਰਕਾ ਮਿਲਕ ਪਲਾਂਟ ਮੁਹਾਲੀ ਦੇ ਸਾਬਕਾ ਵਾਇਸ ਚੇਅਰਮੈਨ ਸੁਰਿੰਦਰ ਸਿੰਘ ਧਰਮਗੜ੍ਹ, ਗੁਰਪ੍ਰਰੀਤ ਸਿੰਘ ਜਾਸਤਨਾ, ਹਰਪ੍ਰਰੀਤ ਸਿੰਘ ਡੈਹਰ, ਜਸਵਿੰਦਰ ਸਿੰਘ ਧਰਮਗੜ੍ਹ, ਸਤਿੰਦਰ ਧਰਮਗੜ੍ਹ, ਗੁਰਚਰਨ ਸਿੰਘ ਜਾਸਤਨਾ, ਤਰਲੋਚਨ ਸਿੰਘ, ਜਸਵੀਰ ਸਿੰਘ ਸਰਦਾਰਪੁਰਾ, ਦਿਨੇਸ਼ ਤਿਵਾੜੀ, ਸੁਧੀਰ ਤਿਵਾੜੀ, ਸ਼ਿਆਮ ਲਾਲ ਤੇ ਕੁਲਦੀਪ ਸਿੰਘ ਸਰਸੀਣੀ ਆਦਿ ਵੀ ਹਾਜ਼ਰ ਸਨ।