ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਡੇਰਾਬੱਸੀ ਦਾ ਰਹਿਣ ਵਾਲਾ ਪਰਵਾਸੀ ਕਿਰਤੀ ਲੰਘੇ ਦਸ ਦਿਨਾਂ ਤੋਂ ਸ਼ੱਕੀ ਸਥਿਤੀਆਂ ਵਿਚ ਲਾਪਤਾ ਹੈ। ਉਹ ਇਕ ਦਸੰਬਰ ਨੂੰ ਬਿਹਾਰ ਜਾਣ ਲਈ ਘਰ ਤੋਂ ਨਿਕਲਿਆ ਸੀ ਪਰ ਨਾ ਉਹ ਬਿਹਾਰ ਪਹੁੰਚਿਆ ਤੇ ਨਾ ਹੀ ਵਾਪਸ ਆਇਆ। ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ। ਬਿਹਾਰ ਤੋਂ ਡੇਰਾਬੱਸੀ ਪਹੁੰਚੇ ਉਸਦੇ ਪਰਿਵਾਰਕ ਮੈਂਬਰਾਂ ਨੇ 9 ਦਿਨਾਂ ਮਗਰੋਂ ਉਸਦੀ ਗ਼ੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ।

ਜਾਣਕਾਰੀ ਮੁਤਾਬਕ ਵਰਿੰਦਰ ਰਾਉਤ (33 ਸਾਲ) ਵਾਸੀ ਗੋਖੁਲ੍ਹਾ ਜ਼ਿਲ੍ਹਾ ਪੱਛਮ ਚੰਪਾਰਨ ਬਿਹਾਰ ਹਾਲ ਵਾਸੀ ਗਲੀ ਨੰਬਰ 1 ਭਗਤ ਸਿੰਘ ਨਗਰ ਕਾਲੋਨੀ ਵਿਚ ਲੰਘੇ 7 ਸਾਲਾਂ ਤੋਂ ਕਿਰਾਏ 'ਤੇ ਰਹਿੰਦਾ ਸੀ। ਉਹ ਪੇਸ਼ੇ ਤੋਂ ਦਿਹਾੜੀਦਾਰ ਹੈ ਜਦੋਂ ਕਿ ਉਸਦਾ ਪਰਿਵਾਰ ਬਿਹਾਰ ਵਿਚ ਰਹਿੰਦਾ ਹੈ।

ਬੰਦ ਆ ਰਿਹੈ ਫੋਨ ਨੰਬਰ

ਬਿਹਾਰ ਤੋਂ ਉਸਦੀ ਭਾਲ ਵਿਚ ਆਏ ਭਰਾ ਅਸ਼ੋਕ, ਰਵਿੰਦਰ ਅਤੇ ਭਤੀਜੇ ਭੂਸ਼ਣ ਨੇ ਦੱਸਿਆ ਕਿ ਉਸ ਦਾ 1 ਦਸੰਬਰ ਨੂੰ ਫ਼ੋਨ ਆਇਆ ਸੀ ਕਿ ਘਰ ਤੋਂ ਬਿਹਾਰ ਦੇ ਲਈ ਆ ਰਿਹਾ ਹੈ। ਉਸ ਤੋਂ ਬਾਅਦ ਫ਼ੋਨ ਬੰਦ ਆ ਰਿਹਾ ਹੈ। ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਕਿ ਉਹ ਰੇਲਵੇ ਸਟੇਸ਼ਨ ਅੰਬਾਲਾ ਕੈਂਟ ਪਹੁੰਚਿਆ ਜਾਂ ਨਹੀਂ, ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ਦੀ ਬੁਨਿਆਦ 'ਤੇ ਗ਼ੰੁਮਸ਼ੁਦਗੀ ਦੀ ਰਿਪੋਰਟ ਦਰਜ ਕਰਕੇ ਉਸ ਦੀ ਭਾਲ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।