ਜੇਐੱਨਐੱਨ, ਚੰਡੀਗੜ੍ਹ : ਰੇਲਵੇ ਬੋਰਡ ਨੇ ਕਾਲਕਾ ਰੇਲਵੇ ਸਟੇਸ਼ਨ ਤੋਂ ਹਾਵੜਾ ਲਈ ਚੱਲਣ ਵਾਲੀ ਕਾਲਕਾ ਮੇਲ ਨੂੰ ਚਲਾਉਣ ਦੀ ਮਨਜੂਰੀ ਦੇ ਦਿੱਤੀ ਹੈ। ਕਾਲਕਾ ਮੇਲ ਤੋਂ ਇਲਾਵਾ ਸਪੈਸ਼ਲ ਨੌ ਰੇਲ ਗੱਡੀਆਂ ਨੂੰ ਰੇਲਵੇ ਬੋਰ ਨੇ ਚਲਾਉਣ ਦੀ ਇਜਾਜਤ ਦਿੱਤੀ ਹੈ। ਬੋਰਡ ਨੇ ਹਾਲੇ ਇਸ ਗੱਡੀ ਦਾ ਸ਼ਡਿਊਲ ਜਾਰੀ ਨਹੀਂ ਕੀਤਾ ਹੈ। ਅੰਬਾਲਾ ਮੰਡਲ ਦੇ ਜਨਸੰਪਰਕ ਅਧਿਕਾਰੀ ਸੁਮੀਰ ਸ਼ਰਮਾ ਨੇ ਦੱਸਿਆ ਕਿ ਮੰਡਲ ਵੱਲੋਂ ਇਸ ਟਰੇਨ ਨੂੰ ਚਲਾਉਣ ਦਾ ਪ੍ਰਤਾਵ ਰੇਲਵੇ ਬੋਰਡ ਨੂੰ ਭੇਜਿਆ ਗਿਆ ਸੀ, ਜਿਸ ਨੂੰ ਰੇਲਵੇ ਬੋਰਡ ਨੇ ਮਨਜੂਰ ਕਰ ਲਿਆ ਹੈ। ਉਮੀਦ ਹੈ ਕਿ ਅਗਲੇ ਹਫਤੇ ਤੋਂ ਅਗਲੇ ਹਫਤੇ ਤੋਂ ਕਾਲਕਾ ਮੇਲ ਇਸ ਰੂਟ 'ਤੇ ਚੱਲਣ ਲੱਗੇਗੀ। ਲੰਬੀ ਦੂਰੀ ਦੀ ਇਹ ਰੇਲ ਗੱਡੀ ਯਾਤਰੀ ਸੁਵਿਧਾ ਦੇ ਦਿ੍ਸ਼ਟੀਕੋਣ ਨਾਲ ਮਹੱਤਵਪੂਰਨ ਹੈ ਹੀ ਨਾਲ ਹੀ ਇਹ ਰੇਲ ਗੱਡੀ ਪਾਰਸਲ ਢੁਆਈ ਲਈ ਵੀ ਖਾਸ ਮਹੱਤਵਪੂਰਨ ਹੈ। ਇਸ ਰੇਲ ਗੱਡੀ ਨਾਲ ਖਾਸ ਤੌਰ 'ਤੇ ਤਿੰਨ ਤੋਂ ਚਾਰ ਪਾਰਸਲ ਕੋਚ ਲੱਗਦੇ ਹਨ, ਜਿਸ ਨਾਲ ਰੇਲਵੇ ਨੂੰ ਵਾਧੂ ਕਮਾਈ ਹੁੰਦੀ ਹੈ।

----

ਕਾਲਕਾ ਮੇਲ ਦਾ ਹੈ 1743 ਕਿਲੋਮੀਟਰ ਲੰਬਾ ਸਫ਼ਰ

ਕਾਲਕਾ ਤੋਂ ਹਾਵੜਾ ਰੇਲਵੇ ਸਟੇਸ਼ਨ ਦੀ ਦੂਰੀ 1743 ਕਿਲੋਮੀਟਰ ਦੀ ਹੈ। ਇਹ ਰੇਲ ਗੱਡੀ ਹਰਿਆਣਾ, ਚੰਡੀਗੜ੍ਹ, ਪੰਜਾਬ, ਉਤਰ ਪ੍ਰਦੇਸ਼ ਤੇ ਬਿਹਾਰ ਤੋਂ ਹੁੰਦੀ ਹੋਈ ਪੱਛਮੀ ਬੰਗਾਲ ਦੇ ਹਾਵੜਾ ਰੇਲਵੇ ਸਟੇਸ਼ਨ ਪੁੱਜਦੀ ਹੈ। ਇਹ ਰੇਲ ਗੱਡੀ ਆਪਣੇ ਸਫਰ 'ਚ ਇਨ੍ਹਾਂ ਸੂਬਿਆਂ ਦੇ 38 ਰੇਲਵੇ ਸਟੇਸ਼ਨਾਂ ਤੋਂ ਹੋ ਕੇ ਲੰਘਦੀ ਹੈ। ਇਸ ਰੇਲ ਗੱਡੀ ਦੇ ਰੂਟ 'ਚ ਚੰਡੀਗੜ੍ਹ, ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਪਾਣੀਪਤ, ਸੋਨੀਪਤ, ਦਿੱਲੀ, ਗਾਜ਼ੀਆਬਾਦ, ਅਲੀਗੜ੍ਹ, ਹਾਥਰਸ, ਫਿਰੋਜ਼ਾਬਾਦ, ਕਾਨਪੁਰ, ਫਤਹਿਬਾਦ, ਇਲਾਹਾਬਾਦ, ਸਾਸਾਰਾਮ, ਹਜ਼ਾਰੀਬਾਦ, ਦੁਰਗਾਪੁਰ, ਬਰਧਮਾਨ ਤੇ ਹਾਵੜਾ ਜੰਕਸ਼ਨ ਸਟੇਸ਼ਨ ਆਉਂਦੇ ਹਨ।

---

ਸਭ ਤੋਂ ਵੱਧ ਪਾਰਸਲ ਢੁਆਈ ਕਾਲਕਾ ਮੇਲ 'ਚ

ਲੰਬੀ ਦੂਰੀ ਦੀ ਇਹ ਰੇਲ ਗੱਡੀ ਯਾਤਰੀ ਸਹੂਲਤਾਂ ਦੇ ਦਿ੍ਸ਼ਟੀਕੋਣ ਨਾਲ ਤਾਂ ਮਹੱਤਵਪੂਰਨ ਹੈ ਹੀ ਇਸ ਦੇ ਨਾਲ ਹੀ ਇਕ ਰੇਲ ਗੱਡੀ ਪਾਰਸਲ ਢੁਆਈ ਲਈ ਵੀ ਖਾਸ ਮਹੱਤਵਪੂਰਨ ਹੈ। ਇਸ ਰੇਲ ਗੱਡੀ ਨਾਲ ਖਾਸ ਤੌਰ 'ਤੇ ਤਿੰਨ ਤੋਂ ਚਾਰ ਪਾਰਸਲ ਕੋਚ ਲੱਗਦੇ ਹਨ, ਜਿਸ ਨਾਲ ਰੇਲਵੇ ਨੂੰ ਕਾਫੀ ਕਮਾਈ ਹੋ ਹੁੰਦੀ ਹੈ।