ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਨੈਸ਼ਨਲ ਸ਼ਡਿਊਲਡ ਕਾਸਟ ਅਲਾਇੰਸ ਦੇ ਪ੫ਧਾਨ ਪਰਮਜੀਤ ਸਿੰਘ ਕੈਂਥ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ 'ਤੇ ਪੰਜਾਬ ਪੁਲਿਸ ਦਾ ਮੁਖੀ (ਡੀਜੀਪੀ) ਲਾਉਣ ਲਈ ਅਨੁਸੂਚਿਤ ਵਰਗ ਨਾਲ ਸਬੰਧਤ ਅਫਸਰ ਨੂੰ ਪਦਉਨਤ ਹੋਣ ਤੋਂ ਰੋਕਣ ਲਈ ਜਾਣਬੁੱਝ ਕੇ ਵਿਭਾਗੀ ਪ੍ਰਮੋਸ਼ਨ ਕਮੇਟੀ (ਡੀਪੀਸੀ) ਦੀ ਮੀਟਿੰਗ ਨਾ ਹੋਣ ਦਾ ਦੋਸ਼ ਲਾਇਆ ਹੈ।

ਕੈਂਥ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 30 ਸਾਲ ਦੀ ਸਰਵਿਸ ਕਰਨ ਵਾਲੇ ਅਫਸਰ ਦਾ ਨਾਂ ਪੈਨਲ ਵਿਚ ਭੇਜਿਆ ਜਾਣਾ ਹੈ ਪਰ ਕੈਪਟਨ ਸਰਕਾਰ ਨੇ ਇਸ ਅਹੁਦੇ ਲਈ ਕੁਝ ਆਈਪੀਐੱਸ ਅਫਸਰਾਂ ਨੂੰ ਪਦਉਨਤ ਕਰਨ ਲਈ ਅਨੁਸੂਚਿਤ ਵਰਗ ਨਾਲ ਸਬੰਧਤ ਅਧਿਕਾਰੀ ਨੂੰ ਨਜਰਅੰਦਾਜ਼ ਕਰਨ ਲਈ ਡੀਪੀਸੀ ਦੀ ਮੀਟਿੰਗ ਨਹੀਂ ਕੀਤੀ। ਕੈਂਥ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਬਣਾਏ ਜਾ ਰਹੇ ਪੈਨਲ ਵਿਚ ਅਨੁਸੂਚਿਤ ਜਾਤੀਆਂ ਦੇ ਨੁਮਾਇੰਦੇ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।