ਰਣਬੀਰ ਸਿੰਘ ਪੜੀ, ਡੇਰਾਬੱਸੀ : ਜਵਾਹਰਪੁਰ ਦੇ ਜਿਹੜੇ ਸਰੰਪਚ ਦੀ ਕੋਰੋਨਾ ਵਾਇਰਸ ਬੀਮਾਰੀ ਦੀ ਰਿਪੋਰਟ ਪੋਜਟਿਵ ਆਈ ਹੈ ਉਸਨੇ ਬੀਡੀਪੀਓ ਦਫ਼ਤਰ ਵਿਖੇ ਕਾਂਗਰਸੀ ਆਗੂ ਦੀਪਇੰਦਰ ਸਿੰਘ ਿਢਲੋ,ਬੀਡੀਪੀਓ ਡੇਰਾਬੱਸੀ, ਸਿਹਤ ਵਿਭਾਗ ਦੇ ਡਾਕਟਰ ਅਤੇ ਪੁਲਿਸ ਅਫ਼ਸਰਾਂ ਸਮੇਤ ਸਮਰਥਕਾਂ ਨੇ ਭਾਗ ਲਿਆ ਸੀ। ਭਾਵੇਂ ਉਨ੍ਹਾਂ ਸਾਰਿਆਂ 'ਚ ਕੋਰੋਨਾ ਦਾ ਕੋਈ ਵੀ ਲੱਛਣ ਨਹੀਂ ਹੈ ਪਰ ਉਨ੍ਹਾਂ ਦੇ ਮਨ ਵਿਚ ਡਰ ਸਤਾ ਰਿਹਾ ਹੈ ਕਿ ਕਿਤੇ ਇਹ ਲਾਗ ਉਨ੍ਹਾਂ ਨੂੰ ਵੀ ਲੱਗ ਗਈ ਹੋਵੇ।

ਜਾਣਕਾਰੀ ਮੁਤਾਬਕ ਗੁਰਵਿੰਦਰ ਸਿੰਘ ਛੋਟਾ ਬਲਾਕ ਸੰਮਤੀ ਮੈਂਬਰ ਹੈ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਸਰਪੰਚ ਹੈ। ਇਹ ਕਾਂਗਰਸ ਦੇ ਹਲਕਾ ਇੰਚਾਰਜ਼ ਦੀਪਇੰਦਰ ਸਿੰਘ ਿਢੱਲੋਂ ਦੇ ਕਰੀਬੀਆਂ 'ਚੋਂ ਇਕ ਪਰਿਵਾਰ ਹੈ। ਗੁਰਵਿੰਦਰ ਸਿੰਘ ਛੋਟਾ ਨੇ ਲੰਘੀ 28 ਮਾਰਚ ਨੂੰ ਬੀਡੀਪੀਓ ਦਫ਼ਤਰ ਵਿਖੇ ਪਿੰਡਾਂ ਨੂੰ ਸੈਨੇਟਾਈਜ਼ ਕਰਨ ਤੇ ਸਿਹਤ ਵਿਭਾਗ ਨੂੰ ਰਾਹਤ ਸਮੱਗਰੀ ਸੌਂਪਣ ਲਈ ਇਕ ਸਾਦੇ ਸਮਾਰੋਹ ਵਿਚ ਭਾਗ ਲਿਆ ਸੀ। ਹਾਲਾਂਕਿ ਗੁਰਵਿੰਦਰ ਛੋਟੇ ਵੱਲੋਂ ਅਹਤਿਆਤ ਵਰਤਦਿਆ ਮੂੰਹ 'ਤੇ ਮਾਸਕ ਆਦਿ ਪਹਿਨਿਆ ਹੋਇਆ ਸੀ। ਪਰ ਫਿਰ ਵੀ ਮੀਟਿੰਗ ਵਿਚ ਹਿੱਸਾ ਲੈਣ ਵਾਲੇ ਸਾਰਿਆਂ ਨੂੰ ਅੰਦਰੋਂ ਅੰਦਰੀ ਡਰ ਸਤਾ ਰਿਹਾ ਹੈ ਕਿ ਉਸ ਵੇਲੇ ਕੋਈ ਕੁਤਾਹੀ ਨਾ ਹੋ ਗਈ ਹੋਵੇ। ਜਿਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਤਾਂ ਭੁਗਤਣਾ ਪਵੇਗਾ ਹੀ ਪਰ ਇਸ ਨਾਲ ਹਲਕੇ ਦੇ ਲੋਕਾਂ ਦੀ ਕਤਾਰ ਬਹੁਤ ਲੰਮੀ ਹੋ ਸਕਦੀ ਹੈ। ਸਰਪੰਚ ਵੱਲੋਂ ਕਰਿਫ਼ਊ ਦੌਰਾਨ ਸਮਾਜ ਸੇਵਾ ਕਰਦੇ ਹੋਏ ਲੰਗਰ, ਰਾਸ਼ਨ ਤੇ ਪਿੰਡ ਨੂੰ ਸੈਨੇਟਾਈਜ਼ ਕਰਨ ਲਈ ਵੀ ਅਹਿਮ ਰੋਲ ਅਦਾ ਕੀਤਾ ਗਿਆ।

---------------

ਕੋਰੋਨਾ ਪੀੜਤਾਂ ਦੇ ਸੰਪਰਕ 'ਚ ਆਉਣ ਵਾਲੇ ਸਭਨਾਂ ਦੀ ਹੋਵੇਗੀ ਜਾਂਚ : ਸਿਵਲ ਸਰਜਨ

ਇਸ ਸਬੰਧੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਹਿਲਾ ਪੀੜਤਾਂ ਦੇ ਸਭ ਤੋਂ ਨੇੜਲੇ ਪਰਿਵਾਰ ਸਮੇਤ ਪਿੰਡ ਦੇ ਲੋਕਾਂ ਸੈਂਪਲ ਭਰੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਜਿੰਨੇ ਜਣੇ ਵੀ ਪੀੜਤਾਂ ਦੇ ਸੰਪਰਕ ਵਿਚ ਆਏ ਹਨ ਉਹ ਭਾਵਂੇ ਕਿਸੇ ਵੀ ਅਹੁਦੇ ਜਾਂ ਰੁਤਬਾ ਦਾ ਹੋਵੇ ਵਿਗਿਆਨਕ ਪ੍ਰਣਾਲੀ ਰਾਹੀਂ ਅਹਤਿਆਤ ਵਰਤਣ ਜਾਣਗੇ। ਉਨ੍ਹਾਂ ਦੇ ਲੱਛਣ ਅਤੇ ਸੰਪਰਕ ਸਮਾਂ ਦੇ ਮੁਤਾਬਕ ਉਨ•ਾਂ ਦੇ ਸੈਂਪਲ ਲਏ ਜਾ ਸਕਦੇ ਹਨ ਜਾਂ ਉਨ੍ਹਾਂ•ਨੂੰ ਹੋਮ ਕੁਆਰੰਟਾਇਨ ਕੀਤਾ ਜਾਵੇਗਾ ਤਾਂ ਕਿ ਬਿਮਾਰੀ ਅੱਗੇ ਨਾ ਫੈਲ ਸਕੇ।