ਜੇਐੱਨਐੱਨ, ਮੋਹਾਲੀ : ਮੰਗਲਵਾਰ ਸਵੇਰੇ ਇਨਸਾਨੀਅਤ ਉਸ ਸਮੇਂ ਸ਼ਰਮਸਾਰ ਹੋਈ ਜਦ ਕੋਰੋਨਾ ਦੇ ਡਰ ਖੁਣੋਂ 14 ਸਾਲਾਂ ਮੁਸਲਿਮ ਭਾਈਚਾਰੇ ਦੀ ਬੱਚੀ ਦੀ ਹੋਈ ਕੁਦਰਤੀ ਮੌਤ ਤੋਂ ਬਾਅਦ ਪਿੰਡ ਰਡੀਆਲਾ ਦੀ ਪੰਚਾਇਤ ਨੇ ਲਾਸ਼ ਨੂੰ ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਪਿੰਡ ਦਾਊਮਾਜਰਾ 'ਚ ਮੁਸਲਿਮ ਭਾਈਚਾਰੇ ਦੀ ਬੱਚੀ ਨਗਮਾ ਦੀ ਸੋਮਵਾਰ ਰਾਤ ਮਿਰਗੀ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਕਬਰਿਸਤਾਨ ਪਿੰਡ ਰਡੀਆਲਾ 'ਚ ਹੋਣ ਕਾਰਨ ਮਿ੍ਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੀ ਪੰਚਾਇਤ ਨਾਲ ਸੰਪਰਕ ਕੀਤਾ ਪਰ ਕੋਰੋਨਾ ਦੇ ਡਰ ਕਾਰਨ ਪੰਚਾਇਤ ਨੇ ਬੱਚੀ ਦੀ ਲਾਸ਼ ਪਿੰਡ ਦੇ ਕਬਰਿਸਤਾਨ 'ਚ ਦਫਨਾਉਣ ਤੋਂ ਇਨਕਾਰ ਕਰ ਦਿੱਤਾ। ਮਿ੍ਤਕ ਨਗਮਾ ਦੇ ਪਿਤਾ ਸਮੇਦੀਨ ਅਤੇ ਮਾਂ ਰੁਕਸਾਨਾ ਬੇਗਮ ਆਪਣੀ ਬੱਚੀ ਦਾ ਸਸਕਾਰ ਕਰਨ ਲਈ ਕਰੀਬਨ ਤਿੰਨ ਘੰਟੇ ਕਦੀ ਪੁਲਿਸ ਦੇ ਕੋਲ ਤਾਂ ਕਦੀ ਪੰਚਾਇਤ ਦੀਆਂ ਮਿੰਨਤਾਂ ਕਰਦੀ ਰਹੀ ਪਰ ਕਿਸੇ ਨੇ ਉਸ ਦੀ ਮਜਬੂਰੀ ਨੂੰ ਨਹੀਂ ਸਮਿਝਆ। ਕੋਰੋਨਾ ਦਾ ਖ਼ੌਫ਼ ਇਸ ਕਦਰ ਲੋਕਾਂ ਦੇ ਮਨ 'ਚ ਬੈਠ ਚੱੁਕਿਆ ਹੈ ਕਿ ਕੁਦਰਤੀ ਮੌਤ ਨੂੰ ਵੀ ਲੋਕ ਨਫਰਤ ਤੇ ਡਰ ਨਾਲ ਦੇਖਣ ਲੱਗੇ ਹਨ। ਉਥੇ ਹੀ ਦੂਜੇ ਪਾਸੇ ਪੀੜਤ ਪਰਿਵਾਰ ਨੇ ਦੱਸਿਆ ਕਿ ਮੁਸਲਿਮ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਲੜਕੀ ਦੀ ਲਾਸ਼ ਨੂੰ ਅੰਤਿਮ ਵਿਦਾਇਗੀ ਦੇ ਸਮੇਂ 'ਚ ਉਰਦੂ ਵਿਚ ਅੌਰਤ ਹੀ ਇਸ ਰਸਮ ਨੂੰ ਨਿਭਾਉਂਦੀ ਹੈ।