ਇਕਬਾਲ ਸਿੰਘ, ਡੇਰਾਬੱਸੀ : ਡੇਰਾਬੱਸੀ ਜੈਨ ਮੁਨੀ ਜਗਦੀਸ਼ ਕਾਮਧੇਨੂ ਗਊਸ਼ਾਲਾ ਨੇੜੇ ਲਾਰਡ ਮਹਾਵੀਰ ਜੈਨ ਸਕੂਲ, ਧਨੌਨੀ ਰੋਡ ਡੇਰਾਬੱਸੀ ਵੱਲੋਂ ਨਵੇਂ ਚੰਦਰਮਾ ਮੌਕੇ ਸਵੇਰੇ 9:30 ਵਜੇ ਗਊਸ਼ਾਲਾ 'ਚ ਹਵਨ ਕਰਵਾਇਆ ਗਿਆ। ਹਵਨ ਪੰਡਿਤ ਨਰੇਸ਼ ਸ਼ਰਮਾ (ਚੰਚਲ ਸ਼ਰਮਾ) ਵੱਲੋਂ ਕਰਵਾਇਆ ਗਿਆ। ਪੁਰਾਤਨ ਮਾਨਤਾ ਅਨੁਸਾਰ ਅਮਾਸੇ 'ਤੇ ਗਊ ਸੇਵਾ ਕਰਨ ਨਾਲ ਪਿਤਰ ਦੋਸ਼ ਦੂਰ ਹੁੰਦਾ ਹੈ। ਹਵਨ ਉਪਰੰਤ ਸਵੇਰੇ 11:30 ਵਜੇ ਤੋਂ ਭੰਡਾਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਨਰਲ ਸਕੱਤਰ ਗੌਰਵ ਜੈਨ, ਕੈਸ਼ੀਅਰ ਵਿਕਾਸ ਜੈਨ ਬੰਟੀ, ਸਰਪ੍ਰਸਤ ਰਾਜੇਸ਼ ਜੈਨ, ਮੁਕੇਸ਼ ਜੈਨ ਮਿੰਕੂ, ਸੀਨੀਅਰ ਪੱਤਰਕਾਰ ਸ਼ਾਮ ਸਿੰਘ, ਉਪ ਪ੍ਰਧਾਨ ਅਮਿਤ ਗੁਪਤਾ, ਸ਼ਵਿਮ, ਇੰਦਰਜੀਤ ਜੈਨ, ਪਿੰ੍ਸ ਜੈਨ, ਅਤੇ ਹੋਰ ਸ਼ਰਧਾਲੂ ਹਾਜ਼ਰ ਸਨ। ਇਹ ਜਾਣਕਾਰੀ ਗਊਸ਼ਾਲਾ ਦੇ ਮੁਖੀ ਰਵਿੰਦਰ ਜੈਨ ਮਿੰਕੂ ਨੇ ਦਿੱਤੀ।