ਜੇਐੱਨਐੱਨ, ਚੰਡੀਗੜ੍ਹ : ਦੇਖੋ ਜੀਵਨ ਵਿਚ ਬਹੁਤ ਘੱਟ ਮੌਕੇ ਅਜਿਹੇ ਆਉਂਦੇ ਹਨ, ਜਦੋਂ ਸਾਨੂੰ ਆਪਣਿਆਂ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਮਿਲਦਾ ਹੈ। ਹੈ ਤਾਂ ਮੁਸ਼ਕਿਲ ਭਰਿਆ, ਪਰ ਇਹ ਸਹੀ ਸਮਾਂ ਹੈ, ਜਦੋਂ ਅਸੀਂ ਆਪਣਿਆਂ ਨਾਲ ਬੈਠ ਕੇ ਉਨ੍ਹਾਂ ਨਾਲ ਗੱਲਬਾਤ ਕਰ ਸਕੀਏ। ਇਕੱਲਾਪਣ ਸਭ ਤੋਂ ਬੁਰੀ ਚੀਜ਼ ਹੁੰਦੀ ਹੈ, ਜਿਸ ਨਾਲ ਸਾਡੇ ਘਰ ਦੇ ਵੱਡੇ ਬਜ਼ੁਰਗ ਗੁਜ਼ਰ ਰਹੇ ਹੁੰਦੇ ਹਨ, ਅਜਿਹੇ ਵਿਚ ਇਹ ਸਹੀ ਮੌਕਾ ਹੈ, ਜਦੋਂ ਅਸੀਂ ਆਪਣੇ ਬਜ਼ੁਰਗਾਂ ਤੇ ਵੱਡਿਆਂ ਨਾਲ ਬੈਠ ਕੇ ਗੱਲ ਕਰ ਸਕੀਏ, ਉਨ੍ਹਾਂ ਦੇ ਸਮੇਂ ਨੂੰ ਜੀਅ ਸਕੀਏ। ਉਨ੍ਹਾਂ ਦੇ ਬਾਰੇ ਵਿਚ ਅਤੇ ਉਨ੍ਹਾਂ ਦੇ ਦਿਨਾਂ ਨੂੰ ਯਾਦ ਕਰੀਏ, ਜਦੋਂ ਪੈਸਾ ਸੀਮਤ ਤੇ ਪਿਆਰ ਜ਼ਿਆਦਾ ਹੁੰਦਾ ਸੀ। ਕੋਰੋਨਾ ਨੇ ਸਾਨੂੰ ਬੇਸ਼ੱਕ ਲਾਕਡਾਊਨ ਦੀ ਸਥਿਤੀ ਵਿਚ ਪਾ ਦਿੱਤਾ ਹੈ, ਪਰ ਸਾਨੂੰ ਇਸ ਦੌਰਾਨ ਸਕਾਰਾਤਮਕ ਰੂਪ ਨਾਲ ਲੜਨਾ ਹੋਵੇਗਾ। ਇਕ ਦੂਜੇ ਦਾ ਸਾਥ ਦੇਣਾ ਹੋਵੇਗਾ। ਮੇਰੀ ਸਾਰੇ ਦੋਸਤਾਂ ਲਈ ਇਕ ਹੀ ਕਾਮਨਾ ਹੈ ਕਿ ਉਹ ਸਿਹਤਮੰਦ ਰਹਿਣ। ਨਾਲ ਹੀ ਅਸੀਂ ਸਾਰੇ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ 'ਤੇ ਧਿਆਨ ਨਾ ਦੇਈਏ। ਅਫਵਾਹਾਂ ਕਿਸੇ ਨੂੰ ਡਰਾ ਸਕਦੀਆਂ ਹਨ, ਅਜਿਹੇ ਵਿਚ ਸੋਸ਼ਲ ਮੀਡੀਆ ਦੀ ਸਹੀ ਵਰਤੋਂ ਕਰੋ। ਇਕ ਦੂਜੇ ਦੀ ਬਿਹਤਰੀ ਦੀ ਕਾਮਨਾ ਕਰੋ, ਮੈਂ ਉਮੀਦ ਕਰਾਂਗਾ ਕਿ ਅਸੀਂ ਹੁਣ ਜਲਦੀ ਹੀ ਇਸ ਵਾਇਰਸ ਦੀ ਕੈਦ ਤੋਂ ਬਾਹਰ ਨਿਕਲੀਏ ਤੇ ਹਮੇਸ਼ਾ ਆਪਣੇ ਵੱਡੇ ਬਜ਼ੁਰਗਾਂ ਨਾਲ ਖ਼ੁਸ਼ੀ ਖ਼ੁਸ਼ੀ ਰਹੀਏ।