ਜੈ ਸਿੰਘ ਛਿੱਬਰ, ਚੰਡੀਗੜ੍ਹ : ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਵੱਲੋਂ ਦੇ ਕਿਸਾਨ/ਇਨਸਾਨ ਮਾਰੂ ਕਾਲੇ ਕਾਨੂੰਨਾ ਨੂੰ ਰੱਦ ਕਰਨ ਲਈ ਆਰੰਭੇ ਅੰਦਲੋਨ ਦੀ ਹਮਾਇਤ ਵਿਚ ਸੈਕਟਰ-17, ਚੰਡੀਗੜ ਵਿਖੇ ਇਪਟਾ, ਪੰਜਾਬ ਤੇ ਚੰਡੀਗੜ੍ਹ ਦੇ ਕਾਰਕੁਨ, ਰੰਗਕਰਮੀਆਂ ਤੇ ਗਾਇਕਾਂ ਨੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਅਤੇ ਪਟਿਆਲ, ਬਠਿੰਡਾ ਤੇ ਮੁਹਾਲੀ ਦੇ ਕਨਵੀਰ ਡਾ. ਕੁਲਦੀਪ ਸਿੰਘ ਦੀਪ, ਜੇ. ਸੀ. ਪਰਿੰਦਾ ਤੇ ਨਰਿੰਦਰਪਾਲ ਨੀਨਾ ਦੀ ਰਹਿਨੁਮਾਈ ਹੇਠ ਭਰਵੀਂ ਗਿਣਤੀ ਵਿਚ ਕਲਾ ਦੇ ਜ਼ਰੀਏ ਆਪਣੀ ਅਵਾਜ਼ ਬੁਲੰਦ ਕਰਨ ਤੋਂ ਇਲਾਵਾ ਅੰਮ੍ਰਿਤਸਰ ਵਿਖੇ ਇਪਟਾ ਦੇ ਸੂਬਾਈ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਜਿਲ੍ਹਾ ਪ੍ਰਧਾਨ ਬਲਬੀਰ ਮੂਦਲ ਨੇ 26 ਜਨਵਰੀ ਨੂੰ ਟਰਕੈਟਰ ਮਾਰਚ ਲਈ ਦਿੱਲੀ ਜਾਣ ਵਾਸਤੇ ਲਾਮਬੰਦੀ ਕੀਤੀ।

ਸੰਜੀਵਨ ਸਿੰਘ ਤੇ ਬਲਕਾਰ ਸਿੱਧੂ ਨੇ ਕਿਹਾ ਕਿ ਜਿਵੇਂ ਵਿਆਹ ਵਿਚ ਬਰਾਤੀ ਖੋਰੂ ਪਾਉਂਦੇ ਨੇ, ਬੱਕਰੇ ਬਲਾਉਂਦੇ ਨੇ।ਇਵੇਂ ਹੀ ਸੱਤਾ ਦਾ ਨਸ਼ਾ ਹਾਕਿਮ ਨੂੰ ਖ਼ਰਮਸਤੀਆਂ ਕਰਨ ਲਾ ਦਿੰਦਾ ਹੈ।ਪਰ ਨਾ ਤਾਂ ਬਰਾਤੀਆਂ ਨੂੰ ਪਤਾ ਹੁੰਦਾ ਹੈ, ਬਰਾਤ ਕਦੇ ਵੀ ਪਿੰਡ ਤੋਂ ਵੱਡੀ ਨਹੀਂ ਹੁੰਦੀ।ਨਾ ਹੀ ਸੱਤਾ ਵਿਚ ਮਦਮਸਤ ਹਾਕਿਮ ਨੂੰ ਅਹਿਸਾਹ ਹੁੰਦਾ ਹੈ, ਸੱਤਾ ਦੀ ਤਾਕਤ ਕਦੇ ਵੀ ਲੋਕਾਂ ਦੀ ਸ਼ਕਤੀ ਤੋਂ ਸ਼ਕਤੀਸ਼ਾਲੀ ਨਹੀਂ ਹੁੰਦੀ।ਇਪਟਾ ਦੇ ਲੋਕ-ਗਾਇਕਾਂ ਕੁਲਬੀਰ ਸੈਣੀ, ਭੁਪਿੰਦਰ ਬੱਬਲ ਤੇ ਗੱਗੀ ਨਾਹਰ ਨੇ ਕਿਸਾਨੀ ਮਸਲਿਆ ਦੀ ਗੱਲ ਕਰਦੀ ਗਾਇਕੀ ਪੇਸ਼ ਕੀਤੀ।

ਇਪਟਾ ਕਾਰਕੁਨਾ ਤੇ ਕਲਮਕਾਰਾਂ ਬਠਿੰਡਾ ਤੋਂ ਜਸਪਾਲ ਮਾਨਖੇੜਾ, ਰਾਣਾ ਰਣਬੀਰ, ਰਵਿੰਦਰ ਸੰਧੂ, ਪਿੰ੍ਰਸੀਪਲ ਅਮਰਜੀਤ ਸਿੰਘ ਸਿੱਧੂ, ਹਰਭਜਨ ਸੇਲਬਰਾ,ਰਣਜੀਤ ਗੌਰਵ, ਪਟਿਆਲਾ ਤੋਂ ਸੁਖਜੀਵਨ, ਅਮ੍ਰਿਤਪਾਲ ਸਿੰਘ, ਸੰਦੀਪ ਵਾਲੀਆਂ ਚੰਡੀਗੜ੍ਹ ਤੋਂ ਕੰਵਲਨੈਨ ਸਿੰਘ ਸੇਖੋਂ, ਸ਼ਰਨਜੀਤ ਸਿੰਘ ਅਤੇ ਮੁਹਾਲੀ ਤੋਂ ਅਮਰਜੀਤ ਕੌਰ, ਗੁਰਮੇਲ ਮੌਜੇਵਾਲ, ਗੋਪਾਲ ਸ਼ਰਮਾ, ਕੁਲਦੀਪ ਸਿੰਘ, ਜਸਪ੍ਰੀਤ ਜੱਸੂ, ਡਿੰਪੀ, ਮਨਪ੍ਰੀਤ ਮਨੀ ਨੇ ਵੀ ਸ਼ਮੂਲੀਅਤ ਕੀਤੀ।ਜ਼ਿਕਰਯੋਗ ਹੈ ਕਿ ਇਪਟਾ ਦੇ ਕਾਰਕੁਨ ਪਿੱਛਲੇ 26 ਨਵੰਬਰ ਤੋਂ ਸੰਯੁਕਤ ਕਿਸਾਨ ਮੋਰਚੇ ਦੇ ਹਰ ਸੱਦੇ ’ਤੇ ਅਮਲ ਕਰਦੇ ਹੋਏ ਪੂਰੀ ਤਨਦੇਹੀ ਨਾਲ ਵੱਧ ਚੜ ਕੇ ਸ਼ਮੂਲੀਅਤ ਕਰ ਰਹੇ ਹਨ।

Posted By: Tejinder Thind