v> ਜੇਐਨਐਨ, ਚੰਡੀਗੜ੍ਹ : ਯੂਟੀ ਪੁਲਿਸ ਵਿਭਾਗ ਵੱਲੋਂ 2018 ਬੈਚ ਦੀ ਆਈਪੀਐੱਸ ਸ਼ਰੂਤੀ ਅਰੋੜਾ ਨੂੰ ਐਸਡੀਪੀਓ ਸਾਊਥ ਦੀ ਪਹਿਲੀ ਜ਼ਿੰਮੇਵਾਰੀ ਮਿਲੀ ਹੈ। ਜਲਦ ਹੀ ਚੰਡੀਗੜ੍ਹ ਪਹੁੰਚਾਉਣ ਤੋਂ ਬਾਅਦ ਉਹ ਆਪਣਾ ਚਾਰਜ ਸੰਭਾਲ ਲਵੇਗੀ। ਉਦੋਂ ਤਕ ਆਈਪੀਐੱਸ ਨੇਹਾ ਯਾਦਵ ਦੇ ਕੋਲ ਹੀ ਐਸਡੀਪੀਓ ਸਾਊਥ ਦਾ ਚਾਰਜ ਰਹੇਗਾ। ਨੇਹਾ ਯਾਦਵ ਨੂੰ ਐਸਪੀ ਸਾਈਬਰ ਦੀ ਪੋਸਟ ਮਿਲੀ ਹੈ।

ਇਸ ਤੋਂ ਇਲਾਵਾ ਡੀਐਸਪੀ ਈਸਟ ਦਾ ਚਾਰਜ ਗੁਰਮੁੱਖ ਸਿੰਘ ਕੋਲ ਪੀਸੀਆਰ ਵਿੰਗ ਦਾ ਚਾਰਜ ਸੀ। ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੂੰ ਕਮਿਊਨੀਕੇਸ਼ਨ ਅਤੇ ਮਹਿਲਾ ਡੀਐਸਪੀ ਦੇਵੀ ਨੂੰ ਪੀਸੀਆਰ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ।

ਦੱਸ ਦੇਈਏ ਕਿ ਸ਼ਰੂਤੀ ਹਰਿਆਣਾ ਦੀ ਚੀਫ਼ ਸੈਕਟਰੀ ਕੇਸ਼ਨੀ ਆਨੰਦ ਅਰੋੜਾ ਦੀ ਬੇਟੀ ਹੈ। ਚੰਡੀਗੜ੍ਹ ਵਿਚ ਐਸਐਸਪੀ ਟ੍ਰੈਫਿਕ ਐਂਡ ਸਕਿਊਰਿਟੀ ਰਹਿ ਚੁੱਕੇ ਆਈਪੀਐਸ ਮਨੀਸ਼ ਚੌਧਰੀ ਵੀ ਇਸ ਪਰਿਵਾਰ ਨਾਲ ਸਬੰਧ ਰੱਖਦੇ ਹਨ। ਸ਼ਰੂਤੀ ਅਜੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਰ ਰਹੀ ਹੈ।

Posted By: Tejinder Thind