ਜ. ਸ., ਚੰਡੀਗੜ੍ਹ : ਵਰਲਡ ਡੀ-ਅਡਿਕਸ਼ਨ ਡੇਅ ਮੌਕੇ ਐੱਨਜੀਓ ਵੂਮੈਨ ਐਂਡ ਚਾਈਲਡ ਵੈੱਲਫੇਅਰ ਸੁਸਾਇਟੀ ਸੈਕਟਰ-45 ਡੀ ਚੰਡੀਗੜ੍ਹ ਦੇ ਬੈਨਰ ਹੇਠ ਬੁੜੈਲ ਪਿੰਡ 'ਚ ਸੈਕਟਰ-45 'ਚ ਨਸ਼ੇ ਤੋਂ ਮੁਕਤੀ ਲਈ ਨੁੱਕੜ ਨਾਟਕ ਕਰਵਾਇਆ ਗਿਆ। ਇਸ ਮੌਕੇ ਸੀਏਜੀ ਦੇ ਸਾਬਕਾ ਡਾਇਰੈਕਟਰ ਜਨਰਲ ਨੰਦ ਲਾਲ ਬਤੌਰ ਮੱੁਖ ਮਹਿਮਾਨ ਹਾਜ਼ਰ ਹੋਏ। ਇਸ ਦੌਰਾਨ ਐੱਸਐੱਚਓ ਸੈਕਟਰ-34 ਥਾਣਾ ਦਵਿੰਦਰ ਸਿੰਘ, ਏਰੀਆ ਕੌਂਸਲਰ ਅਤੇ ਸਾਬਕਾ ਮੇਅਰ ਕੰਵਰ ਰਾਣਾ ਵੀ ਮੌਜੂਦ ਸਨ। ਮੁੱਖ ਮਹਿਮਾਨ ਨੰਦ ਲਾਲ ਨੇ ਕਿਹਾ ਕਿ ਨਸ਼ਾ ਇਕ ਸਿਊਂਕ ਦੀ ਤਰ੍ਹਾਂ ਹੁੰਦਾ ਹੈ ਜੋ ਇਨਸਾਨ ਅੰਦਰੋਂ ਖੋਖਲਾ ਕਰ ਦਿੰਦਾ ਹੈ। ਪੂਜਾ ਬਖਸ਼ੀ ਨੇ ਕਿਹਾ ਕਿ ਇੰਟਰਨੈਸ਼ਨਲ ਡਰੱਗ ਐਬਿਊਜ਼ ਡੇਅ ਸਮੁੱਚੇ ਵਿਸ਼ਵ 'ਚ ਮਨਾਇਆ ਜਾ ਰਿਹਾ ਹੈ ਅਤੇ ਹਰੇਕ ਦੇਸ਼ ਆਪਣੇ ਵਲੋਂ ਨਸ਼ੇ ਤੋਂ ਨੌਜਵਾਨ ਪੀੜ੍ਹੀ ਨੂੰ ਦੂਰ ਰੱਖਣਾ ਚਾਹੁੰਦਾ ਹੈ।