ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਵਿਚ ਜਮਾਤੀਆਂ ਦੇ ਵਧਦੇ ਮਾਮਲਿਆਂ ਪਿੱਛੋਂ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਦਿੱਲੀ ਵਿਚ ਜਮਾਤ ਦੇ ਪ੍ਰਰੋਗਰਾਮ ਵਿਚ ਸ਼ਾਮਲ ਹੋਏ ਲੋਕ 24 ਘੰਟਿਆਂ ਵਿਚ ਸਾਹਮਣੇ ਨਾ ਆਏ ਤਾਂ ਉਨ੍ਹਾਂ ਵਿਰੁੱਧ ਇਰਾਦਾ-ਏ-ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਵਿਚ ਵੀ ਸਰਕਾਰ ਨੇ ਅਜਿਹੇ ਹੀ ਆਦੇਸ਼ ਦਿੱਤੇ ਹਨ। ਸਿਹਤ ਵਿਭਾਗ ਮੁਤਾਬਕ ਸੂਬੇ ਵਿਚ ਹੁਣ ਵੀ 22 ਲੋਕ ਅਜਿਹੇ ਹਨ ਜੋ ਪ੍ਰੋਗਰਾਮ ਤੋਂ ਮੁੜੇ ਹਨ ਪਰ ਟੈਸਟ ਲਈ ਸਾਹਮਣੇ ਨਹੀਂ ਆਏ ਹਨ। ਵਿਭਾਗ ਨੇ ਉਨ੍ਹਾਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ ਹੈ।


ਪੰਜਾਬ ਵਿਚ ਜਮਾਤੀਆਂ ਦੀ ਸਥਿਤੀ

-ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਪਰਤੇ 467

-ਟ੍ਰੇਸ ਕੀਤੇ 445

ਟੈਸਟ ਹੋਏ 350

ਨੈਗੇਟਿਵ 111

ਪੌਜ਼ਿਟਿਵ 17

ਰਿਪੋਰਟ ਦਾ ਇੰਤਜ਼ਾਰ 227

Posted By: Jagjit Singh