ਸੁਰਜੀਤ ਸਿੰਘ ਕੋਹਾੜ, ਲਾਲੜੂ : ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਬੀਤੇ ਦਿਨੀਂ ਲਾਲੜੂ ਆਈਟੀਆਈ ਚੌਕ 'ਤੇ ਵਾਪਰੇ ਇਕ ਸੜਕ ਹਾਦਸੇ 'ਚ ਫੱਟੜ ਹੋਏ ਨੌਜਵਾਨ ਦੀ ਅੱਜ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਹੈ। ਥਾਣਾ ਲਾਲੜੂ ਦੇ ਐੱਸਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਅਮਰਿੰਦਰ ਕੁਮਾਰ (28) ਪੁੱਤਰ ਭਦੇਈ ਵਾਸੀ ਪਿੰਡ ਪਹਾੜਪੁਰ, ਥਾਣਾ ਖਹਿਰਾ, ਜ਼ਿਲ੍ਹਾ ਛਪਾਰ, ਬਿਹਾਰ ਦਾ ਰਹਿਣ ਵਾਲਾ ਸੀ ਤੇ ਉਹ ਰੈਨਵੋ ਡੈਨਿਮ ਕੰਪਨੀ ਚਾਂਦਹੇੜੀ ਵਿਖੇ ਕੰਮ ਕਰਦਾ ਸੀ 12 ਜਨਵਰੀ ਨੂੰ ਉਹ ਘਰੇਲੂ ਸਮਾਨ ਲੈਣ ਲਈ ਲਾਲੜੂ ਮੰਡੀ ਪੈਦਲ ਜਾ ਰਿਹਾ ਸੀ, ਜਿਉਂ ਹੀ ਉਹ ਆਈਟੀਆਈ ਚੌਂਕ ਕੋਲ ਪੁੱਜਾ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਉਸ ਨੂੰ ਟੱਕਰ ਮਾਰੀ ਅਤੇ ਕਾਰ ਚਾਲਕ ਮੌਕੇ ਤੋਂ ਕਾਰ ਸਮੇਤ ਫਰਾਰ ਹੋ ਗਿਆ ਇਸ ਹਾਦਸੇ ਵਿਚ ਅਮਰਿੰਦਰ ਕੁਮਾਰ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ, ਜਿਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਦੌਰਾਨੇ ਇਲਾਜ ਅੱਜ ਮੌਤ ਹੋ ਗਈ ਪੁਲਿਸ ਨੇ ਕਾਰ ਦੇ ਅਣਪਛਾਤੇ ਫਰਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।