v> ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਅੱਜ ਵਿਭਾਗ 'ਚ ਕੰਮ ਕਰਦੇ ਚਾਰ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਹਨ। ਵਿਭਾਗ ਨੇ ਇਕ ਦਫਤਰੀ ਹੁਕਮ ਜਾਰੀ ਕਰਕੇ ਮਿਤੀ 27.07.2020 ਨੂੰ ਹੋਈ ਵਿਭਾਗੀ ਤਰੱਕੀ ਕਮੇਟੀ ਦੀ ਮੀਟਿੰਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ , ਪੰਜਾਬ ਵਿੱਚ ਕੰਮ ਕਰਦੇ ਸਹਾਇਕ ਲੋਕ ਸੰਪਰਕ ਅਫਸਰ ਕੁਲਤਾਰ ਸਿੰਘ ਮੀਆਂਪੁਰੀ, ਡਾ. ਕੁਲਜੀਤ ਸਿੰਘ ਮੀਆਂਪੁਰੀ, ਸ੍ਰੀ ਅਰੁਨ ਚੌਧਰੀ,ਸ੍ਰੀ ਰਾਮ ਲੁਭਾਇਆ ਨੂੰ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਵਜੋਂ ਪਦ ਉਨਤ ਕੀਤਾ ਗਿਆ ਹੈ।

Posted By: Jagjit Singh