ਜੇਐਨਐਨ, ਚੰਡੀਗੜ੍ਹ : ਪਿਛਲੇ 20 ਸਾਲ ਤੋਂ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਰਾਸ਼ਟਰੀ ਪੱਧਰ ਦੇ ਮੁੱਕੇਬਾਜ਼ ਅਤੇ ਐਨਆਈਐਸ ਕੁਆਲੀਫਾਇਡ ਬਾਕਸਿੰਗ ਕੋਚ ਆਬਿਦ ਖਾਨ ਦੀ ਮਦਦ ਲਈ ਮੰਨੇ ਪ੍ਰਮੰਨੇ ਉਦਯੋਗਪਤੀ ਆਨੰਦ ਮਹਿੰਦਰਾ ਨੇ ਮਦਦ ਲਈ ਹੱਥ ਵਧਾਇਆ ਹੈ। ਉਨ੍ਹਾਂ ਕਿਹਾ ਕਿ ਇਕ ਵੀਡੀਓ ’ਤੇ ਰੀਟਵੀਟ ਕਰਦੇ ਹੋਏ ਕਿਹਾ ਕਿ ਆਬਿਦ ਦੀ ਸਟੋਰੀ ਦੱਸਣ ਲਈ ਧੰਨਵਾਦ। ਮੈਂ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ ਕਿ ਉਹ ਕੋਈ ਮਦਦ ਨਹੀਂ ਮੰਗ ਰਹੇ। ਫਿਰ ਵੀ ਮੈਂ ਲੋਕਾਂ ਨੂੰ ਚੈਰਿਟੀ ਆਫਰ ਕਰਨ ਦੀ ਬਜਾਏ ਉਨ੍ਹਾਂ ਦੀ ਪ੍ਰਤਿਭਾ ਅਤੇ ਜਨੂੰਨ ਵਿਚ ਨਿਵੇਸ਼ ਕਰਨਾ ਪਸੰਦ ਕਰਦਾ ਹਾਂ। ਕ੍ਰਿਪਾ ਮੈਨੂੰ ਦੱਸੋ ਕਿ ਮੈਂ ਕਿਵੇਂ ਉਨ੍ਹਾਂ ਦੀ ਸਟਾਰਟਅਪ ਬਾਕਸਿੰਗ ਅਕਾਦਮੀ ਵਿਚ ਨਿਵੇਸ਼ ਕਰ ਸਕਦਾ ਹਾਂ ਅਤੇ ਉਨ੍ਹਾਂ ਨੂੰ ਸਪੋਟ ਕਰ ਸਕਦਾ ਹਾਂ।

ਦੱਸ ਦੇਈਏ ਕਿ 61 ਸਾਲਾ ਆਬਿਦ ਖਾਨ ਰਾਸ਼ਟਰੀ ਪੱਧਰ ਦੇ ਕਈ ਮੁਕਾਬਲੇ ਜਿੱਤ ਚੁੱਕਾ ਹੈ। ਬਾਕਸਿੰਗ ਪ੍ਰਤੀ ਆਪਣੇ ਜਨੂੰਨ ਨੂੰ ਕਾਇਮ ਰੱਖਣ ਲਈ ਉਨ੍ਹਾਂ ਨੇ ਸਾਲ 1988 ਵਿਚ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਪਟਿਆਲਾ ਨਾਲ ਤੋਂ ਮੁੱਕੇਬਾਜ਼ੀ ਦਾ ਡਿਪਲੋਮਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪੰਜ ਤਕ ਆਰਮਡ ਫੋਰਸਿਜ਼ ਦੇ ਬਾਕਸਰਾਂ ਨੂੰ ਬਾਕਸਿੰਗ ਦੇ ਗੁਰ ਸਿਖਾਏ। ਹੌਲੀ ਹੌਲੀ ਉਮਰ ਦੇ ਨਾਲ ਜ਼ਿੰਮੇਵਾਰੀਆਂ ਵਧਦੀਆਂ ਗਈਆਂ ਪਰ ਆਬਿਦ ਨੂੰ ਕੋਈ ਨੌਕਰੀ ਨਾਂ ਮਿਲੀ। ਪੈਸੇ ਕਮਾਉਣ ਲਈ ਵਿਦੇਸ਼ ਵੀ ਗਏ ਪਰ ਉਥੇ ਵੀ ਮਜ਼ਦੂਰੀ ਕਰਨੀ ਪਈ। ਵਾਪਸ ਪਰਤ ਕੇ ਸਬਜ਼ੀ ਮੰਡੀ ਵਿਚ ਪਿਛਲੇ 20 ਸਾਲਾਂ ਤੋਂ ਆਟੋ ਚਲਾ ਰਹੇ ਹਨ। ਵਾਇਰਲ ਵੀਡੀਓ ਵਿਚ ਆਬਿਦ ਖਾਨ ਨੇ ਦੋ ਟੁੱਕ ਕਿਹਾ ਕਿ ਬਾਕਸਿੰਗ ਵਿਚ ਮਿਡਲ ਕਲਾਸ ਜਾਂ ਗਰੀਬ ਤਬਕੇ ਦੇ ਹੀ ਲੋਕ ਆਉਂਦੇ ਹਨ ਕਿਉਂਕਿ ਇਸ ਵਿਚ ਮਾਰ ਖਾਣੀ ਪੈਂਦੀ ਹੈ। ਗਰੀਬ ਆਦਮੀ ਦਾ ਸਪੋਰਟਸ ਲਵਰ ਹੋਣਾ ਸਮੇਂ ਦੀ ਬਰਬਾਦੀ ਹੈ, ਇਸ ਲਈ ਉਨ੍ਹਾਂ ਨੇ ਆਪਣੇ ਬੇਟਿਆਂ ਨੂੰ ਖੇਡਾਂ ਵਿਚ ਕਰੀਅਰ ਨਾ ਬਣਾਉਣ ਦੀ ਸਲਾਹ ਦਿੱਤੀ।

ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਓਲੰਪਿਕ ਮੈਡਲ ਜੇਤੂ ਵਿਜੇਂਦਰ ਸਿੰਘ, ਮਨੋਜ ਕੁਮਾਰ, ਅਦਾਕਾਰ ਫਰਹਾਨ ਅਖ਼ਤਰ ਨੇ ਵੀ ਇੰਟਰਨੈੱਟ ਮੀਡੀਆ ਜ਼ਰੀਏ ਉਨ੍ਹਾਂ ਦੀ ਮਦਦ ਕਰਨ ਦੀ ਇੱਛਾ ਪ੍ਰਗਟਾਈ। ਇਸ ’ਤੇ ਆਬਿਦ ਖਾਨ ਨੇ ਇਕ ਹੋਰ ਵੀਡੀਓ ਮੈਸੇਜ ਜ਼ਰੀਏ ਅਪੀਲ ਕੀਤੀ ਕਿ ਉਹ ਮਦਦ ਨਹੀਂ ਚਾਹੁੰਦੇ। ਉਨ੍ਹਾਂ ਨੂੰ ਸਿਰਫ਼ ਇਕ ਬਾਕਸਿੰਗ ਅਕਾਦਮੀ ਵਿਚ ਨੌਕਰੀ ਮਿਲ ਜਾਵੇ ਤਾਂ ਜੋ ਉਹ ਦੇਸ਼ ਲਈ ਚੈਂਪੀਅਨਾਂ ਦੀ ਟੀਮ ਤਿਆਰ ਕਰ ਸਕਣ।

Posted By: Tejinder Thind