Independence Day 2020 : ਜੇਐੱਨਐੱਨ, ਚੰਡੀਗੜ੍ਹ : ਇੱਥੋਂ ਦੇ ਸੈਕਟਰ-17 ਸਥਿਤ ਪਰੇਡ ਗਰਾਊਂਡ 'ਚ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇਆ ਤੇ ਪਰੇਡ ਦੀ ਸਲਾਮੀ ਲਈ। ਚੰਡੀਗੜ੍ਹ ਪੁਲਿਸ ਨੇ ਆਜ਼ਾਦੀ ਦਿਵਸ ਮੌਕੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਹਨ। ਕਰੀਬ 900 ਪੁਲਿਸ ਮੁਲਾਜ਼ਮ ਸ਼ਹਿਰ ਦੇ ਚੱਪੇ-ਚੱਪੇ 'ਤੇ ਤਾਇਨਾਤ ਕੀਤੇ ਗਏ ਹਨ।

ਐੱਸਐੱਸਪੀ ਨੀਲਾਂਬਰੀ ਜਗਦਾਲੇ ਦੀ ਅਗਵਾਈ 'ਚ ਐੱਸਪੀ ਸਿਟੀ ਵਿਨੀਤ ਕੁਮਾਰ ਸਮੇਤ 5 ਡੀਐੱਸਪੀ, 17 ਇੰਸਪੈਕਟਰ ਤੇ ਪੀਸੀਆਰ ਟੀਮਾਂ ਸ਼ਹਿਰ ਭਰ 'ਚ ਤਾਇਨਾਤ ਹਨ। ਟ੍ਰੈਫਿਕ ਪੁਲਿਸ ਦੇ ਕੁਝ ਡਾਇਵਰਟ ਰੂਟ ਤੋਂ ਇਲਾਵਾ ਅਲੱਗ-ਅਲੱਗ ਜਗ੍ਹਾ ਨਾਕੇਬੰਦੀ ਕਰ ਦਿੱਤੀ ਹੈ। ਡਾਕ ਸਕੁਐਡ ਤੇ ਬੰਬ ਸਕੁਐਡ ਦੀ ਡਿਊਟੀ ਵੀ ਚੈਕਿੰਗ ਤੇ ਐਮਰਜੈਂਸੀ ਲਈ ਲਗਾਈ ਗਈ ਹੈ।

ਮੇਅਰ ਰਾਜਬਾਲਾ ਮਲਿਕ ਨੇ ਕੀਤਾ ਕੋਰੋਨਾ ਵਾਰੀਅਰਜ਼ ਦਾ ਸਨਮਾਨ

ਇੱਧਰ ਨਗਰ ਨਿਗਮ ਦਫ਼ਤਰ 'ਚ ਵੀ ਆਜ਼ਾਦੀ ਦਿਵਸ ਮੌਕੇ ਕੋਰੋਨਾ ਵਾਰੀਅਰਜ਼ ਦਾ ਸਨਮਾਨ ਕੀਤਾ ਜਾ ਰਿਹਾ ਹੈ। ਇੱਥੇ ਝੰਡਾ ਚੜ੍ਹਾਉਣ ਤੋਂ ਬਾਅਦ ਮੇਅਰ ਜੈਬਾਲਾ ਮਲਿਕ ਨੇ ਕੋਰੋਨਾ ਕਾਲ 'ਚ ਬਿਹਤਰ ਕਾਰਗੁਜ਼ਾਰੀ ਵਾਲੇ ਸਮਾਜ ਸੇਵੀ ਲੋਕਾਂ ਨੂੰ ਸਨਮਾਨਿਤ ਕੀਤਾ।

Posted By: Seema Anand