ਚੰਡੀਗੜ੍ਹ - ਪੰਜਾਬ ਦੇ ਸਥਾਨਕ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਲੁਧਿਅਾਣਾ 'ਚ ਅਾਉਟਡੋਰ ਇਸ਼ਤਿਹਾਰ 'ਚ 1473 ਫੀਸਦੀ ਵਾਧਾ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪਿਛਲੇ 10 ਸਾਲਾਂ 'ਚ ਕਰੀਬ 31 ਕਰੋੜ ਰੁਪਏ ਹੀ ਨਗਰ ਨਿਗਮਾਂ ਨੂੰ ਅਾਏ ਸਨ, ਉੱਥੇ ਕਾਂਗਰਸ ਦੀ ਨਵੀਂ ਇਸ਼ਤਿਹਾਰ ਨੀਤੀ ਲਾਗੂ ਕੀਤੇ ਜਾਣ ਤੋਂ ਬਾਅਦ ਲੁਧਿਅਾਣਾ 'ਚ 1 ਸਾਲ 'ਚ 23 ਕਰੋੜ ਨਾਲ ਜ਼ਿਅਾਦਾ ਅਾਉਣਗੇ। ਉਨ੍ਹਾਂ ਦੱਸਿਅਾ ਕਿ ਇਹ ਇਸ਼ਤਿਹਾਰ 9 ਸਾਲਾਂ ਲਈ ਦਿੱਤੇ ਗਏ ਹਨ ਤੇ ਕਰੀਬ 32 ਕਰੋੜ ਰੁਪਏ ਸਲਾਨਾ ਸਿਰਫ ਲੁਧਿਅਾਣਾ ਨੂੰ ਮਿਲਣਗੇ। 9 ਸਾਲਾਂ ਚ ਲੁਧਿਅਾਣਾ ਨੂੰ 279 ਕਰੋੜ ਰੁਪਏ ਦਾ ਮਾਲੀਅਾ ਮਿਲਿਅਾ। ਨਵਜੋਤ ਸਿੰਘ ਸਿੱਧੂ ਨੇ ਦੋਸ਼ ਲਗਾਇਅਾ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਚ ਪਾਲਿਸੀ ਹੀ ਅਜਿਹੀ ਬਣਾਈ ਗਈ ਸੀ ਕਿ ਜ਼ਿਅਾਦਾਤਰ ਰਾਸ਼ੀ ਸਰਕਾਰੀ ਖਜ਼ਾਨੇ ਚ ਅਾਉਣ ਦੀ ਬਜਾਏ ਨੇਤਾਵਾਂ ਦੀ ਜੇਬ੍ਹ ਚ ਜਾ ਰਹੀ ਸੀ।

ਉਨ੍ਹਾਂ ਕਿਹਾ ਸੀ ਕਿ ਜਦੋਂ ਹਰਿਅਾਣਾ ਮਾਤਰ 82 ਸ਼ਹਿਰਾਂ ਨਾਲ 200 ਕਰੋੜ ਤੋਂ ਜ਼ਿਅਾਦਾ ਇਸ਼ਤਿਹਾਰਾਂ ਰਾਹੀਂ ਅਾਮਦਨੀ ਲੈਂਦਾ ਹੈ ਤਾਂ ਪੰਜਾਬ ਦੇ 167 ਸ਼ਹਿਰਾਂਂ ਤੋਂ ਸਿਰਫ 20 ਕਰੋੜ ਰੁਪਏ ਦੀ ਅਾਮਦਨੀ ਕਿਉਂ ਹੋ ਰਹੀ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ 167 ਸ਼ਹਿਰਾਂ ਚ ਜੇ ਸਾਡੀ ਨਵੀਂ ਪਾਲਿਸੀ ਮੁਤਾਬਿਕ ਇਸ਼ਤਿਹਾਰ ਟੇਂਡਰ ਅਲਾਟ ਕੀਤੇ ਗਏ ਤਾਂ ਇਹ ਅਾਮਦਨੀ 200 ਕਰੋੜ ਤੋਂ ਵੀ ਜ਼ਿਅਾਦਾ ਅਾ ਸਕਦੀ ਹੈ ਪਰ ਉਨ੍ਹਾਂ ਨੇ ਇਸ ਗਲ ਤੇ ਇਤਰਾਜ਼ ਜਤਾਇਅਾ ਕਿ ਕਿਉਂਕਿ ਇਹ ਪਾਲਿਸੀ ਸਿਰਫ ਨਗਰ ਨਿਗਮਾਂ ਦੀ ਸੀਮਾ ਅੰਦਰ ਲਾਗੂ ਹੁੰਦੀ ਹੈ ਅਜਿਹੇ ਚ ਜਿਨੀ ਅਾਮਦਨ ਸਰਕਾਰ ਨੂੰ ਹੋ ਸਕਦੀ ਹੈ ਓਨੀਂ ਹੁੰਦੀ ਨਹੀਂ ਕਿਉਂਕਿ ਨਗਰ ਨਿਗਮ ਦੇ ਬਾਹਰ ਰੂਰਲ ਡੇਵਲਪਮੈਂਟ ਡਿਪਾਰਟਮੈਂਟ ਸੀਮਾ ਸ਼ੁਰੂ ਹੋ ਜਾਂਦੀ ਹੈ, ਜਿਨ੍ਹਾਂ ਦੀ ਇਸ਼ਤਿਹਾਰ ਦੀ ਕੋਈ ਪਾਲਿਸੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਬਾਰੇ 'ਚ ਗੱਲ ਕਰਨਗੇ ਤੇ ਕਹਿਣਗੇ ਕਿ ਪਾਲਿਸੀ ਪੂਰੀ ਸਟੇਟ ਚ ਲਾਗੂ ਕੀਤੀ ਜਾਵੇ ਤਾਂ ਜੋ ਸੂਬੇ ਨੂੰ 300 ਕਰੋੜ ਦੀ ਵਾਧੂ ਅਾਮਦਨੀ ਹੋ ਸਕੇ।

Posted By: Amita Verma