ਅਮਿਤ ਕਾਲੀਆ, ਜ਼ੀਰਕਪੁਰ : ਜ਼ੀਰਕਪੁਰ 'ਚ ਵਿਕਾਸ ਕਾਰਜਾਂ ਨੂੰ ਹੋਰ ਰਫ਼ਤਾਰ ਦਿੰਦਿਆਂ ਹੋਇਆ, ਢਕੋਲੀ ਖੇਤਰ 'ਚ ਪੰਜਾਬ ਕਾਂਗਰਸ ਹਲਕਾ ਡੇਰਾਬਸੀ ਦੇ ਇੰਚਾਰਜ ਦੀਪਇੰਦਰ ਸਿੰਘ ਿਢੱਲੋਂ ਨੇ 66 ਕੇ ਵੀ ਗਰਿੱਡ ਦੀ ਡਬਲ ਸਰਕਟ ਪਾਵਰ ਲਾਈਨ ਅਤੇ 11 ਕੇ ਵੀ ਦੇ ਨਵੇਂ ਫੀਡਰ (ਸੱਚ ਖੰਡ ਫੀਡਰ) ਦਾ ਉਦਘਾਟਨ ਕਰਕੇ ਵਸਨੀਕਾਂ ਨੂੰ ਕੀਤਾ ਸਮਰਪਿਤ। ਦੀਪਇੰਦਰ ਸਿੰਘ ਿਢੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਡਬਲ ਸਰਕਟ ਪਾਵਰ ਲਾਈਨ ਨਾਲ ਜ਼ੀਰਕਪੁਰ ਖੇਤਰ ਦੇ ਢਕੋਲੀ, ਪੀਰਮੁਛੱਲਾ, ਹਰਮਿਲਾਪ ਨਗਰ, ਗਾਜੀਪੁਰ ਤੇ ਬਲਟਾਣਾ ਚ ਲਗਭਗ ਪੰਜਾਹ ਹਜ਼ਾਰ ਵਸਨੀਕਾਂ ਨੂੰ ਜੋ ਕਿ ਬਿਜਲੀ ਕੱਟ ਅਤੇ ਵੋਲਟੇਜ ਉਤਰਾਅ ਵਰਗੀਆਂ ਸਮੱਸਿਆ ਤੋਂ ਪ੍ਰਰੇਸ਼ਾਨ ਸਨ ਨੂੰ ਰਾਹਤ ਮਿਲੇਗੀ। ਇਸ 66 ਕੇ ਵੀ ਗਰਿੱਡ ਦੀ ਡਬਲ ਸਰਕਟ ਪਾਵਰ ਲਾਈਨ ਤੇ 1 ਕਰੋੜ ਰੁਪਏ ਅਤੇ ਸੱਚਖੰਡ ਫੀਡਰ ਤੇ 25 ਲੱਖ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਗੇ ਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੇ ਪਾਵਰ ਪ੍ਰਰੋਜੈਕਟਾਂ ਦਾ ਨਿਰੀਖਣ ਉਹ ਆਪ ਜਾ ਕੇ ਕਰ ਰਹੇ ਹਨ ਅਤੇ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਹਲਕੇ 'ਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਕਾਫੀ ਮਜ਼ਬੂਤ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਇਕ ਹੋਰ ਗਰਿੱਡ ਦਾ ਕੰਮ ਵੀ ਪੂਰਾ ਹੋ ਜਾਵੇਗਾ ਜੋ ਕਿ ਕੁੱਝ ਸਮੇਂ 'ਚ ਹੀ ਹਲਕਾ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਮੌਕੇ ਐਕਸੀਅਨ ਖੁਸ਼ਵਿੰਦਰ ਸਿੰਘ, ਐੱਸਡੀਓ ਹਰਭਜਨ ਸਿੰਘ, ਐੱਸਡੀਓ ਅਸ਼ਵਨੀ ਕੁਮਾਰ, ਜੇਈ ਸਰਬਜੋਤ ਸਿੰਘ, ਗੁਰਪ੍ਰਰੀਤ ਸਿੰਘ, ਮੀਡੀਆ ਇੰਚਾਰਜ ਸੁਮਿਤ ਗਰਗ, ਲੱਕੀ ਨਾਭਾ, ਸੁਖਵਿੰਦਰ ਸਿੰਘ, ਹਰਜੀਤ ਸਿੰਘ ਮਿੰਟਾ, ਦੀਪਕ ਧੀਮਾਨ, ਵਜ਼ੀਰ ਲਾਠਰ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਆਗੂ ਮੌਜੂਦ ਸਨ।