ਰਾਜੇਸ਼ ਢੱਲ, ਚੰਡੀਗੜ੍ਹ : ਨਗਰ ਨਿਗਮ ਨੇ ਸ਼ਹਿਰ ਦੀ ਪੇਡ ਪਾਰਕਿੰਗ ਲਈ ਜੋ ਨਵਾਂ ਐੱਮਓਯੂ ਤਿਆਰ ਕੀਤਾ ਹੈ, ਉਸ ਤਹਿਤ ਹੁਣ ਓਵਰਚਾਰਜਿੰਗ ਕਰਨ, ਫੀਸ ਲੈਣ ਦੇ ਬਾਵਜੂਦ ਸਲਿੱਪ ਨਾ ਦੇਣ, ਕੋਈ ਵੀ ਸਮਾਰਟ ਫੀਚਰ ਗਾਇਬ ਹੋਣ ਅਤੇ ਕਮਰਸ਼ੀਅਲ ਗਤੀਵਿਧੀ ਕਰਨ 'ਤੇ ਛੇਵੀਂ ਵਾਰ ਫੜੇ ਜਾਣ 'ਤੇ ਠੇਕਾ ਖਾਰਿਜ ਕਰ ਦਿੱਤਾ ਜਾਵੇਗਾ। ਜਦਕਿ ਇਸ ਤਰ੍ਹਾਂ ਦੀਆਂ ਸ਼ਰਤਾਂ ਪਹਿਲਾਂ ਬਣੇ ਐੱਮਓਯੂ 'ਚ ਸ਼ਾਮਲ ਨਹੀਂ ਸਨ। ਐੱਮਓਯੂ ਅਨੁਸਾਰ ਲਗਾਤਾਰ ਪੰਜਵੀਂ ਵਾਰ ਇਸ ਤਰ੍ਹਾਂ ਦੀ ਵਾਇਲੇਸ਼ਨ ਹੋਣ 'ਤੇ ਜੁਰਮਾਨਾ ਲਿਆ ਜਾਵੇਗਾ। ਹਰ ਵਾਰ ਜੁਰਮਾਨੇ ਦੇ ਰੇਟ ਵਧਦੇ ਜਾਣਗੇ। ਜਦਕਿ ਛੇਵੀਂ ਵਾਰ ਕੰਪਨੀ ਦਾ ਲਾਇਸੈਂਸ ਖਾਰਜ ਕਰਨ ਮਗਰੋਂ ਨਗਰ ਨਿਗਮ ਪੇਡ ਪਾਰਕਿੰਗ 'ਚ ਕਬਜ਼ਾ ਕਰ ਲਵੇਗਾ। ਅਜਿਹੀ ਸਥਿਤੀ 'ਚ ਨਗਰ ਨਿਗਮ ਕੰਪਨੀ ਦਾ ਪੇਡ ਪਾਰਕਿੰਗ 'ਚ ਲੱਗੇ ਸਮਾਰਟ ਫੀਚਰ ਤੇ ਉਪਕਰਨ ਵੀ ਉਨ੍ਹਾਂ ਨੂੰ ਵਾਪਸ ਨਹੀਂ ਦੇਵੇਗਾ।

ਜਦਕਿ ਹੋਰ ਵਾਇਲੇਸ਼ਨ 'ਚ ਸਿਰਫ ਜੁਰਮਾਨੇ ਦੀ ਰਾਸੀ ਰੱਖੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਹਿਰ ਦੀ ਸਮਾਰਟ ਪਾਰਕਿੰਗ ਚਲਾਉਣ ਵਾਲੀ ਆਰੀਆ ਇਨਫਰਾ ਕੰਪਨੀ ਨੂੰ ਵੀ ਨਗਰ ਨਿਗਮ ਨੇ ਓਵਰਚਾਰਜਿੰਗ ਕਰਦੇ ਹੋਏ ਹੋਏ ਫੜਿਆ ਸੀ। ਸਮਾਰਚ ਫੀਚਰ ਕਈ ਵਾਰ ਗਾਇਬ ਮਿਲੇ ਸਨ, ਪਰ ਨਗਰ ਨਿਗਮ ਉਸ ਦਾ ਠੇਕਾ ਖਾਰਜ ਨਹੀਂ ਕਰ ਪਾ ਰਿਹਾ ਸੀ, ਜਿਸ ਕਾਰਨ ਦਿੱਕਤ ਵਧ ਗਈ ਸੀ। ਉਸ ਸਮੇਂ ਸਿਰਫ ਸਮੇਂ 'ਤੇ ਕਿਸ਼ਤ ਜਮ੍ਹਾਂ ਨਾ ਕਰਵਾਉਣ 'ਤੇ ਹੀ ਟੇਕਾ ਵਿਚਾਲੇ ਖਾਰਜ ਕਰਨ ਦੀ ਵਿਵਸਥਾ ਸ਼ਾਮਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸ਼ਤ ਜਮ੍ਹਾਂ ਨਾ ਹੋਣ 'ਤੇ ਨਗਰ ਨਿਗਮ ਨੇ ਪਾਰਕਿੰਗ 'ਚ ਕਬਜ਼ਾ ਕਰ ਲਿਆ ਸੀ। ਇਸ ਸਮੇਂ ਨਗਰ ਨਿਗਮ ਦੇ ਆਪਣੇ ਕਰਮਚਾਰੀ ਪੇਡ ਪਾਰਕਿੰਗ ਚਲਾ ਰਹੇ ਹਨ। ਜਿਸ ਕਾਰਨ ਨਗਰ ਨਿਗਮ ਦੇ ਹੋਰ ਕੰਮ ਠੱਪ ਪਏ ਹੋਏ ਹਨ।

ਅਗਲੇ ਹਫ਼ਤੇ ਟੈਂਡਰ ਕੱਢ ਦਿੱਤਾ ਜਾਵੇਗਾ : ਕਮਿਸ਼ਨਰ

ਨਿਗਮ ਕਮਿਸ਼ਨਰ ਕੇਕੇ ਯਾਦਵ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਸਦਨ ਦੀ ਬੈਠਕ ਨੇ ਜੋ ਨਵੇਂ ਐੱਮਓਯੂ ਦੀਆਂ ਸ਼ਰਤਾਂ ਪਾਸ ਕੀਤੀਆਂ ਹਨ। ਉਸ ਅਨੁਸਾਰ ਅਗਲੇ ਹਫ਼ਤੇ ਟੈਂਡਰ ਕੱਢ ਦਿੱਤਾ ਜਾਵੇਗਾ। ਪੂਰੇ ਸ਼ਹਿਰ ਦੇ ਪਾਰਕਿੰਗ ਥਾਵਾਂ ਨੂੰ ਦੋ ਜ਼ੋਨ 'ਚ ਵੰਡਿਆ ਗਿਆ ਹੈ।

ਕਿਸ ਵਾਇਲੇਸ਼ਨ 'ਚ ਕਦੋਂ-ਕਦੋਂ ਕਿੰਨੇ ਰੁਪਏ ਦਾ ਲੱਗੇਗਾ ਜੁਰਮਾਨਾ

ਵਾਇਲੇਸ਼ਨ ਪਹਿਲੀ ਵਾਰ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਪੰਜਵੀਂ ਵਾਰ

ਕਰਮਚਾਰੀ ਜੇਕਰ ਬਿਨਾਂ ਵਰਦੀ ਦੇ ਪਾਏ ਗਏ 500 1500 2500 5000 10000

ਕਿਸੇ ਚਾਲਕ ਨਾਲ ਮਾੜਾ ਵਤੀਰਾ ਕਰਨ 'ਤੇ 500 1500 2500 5000 10000

ਨਾਜਾਇਜ਼ ਪਾਰਕਿੰਗ ਹੋਣ 'ਤੇ 500 1500 2500 5000 10000

ਕਿਸੇ ਵੀ ਤਰ੍ਹਾਂ ਦੀ ਹੋਰ ਵਾਇਲੇਸ਼ਨ ਹੋਣ 'ਤੇ 500 1500 2500 5000 10000

ਹੇਠਾਂ ਦਿੱਤੇ ਗਏ ਵਾਇਲੇਸ਼ਸ਼ਨ 'ਤੇ ਛੇਵੀਂ ਵਾਰ ਠੇਕਾ ਕਰ ਦਿੱਤਾ ਜਾਵੇਗਾ ਖਾਰਜ

ਓਵਰਚਾਰਜਿੰਗ 1500 2500 5000 75000 10000

ਪਾਰਕਿੰਗ ਸਲਿੱਪ ਨਾ ਦੇਣ 'ਤੇ 1500 2500 5000 75000 10000

ਕਮਰਸ਼ੀਅਲ ਗਤੀਵਿਧੀ ਕਰਨ 'ਤੇ 1500 2500 5000 75000 10000

ਕੋਈ ਵੀ ਸਮਾਰਟ ਫੀਚਰ ਨਾ ਹੋਣ 'ਤੇ 1500 2500 5000 75000 10000

ਇਹ ਨਵੇਂ ਪਾਰਕਿੰਗ ਸਥਲ ਹਨ ਜੋ ਹੁਣ ਤਕ ਮੁਫ਼ਤ ਚੱਲ ਰਹੇ ਸਨ ਪਰ ਹੁਣ ਪੇਡ ਹੋ ਜਾਣਗੇ।

- ਸੈਕਟਰ-34 'ਚ ਡਿਸਪੈਂਸਰੀ ਸਾਹਮਣੇ

- ਸੈਕਟਰ-34 'ਚ ਪੁਲਿਸ ਸਟੇਸ਼ਨ ਸਾਹਮਣੇ

- ਸੈਕਟਰ-34 ਦੇ ਗੁਰਦੁਆਰੇ ਸਾਹਮਣੇ

- ਸੈਕਟਰ-20ਸੀ ਦੇ ਦੱਖਣੀ ਮਾਰਗ 'ਤੇ ਗੁਰਦੁਆਰੇ ਕੋਲ

- ਸੈਕਟਰ-20ਡੀ 'ਚ ਐੱਸਸੀਓ ਇਕ ਤੋਂ 33 ਦੇ ਸਾਹਮਣੇ

- ਸੈਕਟਰ-26 'ਚ ਐੱਸਸੀਓ ਇਕ ਤੋਂ 31 ਸਾਹਮਣੇ (ਇੱਥੇ ਜ਼ਿਆਦਾਤਰ ਹੋਟਲ ਤੇ ਰੈਸਟੋਰੈਂਟ ਹਨ।)

- ਸੈਕਟਰ-26 'ਚ ਐੱਸਸੀਓ 31 ਤੋਂ 62 ਸਾਹਮਣੇ

- ਮਨੀਮਾਜਰਾ 'ਚ ਐੱਸਸੀਓ 810 ਤੋਂ 844 ਸਾਹਮਣੇ

- ਮਨੀਮਾਜਰਾ 'ਚ ਮੀਨਾ ਬਾਜ਼ਾਰ ਸਾਹਮਣੇ

- ਮਨੀਮਾਜਰਾ ਦੇ ਪਾਕੇਟ ਨੰਬਰ-6 'ਚ ਐੱਸਸੀਓ 902 ਤੋਂ 916 ਸਾਹਮਣੇ

- ਸੈਕਟਰ-17 'ਚ ਬੱਸ ਸਟੈਂਡ ਦੇ ਬਾਹਰ

- ਸੈਕਟਰ-17 ਦੇ ਡਾਕ ਘਰ ਦੇ ਬਾਹਰ

- ਸੈਕਟਰ-17 ਦੇ ਸਰਕਸ ਗਰਾਊਂਡ ਦੀ ਪਾਰਕਿੰਗ

- ਸੈਕਟਰ-17 ਦੇ ਪੁਲਿਸ ਥਾਣੇ ਦੇ ਬਾਹਰ

- ਸੈਕਟਰ-22 ਦੀ ਬਿਜਵਾੜਾ ਮਾਰਕੀਟ (ਹਿਮਾਲਿਆ ਮਾਰਗ)

- ਸੈਕਟਰ-22 'ਚ ਪਡੇ ਗਰਾਊਂਡ ਸਾਹਮਣੇ ਦੀ ਪਾਰਕਿੰਗ

- ਸੈਕਟਰ-9 'ਚ ਗਰੇਵਾਲ ਆਈ ਇੰਸਟੀਚਿਊਟ ਸਾਹਮਣੇ ਤੇ ਪਿਛਲੇ ਪਾਸੇ

- ਸੈਕਟਰ-16 ਦੇ ਰੋਜ਼ ਗਾਰਡਨ ਦੇ ਪ੍ਰਵੇਸ਼ ਦੁਆਰ ਸਾਹਮਣੇ (ਮੱਧ ਮਾਰਗ ਵੱਲ)

12 ਘੰਟੇ ਮਗਰੋਂ ਰੇਟ ਚਾਰ ਗੁਣਾ ਹੋਣ 'ਤੇ ਸਭ ਤੋਂ ਵੱਧ ਅਸਰ ਹੋਟਲ 'ਚ ਰਹਿ ਵਾਲਿਆਂ 'ਤੇ

12 ਘੰਟੇ ਮਗਰੋਂ ਵਾਹਨ ਪਾਰਕਿੰਗ 'ਚ ਪਾਰਕ ਹੋਣ 'ਤੇ ਫੀਸ ਚਾਰ ਗੁਣਾ ਵੱਧ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਲੋਕਾਂ ਤੇ ਮੁਸਾਫਿਰਾਂ 'ਤੇ ਪਵੇਗਾ ਜੋ ਕਿ ਚੰਡੀਗੜ੍ਹ 'ਚ ਆ ਕੇ ਸੈਕਟਰ-35, 43 ਤੇ 26 'ਚ ਬਣੇ ਹੋਟਲਾਂ 'ਚ ਰਹਿੰਦੇ ਹਨ, ਕਿਉਂਕਿ ਜ਼ਿਆਦਾਤਰ ਲੋਕ ਸ਼ਾਮ ਨੂੰ ਆ ਜਾਂਦੇ ਹਨ ਤੇ ਅਗਲੇ ਦਿਨ ਦੁਪਹਿਰ 12 ਵਜੇ ਹੋਟਲ ਤੋਂ ਵਾਪਸ ਜਾਂਦੇ ਹਨ। ਜ਼ਿਕਰਯੋਗ ਹੈ ਕਿ 12 ਘੰਟੇ ਮਗਰੋਂ ਕਾਰ ਚਾਲਕ ਤੋਂ 40 ਰੁਪਏ ਚਾਰਜ ਕੀਤੇ ਜਾਣਗੇ।