ਸਿੱਧ ਬਾਬਾ ਬਾਲਕ ਨਾਥ ਮੰਦਰ ’ਚ ਮੂਰਤੀ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
ਸਿੱਧ ਬਾਬਾ ਬਾਲਕ ਨਾਥ ਮੰਦਰ ’ਚ ਮੂਰਤੀ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ
Publish Date: Sun, 07 Dec 2025 05:49 PM (IST)
Updated Date: Sun, 07 Dec 2025 05:51 PM (IST)

ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ, ਡੇਰਾਬੱਸੀ : ਸਿੱਧ ਬਾਬਾ ਬਾਲਕ ਨਾਥ ਮੰਦਰ, ਗਲੀ ਨੰ. 2 ਪ੍ਰੀਤ ਨਗਰ ਗੁਲਾਬਗੜ੍ਹ ਰੋਡ ਡੇਰਾਬੱਸੀ ਵਿਚ ਬਾਬਾ ਬਾਲਕ ਨਾਥ ਜੀ ਦਾ 15ਵਾਂ ਮੂਰਤੀ ਸਥਾਪਨਾ ਦਿਵਸ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਧਾਰਮਿਕ ਸਮਾਗਮ ਵਿਚ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਬਾਬਾ ਜੀ ਦੇ ਚਰਨਾਂ ਵਿਚ ਨਮਸਕਾਰ ਕੀਤੀ। ਸਮਾਗਮ ਵਿਚ ਖ਼ਾਸ ਤੌਰ ’ਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬੰਨੀ ਸੰਧੂ, ਪੰਜਾਬ ਓਬੀਸੀ ਵਿੰਗ ਦੇ ਵਾਈਸ ਪ੍ਰਧਾਨ ਰਵਿੰਦਰ ਵੈਸ਼ਨਵ, ਮੰਡਲ ਪ੍ਰਧਾਨ ਪਵਨ ਧੀਮਾਨ ਪੰਮਾ ਅਤੇ ਉਸ ਵਾਰਡ ਦੇ ਮੌਜੂਦਾ ਐੱਮਸੀ ਜਸਪ੍ਰੀਤ ਸਿੰਘ ਲੱਕੀ ਨੇ ਸ਼ਾਮਲ ਹੋ ਕੇ ਬਾਬਾ ਬਾਲਕ ਨਾਥ ਜੀ ਦੇ ਦਰ ’ਤੇ ਨਤਮਸਤਕ ਹੋਏ। ਮੰਦਰ ਵਿਚ ਹਵਨ-ਯਗ, ਭਜਨ-ਕੀਰਤਨ ਅਤੇ ਧਾਰਮਿਕ ਰਸਮਾਂ ਦਾ ਆਯੋਜਨ ਕੀਤਾ ਗਿਆ। ਕੀਰਤਨ ਤੋਂ ਬਾਅਦ ਸਾਰੀਆਂ ਸੰਗਤਾਂ ਲਈ ਅਟੁੱਟ ਲੰਗਰ ਵਰਤਾਇਆ ਗਿਆ, ਜਿਸ ਵਿਚ ਸੈਂਕੜੇ ਭਗਤਾਂ ਨੇ ਪ੍ਰਸ਼ਾਦ ਛਕਿਆ। ਇਸ ਮੌਕੇ ਮਨਪ੍ਰੀਤ ਸਿੰਘ ਬੰਨੀ ਸੰਧੂ ਨੇ ਸਮਾਗਮ ਵਿਚ ਦਰਸ਼ਨ ਲਈ ਆਈਆਂ ਸੰਗਤਾਂ ਅਤੇ ਮੰਦਰ ਕਮੇਟੀ ਦਾ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਬਾਬਾ ਬਾਲਕ ਨਾਥ ਜੀ ਦੀ ਕਿਰਪਾ ਸਦਾ ਸੰਗਤਾਂ ’ਤੇ ਬਣੀ ਰਹੇ। ਸੰਧੂ ਨੇ ਕਿਹਾ “ਬਾਬਾ ਬਾਲਕ ਨਾਥ ਜੀ ਦੇ 15ਵੇਂ ਮੂਰਤੀ ਸਥਾਪਨਾ ਦਿਵਸ ’ਤੇ ਹਾਜ਼ਰੀ ਭਰਨਾ ਮੇਰੇ ਲਈ ਵੱਡੀ ਧਨ-ਕਿਸਮਤੀ ਦੀ ਗੱਲ ਹੈ। ਮੈਂ ਸੰਗਤਾਂ ਅਤੇ ਮੰਦਰ ਕਮੇਟੀ ਦਾ ਦਿਲੋਂ ਧੰਨਵਾਦ ਕਰਦਾ ਹਾਂ, ਜੋ ਹਰ ਸਾਲ ਇਸ ਸਮਾਗਮ ਨੂੰ ਸ਼ਾਨ ਨਾਲ ਸਜਾਉਂਦੇ ਹਨ। ਬਾਬਾ ਜੀ ਸਭ ਨੂੰ ਚੜ੍ਹਦੀ ਕਲਾ ਬਖ਼ਸ਼ਣ।