ਜੇਕੇ ਬੱਤਾ, ਨਿਆਗਾਉਂ; ਅੱਜ ਦੇ ਸਮੇਂ 'ਚ ਜੇਕਰ ਕਿਸੇ ਨੂੰ ਥੋੜਾ ਜਿਹਾ ਵੀ ਪੈਸਾ ਮਿਲਦਾ ਹੈ ਤਾਂ ਲੋਕ ਆਪਣੇ ਕੋਲ ਰੱਖ ਲੈਂਦੇ ਹਨ। ਪਰ ਨਿਆਗਾਉਂ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਪੁਲਿਸ ਦੀ ਤਾਰੀਫ਼ ਕਰ ਰਿਹਾ ਹੈ। ਕਿਉਂਕਿ ਇਸ ਪੁਲਿਸ ਵਾਲੇ ਨੇ ਅਜਿਹਾ ਹੀ ਕੀਤਾ ਹੈ।

ਨਿਆਗਾਉਂ ਦੇ ਨਾਡਾ ਰੋਡ 'ਤੇ ਪੁਲ ਨੇੜੇ ਇਕ ਵਿਅਕਤੀ ਦਾ ਪਰਸ ਡਿੱਗ ਗਿਆ, ਜਿਸ 'ਚ ਉਸ ਦੇ ਜ਼ਰੂਰੀ ਦਸਤਾਵੇਜ਼ਾਂ ਸਮੇਤ 3 ਹਜ਼ਾਰ 200 ਰੁਪਏ ਸਨ। ਨੌਜਵਾਨ ਤਾਂ ਅੱਗੇ ਨਿਕਲ ਗਿਆ ਪਰ ਨਿਆਗਾਉਂ ਟ੍ਰੈਫਿਕ ਪੁਲਿਸ ਦੇ ਇੰਚਾਰਜ ਏਐੱਸਆਈ ਅਸ਼ੋਕ ਕੁਮਾਰ ਨੇ ਉਸ ਦਾ ਪਰਸ ਦੇਖ ਲਿਆ। ਪਰ ਥਾਣਾ ਇੰਚਾਰਜ ਅਸ਼ੋਕ ਕੁਮਾਰ ਨੇ ਲਾਲਚ ਨਾ ਦਿਖਾ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਤਾਂ ਉਸ ਨੇ ਤੁਰੰਤ ਪਰਸ ਖੋਲ੍ਹ ਕੇ ਨੌਜਵਾਨ ਦਾ ਨਾਂ-ਪਤਾ ਪਤਾ ਕਰ ਲਿਆ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਨਾਡਾ ਰੋਡ 'ਤੇ ਇਕ ਦੁਕਾਨ ਤੋਂ ਸਾਮਾਨ ਖਰੀਦਣ ਸਮੇਂ ਅਬਦੁਲ ਰਹਿਮਾਨ ਨਾਂ ਦੇ ਵਿਅਕਤੀ ਦਾ ਪੈਸਿਆਂ ਅਤੇ ਦਸਤਾਵੇਜ਼ ਨਾਲ ਭਰਿਆ ਪਰਸ ਸੜਕ 'ਤੇ ਡਿੱਗਿਆ ਤਾਂ ਅਸ਼ੋਕ ਕੁਮਾਰ ਨੇ ਉਸ ਨੂੰ ਦੇਖ ਕੇ ਤੁਰੰਤ ਚੁੱਕ ਲਿਆ। ਫਿਰ ਅਸ਼ੋਕ ਕੁਮਾਰ

ਉਸ ਪਰਸ 'ਚੋਂ ਮਿਲੇ ਦਸਤਾਵੇਜ਼ 'ਤੇ ਮੋਬਾਈਲ ਨੰਬਰ ਲਿਖਿਆ ਹੋਇਆ ਸੀ। ਜਦੋਂ ਇਸ ਨੰਬਰ 'ਤੇ ਕਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਅਬਦੁਲ ਰਹਿਮਾਨ ਨਾਂ ਦੇ ਵਿਅਕਤੀ ਦਾ ਹੈ, ਉਹ ਸੜਕ ਦੇ ਕਿਨਾਰੇ ਨਾਈ ਦਾ ਕੰਮ ਕਰਦਾ ਹੈ, ਜਿਸ ਤੋਂ ਬਾਅਦ ਉਸ ਨੂੰ ਨਾਡਾ ਰੋਡ 'ਤੇ ਟ੍ਰੈਫਿਕ ਪੁਲਿਸ ਦੇ ਬੀਟ 'ਤੇ ਬੁਲਾਇਆ ਗਿਆ ਅਤੇ ਉਸ ਦਾ ਪਰਸ ਵੀ ਵਾਪਸ ਕਰ ਦਿੱਤਾ। ਇਸ ਮੌਕੇ ਹੌਲਦਾਰ ਪਿਆਰਾ ਸਿੰਘ, ਮਾਰਸ਼ਲ ਅਮਨਦੀਪ ਸ਼ਰਮਾ ਅਤੇ ਰਵਿੰਦਰ ਭਾਟੀਆ ਵੀ ਹਾਜ਼ਰ ਸਨ।