ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ 'ਚ ਵਾਲਮੀਕਿ ਭਾਈਚਾਰੇ ਵੱਲੋਂ ਸ਼ਨੀਵਾਰ ਨੂੰ ਕੀਤੇ ਗਏ ਪੰਜਾਬ ਬੰਦ ਤੋਂ ਬਾਅਦ ਸੁਰਖੀਆਂ ਵਿਚ ਆਏ ਟੀਵੀ ਲੜੀਵਾਰ ਰਾਮ ਸਿਆ ਕੇ ਲਵ ਕੁਸ਼ ਖਿਲਾਫ਼ ਜਲੰਧਰ ਪੁਲਿਸ ਵਲੋਂ ਦਰਜ ਕੀਤੀ ਗਈ ਐਫਆਈਆਰ 'ਤੇ ਪੰਜਾਬ ਹਰਿਆਣਾ ਹਾਈਕੋਰਟ ਨੇ 20 ਜਨਵਰੀ 2020 ਤਕ ਕਾਰਵਾਈ ਕੀਤੇ ਜਾਣ 'ਤੇ ਰੋਕ ਲਗਾ ਦਿੱਤੀ ਹੈ। ਜਲੰਧਰ ਪੁਲਿਸ ਖ਼ਿਲਾਫ਼ ਸੀਰੀਅਲ ਦੇ ਨਿਰਮਾਤਾਵਾਂ ਵੱਲੋਂ ਦਰਜ ਕੀਤੀ ਗਈ ਪਟੀਸ਼ਨ 'ਤੇ ਪੰਜਾਬ ਪੁਲਿਸ ਨੂੰ ਆਉਣ ਵਾਲੀ 20 ਜਨਵਰੀ ਦਾ ਨੋਟਿਸ ਜਾਰੀ ਕਰਦੇ ਹੋਏ ਜਸਟਿਸ ਰਾਜਬੀਰ ਸੇਹਰਾਵਤ ਨੇ ਧਾਰਾ 295ਏ ਤਹਿਤ ਤਰਜ ਐਫਆਈਆਰ ਵਿਚ ਅੱਗੇ ਕਾਰਵਾਈ ਨਾ ਕੀਤੇ ਜਾਣ ਦੇ ਹੁਕਮ ਦਿਤੇ ਸਨ। ਗੌਰਤਲਬ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਸੀਰੀਅਲ ਦੇ ਪ੍ਰਸਾਰਣ 'ਤੇ ਸ਼ਨੀਵਾਰ ਨੂੰ ਲਗਾਈ ਗਈ ਰੋਕ ਨੂੰ ਹਾਈਕੋਰਟ ਨੇ ਸੋਮਵਾਰ ਨੂੰ ਹਟਾਉਣ ਤੋਂ ਇਨਕਾਰ ਕੀਤਾ ਸੀ ਅਤੇ ਇਸ ਮਾਮਲੇ ਵਿਚ ਵੀਰਵਾਰ ਨੂੰ ਅਗਲੀ ਸੁਣਵਾਈ ਵੀਰਵਾਰ 12 ਸਤੰਬਰ ਨੂੰ ਹੋਣੀ ਹੈ।

Posted By: Amita Verma