<

p> ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ :

ਡੇਰਾਬੱਸੀ ਸਰਕਾਰੀ ਕਾਲਜ ਵਿਖੇ ਸਮਾਜ ਸੇਵੀ ਸੰਸਥਾ ਐੱਸਐੱਮ ਲੌਜਿਸਟਿਕਸ ਅਤੇ ਵੇਅਰਹਾਊਸ ਕੰਪਨੀ ਅਤੇ 'ਬੀਏ ਡੂਅਰ ਨਾਟ ਏ ਥਿੰਕਰ' ਸੰਸਥਾ ਵੱਲੋਂ ਤੀਆਂ ਦੇ ਤਿਉਹਾਰ ਮੌਕੇ ਕਾਲਜ ਵਿਦਿਆਰਥਣਾਂ ਨੂੰ ਹੈਲਮਟ ਤੋਹਫੇ ਵਜੋਂ ਦਿੱਤੇ ਗਏ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਐੱਸਡੀਐੱਮ ਡੇਰਾਬੱਸੀ ਪੂਜਾ ਸਿਆਲ, ਤਹਿਸੀਲਦਾਰ ਜਸਵੀਰ ਕੌਰ ਅਤੇ ਕਾਲਜ ਪਿ੍ਰੰਸੀਪਲ ਸਾਧਨਾ ਸੰਗਰ ਨੇ ਆਪਣੀ ਹਾਜ਼ਰੀ ਲਗਾਈ। 'ਬੀ.ਏ.ਡੂਅਰ ਨਾਟ ਏ ਥਿੰਕਰ' ਸੰਸਥਾ ਦੇ ਮੁਖੀ ਸਰਬਰਿੰਦਰ ਸਿੰਘ (ਸੈਮ) ਨੇ ਹੈਲਮਟ ਬਾਰੇ ਕਾਲਜ ਵਿਦਿਆਰਥਣਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਮਹਿਲਾਵਾਂ ਦੇ ਹੈਲਮਟ ਪਾਉਣ ਦੇ ਹੱਕ ਵਿਚ ਹਨ। ਉਨ੍ਹਾਂ ਕਿਹਾ ਕਿ ਮਹਿਲਾਵਾਂ ਦੀ ਜਾਨ ਦੀ ਕੀਮਤ ਵੀ ਉਨੀ ਹੀ ਜ਼ਰੂਰੀ ਹੈ ਜਿੰਨੀ ਕਿ ਆਦਮੀ ਦੀ। ਕਾਲਜ ਪਿ੍ਰਸੀਪਲ ਸ੍ਰੀਮਤੀ ਸਾਧਨਾ ਸੰਗਰ ਨੇ ਕਾਲਜ 'ਚ ਸਕੂਟਰ ਐਕਟਿਵਾ ਲੈ ਕੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਹੈਲਮਟ ਪਾ ਕੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਤੇਜਿੰਦਰ ਸਿੰਘ, ਸੰਦੀਪ ਥਾਪਰ, ਯੂਥ ਪ੍ਰਧਾਨ ਗੁਰਜੀਤ ਸਿੰਘ ਭਾਂਖਰਪੁਰ, ਅਨਮੋਲ ਸਿੰਘ, ਗੁਰਜੰਟ ਸਿੰਘ ਆਦਿ ਮੈਂਬਰ ਹਾਜ਼ਰ ਸਨ।