ਜੇਐੱਨਐੱਨ, ਚੰਡੀਗੜ੍ਹ : ਪੰਜਾਬ 'ਚ ਜ਼ਿਆਦਾਤਰ ਸਥਾਨਾਂ 'ਤੇ ਦੀਵਾਲੀ ਦੀ ਰਾਤ ਦੱਬ ਕੇ ਆਤਿਸ਼ਬਾਜ਼ੀ ਹੋਈ ਤੇ ਲੋਕਾਂ ਨੇ ਪਟਾਕੇ ਸਾੜੇ। ਇਸ ਨਾਲ ਵਾਤਾਵਰਨ ਕਾਫੀ ਜ਼ਹਿਰੀਲਾ ਹੋ ਗਿਆ। ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਵੀ ਹਾਲਾਤ ਖ਼ਰਾਬ ਰਹੇ। ਸ਼ਹਿਰ 'ਚ ਪਟਾਕਿਆਂ ਦੀ ਵਿਕਰੀ ਤੇ ਸਾੜਨ 'ਤੇ ਪੂਰੀ ਪਾਬੰਦੀ ਹੋਣ ਤੋਂ ਬਾਅਦ ਵੀ ਥਾਂ-ਥਾਂ ਖ਼ੂਬ ਆਤਿਸ਼ਬਾਜੀ ਹੋਈ ਤੇ ਦੱਬ ਕੇ ਪਟਾਕੇ ਸਾੜੇ ਗਏ। ਇਸ ਦਾ ਅਗਲੇ 24 ਘੰਟਿਆਂ 'ਚ ਅਸਰ ਦੇਖਣ ਨੂੰ ਮਿਲੇਗਾ।

ਚੰਡੀਗੜ੍ਹ 'ਚ ਦੀਵਾਲੀ ਦੀ ਸ਼ਾਮ ਨੂੰ ਪਟਾਕੇ ਸਾੜਨ ਦਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਆਸਮਾਨ 'ਚ ਥਾਂ-ਥਾਂ ਪਟਾਕੇ ਸਾੜਨ ਤੋਂ ਧੂੰਆਂ ਜਮ੍ਹਾਂ ਹੋਣ ਲੱਗਾ। ਹਨੇਰੇ 'ਚ ਪਟਾਕੇ ਸਾੜਨ ਨਾਲ ਹੋਣ ਵਾਲੀ ਰੋਸ਼ਨੀ ਕਾਰਨ ਇਨ੍ਹਾਂ ਦਾ ਸਾਫ਼ ਪਤਾ ਚੱਲ ਰਿਹਾ ਸੀ। ਹਾਲਾਂਕਿ ਪਟਾਕੇ ਸਾੜਨ ਤੋਂ ਬਾਅਦ ਵੀ ਚੰਡੀਗੜ੍ਹ ਦੀ ਹਵਾ ਐਤਵਾਰ ਸਵੇਰੇ ਜ਼ਿਆਦਾ ਖ਼ਰਾਬ ਨਹੀਂ ਹੋਈ ਤੇ ਸ਼ਹਿਰ 'ਚ ਪ੍ਰਦੂਸ਼ਣ ਦਾ ਪੱਧਰ ਅਜੇ ਉੱਤਰ ਭਾਰਤ ਦੇ ਹੋਰ ਸ਼ਹਿਰਾਂ ਨਾਲ ਕਾਫੀ ਘੱਟ ਹੈ।

ਏਅਰ ਕਆਲਿਟੀ ਇੰਡੈਕਸ 'ਚ ਜ਼ਿਆਦਾ ਵਾਧਾ ਨਹੀਂ ਹੋਇਆ ਦਰਜ ਪਰ 24 ਘੰਟਿਆਂ 'ਚ ਦਿਖਾਈ ਦੇਵੇਗਾ ਆਤਿਸ਼ਬਾਜ਼ੀ ਦਾ ਅਸਰ

ਐਤਵਾਰ ਨੂੰ ਚੰਡੀਗੜ੍ਹ 'ਚ ਏਅਰ ਕਆਲਿਟੀ ਇੰਡੈਕਸ 146 ਮਾਈਕ੍ਰੋਗ੍ਰਾਮ ਪ੍ਰਤੀ ਕਿਊੂਬਿਕ ਮੀਟਰ ਦਰਜ ਕੀਤਾ ਗਿਆ। ਦੀਵਾਲੀ ਦੀ ਰਾਤ ਇਹ 140 ਦੇ ਨੇੜੇ-ਤੇੜੇ ਹੀ ਸੀ। ਉੱਥੇ ਪੰਚਕੂਲਾ ਤੇ ਮੋਹਾਲੀ 'ਚ ਪਟਾਕਿਆਂ 'ਤੇ ਪਾਬੰਦੀ ਨਹੀਂ ਸੀ। ਇਨ੍ਹਾਂ ਦੋਵਾਂ ਸ਼ਹਿਰਾਂ 'ਚ ਹਵਾ ਪ੍ਰਦੂਸ਼ਣ ਦਾ ਪੱਧਰ ਵਧਿਆ ਹੈ। ਪੰਚਕੂਲਾ 'ਚ ਏਅਰ ਕਵਾਲਿਟੀ ਇੰਡੈਕਸ ਐਤਵਾਰ ਸਵੇਰੇ ਵੱਧ ਕੇ 274 ਤਕ ਪਹੁੰਚ ਗਈ। ਸ਼ਾਮ ਤਕ ਇਸ ਦੇ ਹੋਰ ਵਧਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

Posted By: Amita Verma