v> ਰੋਹਿਤ ਕੁਮਾਰ, ਮੋਹਾਲੀ : ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਖੁਦਗਰਜ਼ ਆਦਮੀ ਹਨ। 2015 ਵਿਚ ਆਜ਼ਾਦ ਗਰੁੱਪ ਬਣਾ ਕੇ ਚੋਣ ਲੜੀ। ਸਾਡੇ ਨਾਲ ਹੱਥ ਮਿਲਾਇਆ ਅਤੇ ਅਸੀਂ ਉਸ ਨੂੰ ਮੇਅਰ ਦੀ ਕੁਰਸੀ ’ਤੇ ਬਿਠਾਇਆ। ਕੁਲਵੰਤ ਨੇ ਕਸਮ ਖਾਧੀ ਕਿ ਆਖਰ ਤਕ ਸਾਥ ਨਿਭਾਵਾਂਗੇ ਪਰ ਬਾਅਦ ਵਿਚ ਵਿਚਾਲੇ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਚਲੇ ਗਏ। ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੁਲਵੰਤ ਸਿੰਘ ਨੂੰ ਖੁਦਗਰਜ਼ ਅਤੇ ਧੋਖੇਬਾਜ਼ ਦੱਸਦੇ ਹੋਏ ਜੰਮ ਕੇ ਹਮਲਾ ਕੀਤਾ।

ਇਸ ਤੋਂ ਪਹਿਲਾਂ ਸਿੱਧੂ ਨੇ ਕਾਂਗਰਸ ਦੇ ਸਾਰੇ ਪੰਜਾਹ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਸਿੱਧੂ ਨੇ ਕਿਹਾ ਕਿ ਸਾਡਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ, ਅਸੀਂ ਤਾਂ ਸਾਰੀਆਂ ਸੀਟਾਂ ਜਿੱਤਾਂਗੇ। ਮੇਅਰ ਦਾ ਨਾਂ ਚੋਣ ਜਿੱਤਣ ਤੋਂ ਬਾਅਦ ਹੀ ਸਾਹਮਣੇ ਆਵੇਗਾ। ਸਿੱਧੂ ਨੇ ਕਿਹਾ ਕਿ ਸਾਡੇ ਸਾਰੇ ਉਮੀਦਵਾਰ ਜਿੱਤਣ ਵਾਲੇ ਹਨ। ਅਜਿਹਾ ਨਹੀਂ ਹੈ ਕਿ ਕਾਂਗਰਸ ਪਾਰਟੀ ਨੇ ਕਿਸੇ ਦਾ ਨਾਂ ਐਲਾਨ ਦਿੱਤਾ ਅਤੇ ਬਾਅਦ ਵਿਚ ਉਹ ਮੈਦਾਨ ਛੱਡ ਕੇ ਭੱਜ ਜਾਵੇ। ਸ਼੍ਰੋਅਦ ਵਿਚ ਤਾਂ ਪਿਛਲੇ ਕਈ ਦਿਨਾਂ ਤੋਂ ਅਜਿਹਾ ਹੋ ਰਿਹਾ ਹੈ।

Posted By: Tejinder Thind