ਜੇਐੱਨਐੱਨ, ਚੰਡੀਗੜ੍ਹ : ਹਰਿਆਣਾ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਨਾਲ ਸੂਬਾ ਸਰਕਾਰ ਪਰੇਸ਼ਾਨ ਹੈ ਤੇ ਇਸ ਸਬੰਧੀ ਸਰਕਾਰ ਸਰਗਰਮ ਹੋ ਗਈ ਹੈ। ਇਸ ਕਾਰਨ ਹਰਿਆਣਾ-ਦਿੱਲੀ ਬਾਰਡਰ ਨੂੰ ਫਿਰ ਤੋਂ ਸੀਲ ਕਰ ਦਿੱਤਾ ਗਿਆ ਹੈ। ਇਸ ਨਾਲ ਹੀ ਉਹ 31 ਮਈ ਤੋਂ ਬਾਅਦ ਲਾਕਡਾਊਨ 5 ਲਗਾਏ ਜਾਣ ਦੇ ਪੱਖ 'ਚ ਹੈ। ਹਰਿਆਣਾ ਸਰਕਾਰ ਨੇ ਸੋਨੀਪਤ, ਗੁਰੂਗ੍ਰਾਮ ਤੇ ਫਰੀਦਾਬਾਦ 'ਚ ਦਿੱਲੀ ਬੋਰਡਰ ਨੂੰ ਸੀਲ ਕਰ ਦਿੱਤਾ ਹੈ ਤੇ ਸਖ਼ਤੀ ਦਾ ਆਦੇਸ਼ ਦਿੱਤਾ ਹੈ। ਸ਼ੁੱਕਰਵਾਰ ਸਵੇਰ ਤੋਂ ਹੀ ਹਰਿਆਣਾ ਦੇ ਦਿੱਲੀ ਨਾਲ ਜੁੜੀ ਸਰਹੱਦ 'ਤੇ ਸਖ਼ਤੀ ਵਰਤੀ ਜਾ ਰਹੀ ਹੈ।

ਲਾਕਡਾਊਨ ਲਗਾਉਣ ਨੂੰ ਲੈ ਕੇ ਉਂਝ ਤਾਂ ਹਰਿਆਣਾ ਅਕਸਰ ਕੇਂਦਰ ਸਰਕਾਰ ਦੇ ਫ਼ੈਸਲੇ ਨਾਲ ਚੱਲਦਾ ਹੈ ਪਰ ਗ੍ਰਹਿ ਮੰਤਰੀ ਅਨਿਲ ਵਿਜ ਦੀ ਰਾਇ ਹੈ ਕਿ ਸੂਬੇ 'ਚ ਲਾਕਡਾਊਨ-ਫਾਈਵ ਲੱਗਣਾ ਚਾਹੀਦਾ। ਗ੍ਰਹਿ ਮੰਤਰੀ ਐੱਨਸੀਆਰ ਕਾਰਨ ਹਰਿਆਣਾ 'ਚ ਵੱਧ ਰਹੇ ਕੋਰੋਨਾ ਪਾਜ਼ੇਟਿਵ ਕੇਸ ਤੋਂ ਪਰੇਸ਼ਾਨ ਹਨ। ਉਨ੍ਹਾਂ ਨੇ ਇਸ ਦਾ ਕਾਰਨ ਦਿੱਲੀ ਤੋਂ ਸੰਕ੍ਰਮਿਤ ਲੋਕਾਂ ਦੀ ਆਵਾਜਾਈ ਨੂੰ ਦੱਸਿਆ ਹੈ। ਗ੍ਰਹਿ ਮੰਤਰੀ ਵਿਜ ਨੇ ਲੋਕਾਂ ਦੀ ਆਵਾਜਾਈ ਰੋਕਣ ਲਈ ਦਿੱਲ਼ੀ ਬੋਰਡਰ 'ਤੇ ਫਿਰ ਤੋਂ ਸਖ਼ਤੀ ਕਰਨ ਤੇ ਉਸ ਨੂੰ ਸੀਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।

ਹਰਿਆਣਾ ਗ੍ਰਹਿ ਮੰਤਰੀ ਅਨਿਲ ਵਿਜ ਨੇ ਗ੍ਰਹਿ ਸਕਤੱਰ ਨੂੰ ਪੱਤਰ ਲਿਖ ਕੇ ਦਿੱਤੇ ਸਖ਼ਤੀ ਵਰਤਣ ਦੇ ਨਿਰਦੇਸ਼

ਹਰਿਆਣਾ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਹਾਲਾਂਕਿ ਠੀਕ ਹੋਣ ਵਾਲੇ ਲੋਕਾਂ ਦੀ ਫੀਸਦ ਵੀ 64 ਦੇ ਨੇੜੇ ਹੈ। ਵਿਜ ਮੁਤਾਬਿਕ ਐੱਨਸੀਆਰ 'ਚ ਪੈਂਦੇ ਹਰਿਆਣਾ ਦੇ ਜ਼ਿਲ੍ਹਿਆਂ ਸੋਨੀਪਤ, ਗੁਰਗੂਗ੍ਰਾਮ, ਫਰੀਦਾਬਾਦ ਤੇ ਝੱਜਰ 'ਚ ਸਭ ਤੋਂ ਜ਼ਿਆਦਾ ਕੇਸ ਆ ਰਹੇ ਹਨ। ਕੁਝ ਕੇਸ ਪਲਵਲ, ਪਾਣੀਪਤ 'ਚ ਵੀ ਹਨ। ਇਸਲਈ ਉਨ੍ਹਾਂ ਨੇ ਗ੍ਰਹਿ ਵਿਭਾਗ ਦੇ ਮੁੱਖ ਸਕਤੱਰ ਵਿਜੈਵਰਧਨ ਨੂੰ ਪੱਤਰ ਲਿਖ ਕੇ ਦਿੱਲੀ ਬਾਰਡਰਡ ਪੂਰੀ ਤਰ੍ਹਾਂ ਤੋਂ ਸੀਲ ਕਰਨ ਦੇ ਆਦੇਸ਼ ਦਿੱਤੇ ਹਨ।

Posted By: Amita Verma