ਜੇਐਨਐਨ, ਚੰਡੀਗੜ੍ਹ :ਆਖਰਕਾਰ ਹਰਿਆਣਾ ਦੀ ਭਾਜਪਾ-ਜਜਪਾ ਸਰਕਾਰ ਦਾ ਵਿਸਥਾਰ ਤੈਅ ਹੋ ਗਿਆ ਹੈ। ਹਰਿਆਣਾ ਕੈਬਨਿਟ ਦਾ ਕੱਲ੍ਹ ਵੀਰਵਾਰ ਨੂੰ ਵਿਸਥਾਰ ਹੋਵੇਗਾ ਅਤੇ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਨਵੇਂ ਮੰਤਰੀ ਰਾਜ ਭਵਨ ਵਿਚ ਦੁਪਹਿਰ 12.30 ਵਜੇ ਸਹੁੰ ਚੁਕਾਈ ਜਾਵੇਗੀ।

ਦੱਸ ਦੇਈਏ ਕਿ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਇਕ ਹੀ ਦਿਨ ਵਿਧਾਨ ਸਭਾ ਚੋਣ ਹੋਏ ਸਨ ਅਤੇ ਨਤੀਜੇ ਵੀ ਨਾਲ ਹੀ ਆਏ ਸਨ। ਦੋਵੇਂ ਥਾਵਾਂ 'ਤੇ ਤਿਕੋਣੀ ਵਿਧਾਨ ਸਭਾ ਕਾਰਨ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਅਸੰਤੁਸ਼ਟੀ ਖ਼ਤਮ ਹੀ ਨਹੀਂ ਹੋ ਰਹੀ। ਹਰਿਆਣਾ ਵਿਚ ਮੁੱਖ ਮੰਤਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਦੁਸ਼ਾਂਤ ਚੌਟਾਲਾ ਦੇ ਸਹੁੰ ਚੁੱਕਣ ਦੇ ਬਾਵਜੂਦ ਮੰਤਰੀਆਂ ਅਤੇ ਵਿਭਾਗਾਂ ਦੇ ਨਾਂਵਾਂ ਨੂੰ ਅਤਿੰਮ ਰੂਪ ਨਹੀਂ ਮਿਲ ਪਾ ਰਿਹਾ ਸੀ ਪਰ ਹੁਣ ਵੀਰਵਾਰ ਨੂੰ ਮੰਤਰੀ ਮੰਡਲ ਦਾ ਵਿਸਥਾਰ ਹੋ ਜਾਵੇਗਾ। ਰਾਜ ਭਵਨ ਵਿਚ ਇਸ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

ਦੱਸ ਦੇਈਏ ਕਿ ਮੰਤਰੀ ਮੰਡਲ ਦੇ ਵਿਸਥਾਰ ਦਾ ਇਹ ਸਹੁੰ ਚੁੱਕ ਸਮਾਗਮ ਅੱਜ ਭਾਵ 13 ਨਵੰਬਰ ਨੂੰ ਹੋਣਾ ਸੀ ਪਰ ਸੰਘ ਵੱਲੋਂ ਇਸ 'ਤੇ ਸਹਿਮਤੀ ਨਹੀਂ ਸੀ ਪ੍ਰਗਟਾਈ ਗਈ ਕਿਉਂਕਿ ਉਹ 13 ਨੂੰ ਅਸ਼ੁੱਭ ਮੰਨਦੇ ਹਨ। ਇਸ ਇਸ ਸਮਾਗਮ ਨੂੰ ਇਕ ਦਿਨ ਅੱਗੇ ਕਰ ਦਿੱਤਾ ਗਿਆ। ਹੁਣ ਕੱਲ੍ਹ ਚਾਚਾ ਨਹਿਰੂ ਦੇ ਜਨਮ ਦਿਨ ਵਾਲੇ ਦਿਨ ਹਰਿਆਣਾ ਦੇ ਮੰਤਰੀ ਮੰਡਲ ਦਾ ਵਿਸਥਾਰ ਹੋ ਜਾਵੇਗਾ।

Posted By: Susheel Khanna