v> ਕੁਲਦੀਪ ਸ਼ੁਕਲਾ, ਚੰਡੀਗੜ੍ਹ : ਹੱਲੋਮਾਜਰਾ ਦੇ ਇਕ ਪਰਿਵਾਰ ’ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਉਨ੍ਹਾਂ ਦੀ 6 ਸਾਲ ਦੀ ਬੱਚੀ ਦੀ ਉਨ੍ਹਾਂ ਦੇ ਹੀ ਇਲਾਕੇ ’ਚ ਰਹਿਣ ਵਾਲੇ ਲੜਕੇ ਨੇ ਹੱਤਿਆ ਕਰ ਦਿੱਤੀ। ਦੈਨਿਕ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਪਿਤਾ ਆਪਣੇ ਹੰਝੂ ਰੋਕ ਨਹੀਂ ਪਾਏ।

ਪਿਤਾ ਨੇ ਦੱਸਿਆ ਕਿ ਤਿੰਨ ਬੱਚਿਆਂ ’ਚ ਬੇਟੀ ਸਭ ਤੋਂ ਹੋਣਹਾਰ ਸੀ। ਉਸਦੀ ਪੜ੍ਹਾਈ ’ਚ ਕਾਫੀ ਦਿਲਚਸਪੀ ਸੀ ਅਤੇ ਉਹ ਡਾਕਟਰ ਬਣਨਾ ਚਾਹੁੰਦੀ ਸੀ। ਸਕੂਲ ’ਚ ਪੜ੍ਹਾਈ ਤੋਂ ਬਾਅਦ ਸਵੇਰੇ-ਸ਼ਾਮ ਦੋ ਟਾਈਮ ਅਲੱਗ-ਅਲੱਗ ਸਬਜੈਕਟ ਦੀ ਟਿਊਸ਼ਨ ਵੀ ਕਰਦੀ ਸੀ। ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਉਨ੍ਹਾਂ ਦਾ ਜਾਣਕਾਰ ਨਾਬਾਲਗ ਲੜਕਾ ਦਰਿੰਦਗੀ ਦੀਆਂ ਹੱਦਾਂ ਪਾਰ ਕਰਕੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ। ਸੈਕਟਰ-31 ਥਾਣਾ ਪੁਲਿਸ ਨੇ ਦੋਸ਼ੀ ਨਾਬਾਲਗ ਨੂੰ ਹਿਰਾਸਤ ’ਚ ਲੈ ਲਿਆ ਹੈ। ਜਿਸਨੂੰ ਡਿਊਟੀ ਮੈਜਿਸਟ੍ਰੇਟ ਨੇ ਬਾਲ ਸੁਧਾਰ ਲਈ ਭੇਜ ਦਿੱਤਾ।

Posted By: Ramanjit Kaur