ਜਾ.ਸ., ਚੰਡੀਗੜ੍ਹ : 10 ਅਕਤੂਬਰ 2020 ਨੂੰ ਇੰਡਸਟਰੀਅਲ ਏਰੀਆ ਸਥਿਤ ਫੇਜ਼-1 ਸਥਿਤ ਕਲੱਬ ਦੇ ਬਾਹਰ ਸੋਪੂ ਆਗੂ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿਚ ਮੁਲਜ਼ਮ ਸ਼ਾਰਟ ਸ਼ੂਟਰ ਨੀਰਜ ਚਸਕਾ ਵਿਰੁੱਧ ਜ਼ਿਲ੍ਹਾ ਅਦਾਲਤ ਵਿਚ ਕੇਸ ਚੱਲੇਗਾ।ਚੰਡੀਗੜ੍ਹ ਪੁਲਿਸ ਨੇ ਇਸੇ ਮਾਮਲੇ ਵਿਚ ਅਦਾਲਤ ਵਿਚ ਬੰਬੀਹਾ ਗਿਰੋਹ ਦੇ ਤੇਜ਼ ਨਿਸ਼ਾਨਾਬਾਜ਼ ਨੀਰਜ ਚਸਕਾ ਵਿਰੁੱਧ ਕਤਲ, ਅਪਰਾਧਕ ਸਾਜ਼ਿਸ਼ ਰਚਣ ਤੇ ਹਥਿਆਰਬੰਦ ਐਕਟ ਤਹਿਤ ਦੋਸ਼ ਲੱਗੇ ਹਨ। ਗੁਰਲਾਲ ਭਲਵਾਨ ਬਿਸ਼ਨੋਈ ਗਿਰੋਹ ਦੇ ਗੈਂਗਸਟਰ ਸਤਵਿੰਦਰ ਗੋਲਡੀ ਬਰਾੜ ਦਾ ਚਚੇਰਾ ਭਰਾ ਸੀ। ਬਾਈਕ ਸਵਾਰ ਹਮਲਾਵਰਾਂ ਨੇ ਕਾਰ ਵਿਚ ਬੈਠੇ ਗੁਰਲਾਲ ਭਲਵਾਨ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ ਤੇ ਉਸ ਨੂੰ ਕਤਲ ਕਰ ਦਿੱਤਾ ਸੀ। ਪੰਜਾਬ ਪੁਲਿਸ ਨੇ ਉਸ ਨੂੰ ਜੰਮੂ ਤੋਂ ਗਿ੍ਫ਼ਤਾਰ ਕੀਤਾ ਸੀ। ਇਸ ਮਗਰੋਂ ਚੰਡੀਗੜ੍ਹ ਪੁਲਿਸ ਨੇ ਚਸਕੇ ਨੂੰ ਪਟਿਆਲਾ ਜੇਲ੍ਹ ਤੋਂ ਪ੍ਰਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਕੋਲੋਂ ਪੁੱਛਗਿੱਛ ਕੀਤੀ ਸੀ। ਗੁਰਲਾਲ ਦੇ ਕਤਲ ਸਬੰਧੀ ਪੁਲਿਸ ਚਸਕੇ ਵਿਰੁੱਧ ਜ਼ਿਲ੍ਹਾ ਅਦਾਲਤ ਵਿਚ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ। ਉਥੇ ਮਾਮਲੇ ਵਿਚ ਚਾਰ ਮੁਲਜ਼ਮਾਂ ਗੁਰਵਿੰਦਰ ਸਿੰਘ ਢਾਡੀ, ਗੁਰਮੀਤ ਸਿੰਘ ਗੀਤਾ, ਦਿਲਪ੍ਰਰੀਤ ਬਾਬਾ ਢਾਹਾਂ ਤੇ ਚਮਕੌਰੇ ਬੈਂਤ ਨੂੰ ਕਾਬੂ ਕਰ ਚੁੱਕੀ ਹੈ। ਇਨ੍ਹਾਂ ਵਿਰੁੱਧ ਪਹਿਲਾਂ ਵੀ ਚਾਰਜਸ਼ੀਟ ਦਾਇਰ ਕਰ ਚੁੱਕੀ ਹੈ।