* ਬਲਬੀਰ ਸਿੰਘ ਸਿੱਧੂ ਨੇ ਪ੍ਰਦੂਸ਼ਿਤ ਪਾਣੀ ਦੀ ਨਿਕਾਸੀ ਲਈ 37.50 ਲੱਖ ਰੁਪਏ ਦੇ ਚੈੱਕ ਵੰਡੇ

* 27.50 ਲੱਖ ਰੁਪਏ ਬਲਬੀਰ ਸਿੱਧੂ ਤੇ 10 ਲੱਖ ਰੁਪਏ ਸ੍ਰੀ ਆਨੰਦਪੁਰ ਸਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਵੱਲੋਂ ਯੋਗਦਾਨ

23ਸੀਐਚਡੀ 4ਪੀ,

ਕੈਪਸ਼ਨ : ਪ੍ਰਦੂਸ਼ਿਤ ਪਾਣੀ ਦੀ ਨਿਕਾਸੀ ਲਈ ਜੁਝਾਰ ਨਗਰ ਦੀ ਪੰਚਾਇਤ ਨੰੂ ਚੈੱਕ ਸੌਂਪਦੇ ਹੋਏ ਮੰਤਰੀ ਬਲਬੀਰ ਸਿੰਘ ਸਿੱਧੂ।

ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸ਼ਹਿਰਾਂ ਦੇ ਬਰਾਬਰ ਪੇਂਡੂ ਖੇਤਰਾਂ ਦਾ ਸਰਬਪੱਖੀ ਵਿਕਾਸ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਹੈ, ਕਿਉਂਕਿ ਵਿਕਾਸ ਸੂਚਕ ਅੰਕ 'ਚ ਉਨਾਂ ਦੀ ਖੁਸ਼ਹਾਲੀ ਪੰਜਾਬ ਦੀ ਤਰੱਕੀ ਨਾਲ ਸਿੱਧੇ ਤੌਰ 'ਤੇ ਜੁੜੀ ਹੋਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਹਤ ਅਤੇ ਪਰਿਵਾਰ ਭਲਾਈ, ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਪ੍ਰਦੂਸ਼ਿਤ ਪਾਣੀ ਦੀ ਨਿਕਾਸੀ ਲਈ ਜੁਝਾਰ ਨਗਰ ਦੀ ਪਿੰਡ ਦੀ ਪੰਚਾਇਤ ਨੂੰ 37.50 ਲੱਖ ਰੁਪਏ ਰੁਪਏ ਦੇ ਚੈੱਕ ਸੌਂਪਦਿਆਂ ਕੀਤਾ।

ਇਸ ਮੌਕੇ ਸ੍ਰੀ ਸਿੱਧੂ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਦਾ ਮੁੱਖ ਮਕਸਦ ਸਵੱਛਤਾ ਨੂੰ ਯਕੀਨੀ ਬਣਾਉਣਾ ਤੇ ਰਾਜ ਦੇ ਲੋਕਾਂ ਦੀ ਮਜ਼ਬੂਤ ਸਿਹਤ ਨੂੰ ਪ੍ਰਫੁੱਲਿਤ ਕਰਨਾ ਹੈ ਜੋ ਮਿਸ਼ਨ ਤੰਦਰੁਸਤ ਪੰਜਾਬ ਦਾ ਇੱਕ ਮੁੱਖ ਮੰਤਵ ਹੈ। 37.50 ਲੱਖ ਰੁਪਏ ਦੀ ਕੁੱਲ ਰਕਮ ਵਿੱਚੋਂ ਬਲਬੀਰ ਸਿੰਘ ਸਿੱਧੂ ਨੇ 27.50 ਲੱਖ ਦੀ ਰਕਮ ਦਿੱਤੀ ਹੈ, ਜਦੋਂਕਿ ਬਾਕੀ ਦੀ ਰਕਮ ਵਜੋਂ ਸ੍ਰੀ ਅਨੰਦਪੁਰ ਸਾਹਿਬ ਦੇ ਸੰਸਦ ਮੈਂਬਰ ਸ੍ਰੀ ਮਨੀਸ਼ ਤਿਵਾੜੀ ਦਾ 10 ਲੱਖ ਰੁਪਏ ਦਾ ਯੋਗਦਾਨ ਹੈ। ਇਸ ਮੌਕੇ ਮੰਤਰੀ ਦੇ ਸਿਆਸੀ ਸਕੱਤਰ- ਸ੍ਰੀ ਹਰਕੇਸ਼ ਚੰਦ ਸ਼ਰਮਾ ਮਛਲੀ ਕਲਾਂ, ਜੁਝਾਰ ਨਗਰ ਦੇ ਸਰਪੰਚ ਗੁਰਪ੍ਰਰੀਤ ਸਿੰਘ ਢੀਂਡਸਾ, ਵਿਜੇ ਲਕਸ਼ਮੀ, ਬਿਮਲਾ ਦੇਵੀ, ਨਾਰੋ ਦੇਵੀ, ਗੁਰਵਿੰਦਰ ਕੌਰ, ਸੁਖਵਿੰਦਰ ਕੌਰ, ਮਨਿੰਦਰ ਸਿੰਘ ਸ਼ਾਮਲ ਸਨ। ਮੰਨਾ, ਜੋਗਿੰਦਰ ਸਿੰਘ, ਦਰਸ਼ਨ ਸਿੰਘ (ਸਾਰੇ ਪੰਚ), ਅਮਰਜੀਤ ਸਿੰਘ ਮੋਨੀ, ਲੈਂਡ ਮਾਰਟਗੇਜ ਬੈਂਕ ਖਰੜ ਦੇ ਚੇਅਰਮੈਨ ਧਰਮ ਸਿੰਘ ਸੈਣੀ, ਪਰਮਿੰਦਰ ਸਿੰਘ, ਸਲਮਾਨ ਖਾਨ, ਪਵਨ ਵਿਜ ਅਤੇ ਜਸਬੀਰ ਸਿੰਘ ਸ਼ਾਮਲ ਸਨ।