-ਪੰਚਾਇਤ ਨੇ ਆਮਦਨ ਖ਼ਰਚੇ ਰਿਪੋਰਟ ਕੀਤੀ ਪੇਸ਼

ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਪਿੰਡ ਸ਼ੇਖਪੁਰ ਕਲਾਂ ਵਿਖੇ ਸਰਪੰਚ ਬਲਵਿੰਦਰ ਕੌਰ ਦੀ ਅਗਵਾਈ ਹੇਠ ਗ੍ਰਾਮ ਸਭਾ ਦਾ ਇਜਲਾਸ ਹੋਇਆ। ਜਿਸ ਵਿਚ ਪਿੰਡ ਦੇ ਵੱਡੀ ਗਿਣਤੀ ਵਿੱਚ ਗਰਾਮ ਸਭਾ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਪੰਚਾਇਤ ਸਕੱਤਰ ਮੰਗਤ ਸਿੰਘ ਅਤੇ ਨਰੇਗਾ ਸੈਕਟਰੀ ਸਤੀਸ਼ ਚੌਧਰੀ ਨੇ ਸਲਾਨਾ ਆਮਦਨ ਅਤੇ ਖ਼ਰਚਿਆਂ ਦੇ ਵੇਰਵੇ ਦੀ ਰਿਪੋਰਟ ਪੇਸ਼ ਕੀਤੀ ਅਤੇ ਗਰਾਮ ਸਭਾ ਦੇ ਮੈਂਬਰਾਂ ਨੇ ਮਤਾ ਪਾਸ ਕੀਤਾ। ਸਭਾ ਮੈਂਬਰਾਂ ਨੇ ਕੁਝ ਰਹਿੰਦੀਆਂ ਗਲੀਆਂ, ਖੇਡ ਸਟੇਡੀਅਮ, ਡਿਸਪੈਂਸਰੀ, ਸੜਕ ਦੇ ਕੱਚੇ ਬਰਮ ਨੂੰ ਪੱਕਾ ਕਰਨਾ ਆਦਿ ਮੰਗਾਂ ਉਠਾਇਆ। ਜਿਨ੍ਹਾਂ ਨੂੰ ਸਰਪੰਚ ਨੇ ਫੰਡ ਮਿਲਣ ਉਪਰੰਤ ਪਹਿਲ ਦੇ ਅਧਾਰ 'ਤੇ ਕਰਨ ਦਾ ਭਰੋਸਾ ਦਿੱਤਾ। ਪਿੰਡ ਦੇ ਸਰਪੰਚ ਨੇ ਆਖਿਆ ਦੀ ਪੰਚਾਇਤ ਵੱਲੋਂ ਪਿੰਡ ਦੇ ਸਮੁੱਚੇ ਕੰਮ ਨਰੇਗਾ ਕਾਮਿਆ ਦੁਆਰਾ ਕਰਵਾਇਆ ਜਾ ਰਿਹਾ ਹੈ।

ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਪਿੰਡ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਪਿੰਡ ਵਿੱਚ ਸਫਾਈ ਦਾ ਖਾਸ ਧਿਆਨ ਰੱਖਣ ਅਤੇ ਪਾਣੀ ਬਚਾਉਣ ਅਤੇ ਪਿੰਡ ਵਿੱਚ ਰੁੱਖ ਲਗਾਉਣ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੰਚ ਬਲਜਿੰਦਰ ਸਿੰਘ, ਸਲਿਨ ਮੁਹੰਮਦ, ਰਮਾ ਰਾਣੀ, ਜਨਕ ਸਿੰਘ, ਬੇਅੰਤ ਸਿੰਘ ਹਰਬੰਸ ਸਿੰਘ ਹਰਵਿੰਦਰ ਸਿੰਘ ਆਦਿ ਸਮੇਤ ਪਿੰਡ ਵਾਸੀ ਹਾਜ਼ਰ ਸਨ।