ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਸ਼ਹਿਰ ਦੇ ਨੇੜਲੇ ਪਿੰਡ ਸਿਆਲਬਾ ਫਤਹਿਪੁਰ ਦੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਵਿਦਿਆਰਥੀ ਅਵੀਰਾਜ ਗੌਤਮ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ 650 ਅੰਕਾਂ 'ਚੋਂ 633 ਅੰਕ (97.3 ਫ਼ੀਸਦੀ) ਅੰਕ ਹਾਸਲ ਕਰ ਕੇ ਐੱਸਏਐੱਸ ਨਗਰ ਜ਼ਿਲ੍ਹੇ 'ਚੋਂ ਅੱਵਲ ਸਥਾਨ ਹਾਸਲ ਕੀਤਾ ਹੈ। ਅਵੀਰਾਜ ਗੌਤਮ ਦੇ ਜ਼ਿਲ੍ਹੇ 'ਚੋਂ ਅੱਵਲ ਤੇ ਦਸਵੀਂ ਜਮਾਤ 'ਚੋਂ ਚੰਗੇ ਅੰਕ ਆਉਣ ਦੌਰਾਨ ਉਸ ਦੇ ਸਕੂਲ ਦੇ ਅਧਿਆਪਕਾਂ, ਮਾਤਾ ਪਿਤਾ ਤੇ ਪਿੰਡ ਦੇ ਲੋਕਾਂ 'ਚ ਚਾਰੋਂਪਾਸੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਉਸ ਨੂੰ ਮੁਬਾਰਕਾਂ ਦੇਣ ਵਾਲਿਆਂ ਲੋਕਾਂ ਦਾ ਉਨਾਂ੍ਹ ਦੇ ਘਰੇ ਤਾਂਤਾ ਲੱਗਿਆ ਹੋਇਆ ਹੈ।

ਇਸ ਸੰਬਧੀ ਪੱਤਰਕਾਰਾਂ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਪਿੰਡ ਸਿਆਲਬਾ ਫਤਹਿਪੁਰ ਦੇ ਸ਼ਹੀਦ ਲੈਫਟੀਨੈਂਟ ਬਿਕਰਮ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਟ ਸਕੂਲ ਦੇ ਪਿੰ੍ਸੀਪਲ ਗੁਰਸ਼ੇਰ ਸਿੰਘ ਨੇ ਦੱਸਿਆ ਕਿ ਅੱਜ ਪੰਜਾਬ ਸਕੂਲ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੌਰਾਨ ਉਨਾਂ੍ਹ ਦੇ ਸਕੂਲ ਦੇ ਹੋਣਹਾਣ ਵਿਦਿਆਰਥੀ ਅਵੀਰਾਜ ਗੌਤਮ ਦਸਵੀਂ ਜਮਾਤ ਦੀ ਪੀ੍ਖਿਆ ਦੌਰਾਨ 650 ਅੰਕਾਂ 'ਚੋਂ 633 ਅੰਕ (97.3 ਫ਼ੀਸਦੀ) ਅੰਕ ਹਾਸਿਲ ਕਰਕੇ ਐੱਸਏਐੱਸ ਨਗਰ ਜ਼ਿਲ੍ਹੇ 'ਚੋਂ ਅੱਵਲ ਆਇਆ ਹੈ। ਉਨ੍ਹਾਂ ਨੇ ਅਵੀਰਾਜ ਗੌਤਮ ਦੇ ਚੰਗੇ ਨੰਬਰ ਆਉਣ 'ਤੇ ਉਸ ਨੂੰ ਵਧਾਈ ਦਿੰਦਿਆਂ ਭਵਿੱਖ 'ਚ ਇਸੇ ਤਰਾਂ੍ਹ ਸਖ਼ਤ ਮਿਹਨਤ ਕਰਨ ਦਾ ਸੱਦਾ ਦਿੱਤਾ। ਪਿੰ੍ਸੀਪਲ ਗੁਰਸ਼ੇਰ ਸਿੰਘ ਨੇ ਅਵੀਰਾਜ ਗੌਤਮ ਦੀ ਸਫ਼ਲਤਾ ਦਾ ਸਿਹਰਾ ਉਸ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਤੇ ਪੜ੍ਹਾਉਣ ਵਾਲੇ ਕਲਾਸ ਇੰਚਾਰਜ ਗੁਰਦੀਪ ਕੌਰ ਤੇ ਹੋਰਨਾਂ ਅਧਿਆਪਕਾਂ ਤੇ ਉਸ ਦੇ ਮਾਤਾ ਪਿਤਾ ਨੂੰ ਦਿੱਤਾ। ਇਸੇ ਦੌਰਾਨ ਪਿੰ੍ਸੀਪਲ ਨੇ ਅਵੀਰਾਜ ਗੌਤਮ ਦੇ ਮਾਤਾ ਪਿਤਾ ਦੇ ਬਾਰੇ 'ਚ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਸ ਦੇ ਪਿਤਾ ਰਾਜੇਸ਼ ਗੌਤਮ ਪਿੰਡ 'ਚ ਵੀ ਦੁਕਾਨ ਕਰਦੇ ਹਨ। ਉਸ ਦੇ ਮਾਤਾ ਸੁਨੀਤਾ ਰਾਣੀ ਪਿੰਡ ਸਿਆਲਬਾ ਫਤਹਿਪੁਰ ਦੇ ਸਰਪੰਚ ਵੀ ਰਹਿ ਚੁੱਕੇ ਹਨ। ਅਵੀਰਾਜ ਗੌਤਮ ਚੰਗੇ ਨੰਬਰ ਲੈਕੇ ਜ਼ਿਲ੍ਹੇ 'ਚੋਂ ਅੱਵਲ ਆਉਣ ਦੌਰਾਨ ਉਸ ਦਾ ਮੂੰਹ ਮਿੱਠਾ ਕਰਵਾਉਦਿਆਂ ਉਸ ਦੀ ਸਫ਼ਲਤਾ ਦਾ ਸਿਹਰਾ ਸਕੂਲ ਦੇ ਪਿੰ੍ਸੀਪਲ ਗੁਰਸ਼ੇਰ ਸਿੰਘ ਦੀ ਅਗਵਾਈ ਹੇਠ ਕਲਾਸ ਇੰਚਾਰਜ ਗੁਰਦੀਪ ਕੌਰ ਤੇ ਹੋਰਨਾਂ ਵੱਖ-ਵੱਖ ਵਿਸ਼ਿਆ ਦੇ ਅਧਿਆਪਕਾ ਵੱਲੋਂ ਦਿਨ ਰਾਤ ਇੱਕ ਕਰਕੇ ਸਖ਼ਤ ਮਿਹਨਤ ਨਾਲ ਪੜ੍ਹਾਉਣ ਵਾਲੇ ਸਾਰੇ ਅਧਿਆਪਕਾ ਨੂੰ ਦਿੱਤਾ। ਉਸ ਨੇ ਮਾਤਾ ਪਿਤਾ ਨੇ ਦੱਸਿਆ ਕਿ ਉਨਾਂ੍ਹ ਦੇ ਤਿੰਨੋਂ ਬੱਚੇ ਬਹੁਤ ਹੋਣਹਾਰ ਹਨ। ਇਸੇ ਦੌਰਾਨ ਅਵੀਰਾਜ ਗੌਤਮ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਸਫ਼ਲਤਾ ਦਾ ਰਾਜ ਉਸ ਨੂੰ ਸਖ਼ਤ ਮਿਹਨਤ ਕਰਵਾਉਣ ਵਾਲੇ ਉਸ ਦੇ ਸਕੂਲ ਦੇ ਅਧਿਆਪਕ ਤੇ ਉਸ ਦੇ ਮਾਤਾ ਪਿਤਾ ਹਨ। ਉਸ ਨੇ ਦੱਸਿਆ ਕਿ ਉਹ ਪਿੰਡ ਦੇ ਸਰਕਾਰੀ ਸਕੂਲ 'ਚ ਹੀ ਪੜ੍ਹਦਾ ਆ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਸਕੂਲ 'ਚ ਅਧਿਆਪਕਾ ਕੋਲ ਪੜ੍ਹਨ ਤੋਂ ਇਲਾਵਾ ਆਪਣੇ ਘਰੇ ਰੋਜਾਨਾਂ ਚਾਰ ਪੰਜ ਘੰਟੇ ਆਪ ਪੜ੍ਹਾਈ ਕਰਦਿਆਂ ਰਿਹਾ ਹੈ। ਉਸ ਨੇ ਕਿਹਾ ਕਿ ਉਸ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਨਾਲ ਪੜ੍ਹਾਈ ਦਾ ਅੱਜ ਉਸ ਨੂੰ ਜ਼ਿਲ੍ਹੇ 'ਚ ਅੱਵਲ ਆਉਣ ਤੇ ਚੰਗੇ ਨੰਬਰਾਂ ਦਾ ਵਧੀਆ ਫ਼ਲ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਦੇ ਦੋ ਵੱਡੇ ਭੈਣ ਭਰਾ ਵੀ ਪੜ੍ਹਾਈ ਕਰਵਾਉਣ 'ਚ ਉਸ ਦਾ ਸਾਥ ਦਿੰਦੇ ਰਹੇ ਹਨ। ਉਸ ਨੇ ਦੱਸਿਆ ਕਿ ਉਸ ਨੇ ਗਿਆਰਵੀਂ ਜਮਾਤ 'ਚ ਨਾਨ ਮੈਡੀਕਲ ਵਿਸ਼ਾ ਰੱਖ ਲਿਆ ਹੈ। ਉਸ ਨੇ ਦੱਸਿਆ ਕਿ ਭਵਿੱਖ 'ਚ ਇੰਜੀਅਰ ਬਣਨਾ ਉਸ ਦਾ ਇੱਕ ਸੁਫ਼ਨਾ ਹੈ। ਇਸੇ ਦੌਰਾਨ ਅਵੀਰਾਜ ਗੌਤਮ ਦੇ ਅਧਿਆਪਕਾ, ਮਾਤਾ ਪਿਤਾ ਤੇ ਪਿੰਡ ਵਾਸੀਆਂ ਨੇ ਕਿਹਾ ਕਿ ਉਨਾਂ੍ਹ ਉਸ ਤੇ ਬਹੁਤ ਮਾਣ ਹੈ। ਅਗਲੇ ਪੜ੍ਹਾਈ ਦੌਰਾਨ ਵੀ ਉਹ ਇਸੇ ਤਰਾਂ੍ਹ ਆਪਣੇ ਪਿੰਡ ਤੇ ਮਾਤਾ ਪਿਤਾ ਤੇ ਅਧਿਅਪਾਕਾਂ ਦਾ ਨਾਮ ਰੌਸ਼ਨ ਕਰਦਾ ਰਹੇਗਾ।