ਜੇਐੱਨਐੱਨ, ਚੰਡੀਗੜ੍ਹ : ਅਫਸਰਸ਼ਾਹੀ ਦੀ ਮਾਰ ਝੇਲ ਰਹੇ ਪ੍ਰਸ਼ਾਸਨ ਦੇ ਕਰਮਚਾਰੀਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਕ ਪਾਸੇ ਜਿੱਥੇ ਪ੍ਰਸ਼ਾਸਨ 'ਚ ਕੰਮ ਕਰਦੇ ਆਈਏਐੱਸ, ਆਈਪੀਐੱਸ, ਇੰਜੀਨੀਅਰਜ਼ ਤੇ ਗਰੇਡ-ਵਨ ਅਧਿਕਾਰੀਆਂ ਦੀ ਕੋਠੀ 'ਚ ਹਰ ਦੂਜੇ ਜਾਂ ਤੀਜੇ ਸਾਲ ਰੈਨੋਵੇਸ਼ਨ ਹੁੰਦੀ ਹੈ। ਦੂਜੇ ਪਾਸੇ ਪ੍ਰਸ਼ਾਸਨ 'ਚ ਕੰਮ ਕਰਦੇ ਮੁਲਾਜ਼ਮਾਂ ਨਾਲ ਦੋਹਰਾ ਵਿਵਹਾਰ ਕੀਤਾ ਜਾ ਰਿਹਾ ਹੈ। ਗਰੇਡ-3 ਤੇ 4 ਇੰਪਲਾਈਜ਼ ਦੇ ਮਕਾਨਾਂ ਦੀ ਰੇਨੋਵੇਸ਼ਨ ਤਾਂ ਦੂਰ ਮੁਰੰਮਤ ਤਕ ਨਹੀਂ ਹੋਈ ਹੈ। ਜਿਨ੍ਹਾਂ ਮਕਾਨਾਂ 'ਚ ਮੁਰੰਮਤ ਹੋਈ ਵੀ ਹੈ। ਬਾਰਿਸ਼ ਦੇ ਦਿਨਾਂ 'ਚ ਉਨ੍ਹਾਂ ਦੀ ਛੱਤ ਤੋਂ ਪਾਣੀ ਟਪਕਦਾ ਹੈ। ਕਰਮਚਾਰੀਆਂ ਦੇ ਮਕਾਨਾਂ ਅੱਗੇ ਉਪਰ ਦੇ ਹਿੱਸੇ 'ਚ ਬਣੀ ਕੰਧ ਦੀ ਸੀਲਿੰਗ ਤਕ ਟੁੱਟ ਚੁੱਕੀ ਹੈ। ਦੈਨਿਕ ਜਾਗਰਣ ਨੇ ਪ੍ਰਸ਼ਾਸਨ 'ਚ ਕੰਮ ਕਰਦੇ ਮੁਲਾਜ਼ਮਾਂ ਦੀ ਇਸ ਸਮੱਸਿਆ ਨੂੰ ਵੇਖਦੇ ਹੋਏ ਸੈਕਟਰ-20 ਦੇ ਸਰਕਾਰੀ ਮਕਾਨਾਂ ਦੀ ਹਾਲਤ ਦਾ ਗਰਾਊਂਡ ਲੈਵਲ 'ਤੇ ਜਾ ਕੇ ਜਾਇਜ਼ਾ ਲਿਆ। ਤਾਂ ਦੇਖਿਆ ਕਿ ਸੈਕਟਰ-20 ਦੇ ਪ੍ਰਸ਼ਾਸਨ ਦੇ ਕਰਮਚਾਰੀਆਂ ਦੇ ਮਕਾਨ ਇੰਨੀ ਬੁਰੀ ਹਾਲਤ 'ਚ ਹਨ ਕ ਇੱਥੋਂ ਦੇ ਸਰਕਾਰੀ ਮਕਾਨ ਖੰਡਰ ਬਣ ਚੁੱਕੇ ਹਨ। ਘਰਾਂ ਦੇ ਉਪਰ ਘਾਹ, ਕੰਧਾਂ ਟੁੱਟੀਆਂ, ਕਮਰਿਆਂ ਅੰਦਰ ਛੱਤ ਤੋਂ ਪਾਣੀ ਟਪਕਦਾ ਹੈ।

ਅਫ਼ਸਰਾਂ ਦੇ ਘਰ ਦੀ ਹਰ ਸਾਲ ਹੁੰਦੀ ਹੈ ਮੁਰੰਮਤ

ਅਫਸਰਸ਼ਾਹੀ ਤੇ ਸਿਸਟਮ ਦੇ ਮਾਰੇ ਇੰਪਲਾਈਜ ਨੇ ਕਿਹਾ ਕਿ ਅਫਸਰ ਦੇ ਘਰ ਦੇ ਬਾਥਰੂਮ ਦੀ ਜੇਕਰ ਟੂਟੀ ਵੀ ਟੁੱਟ ਜਾਵੇ ਤਾਂ ਪ੍ਰਸ਼ਾਸਨ ਦਾ ਇੰਜੀਨੀਅਰਿੰਗ ਵਿਭਾਗ ਇਕ ਘੰਟੇ 'ਚ ਉਸ ਨੂੰ ਬਦਲ ਦਿੰਦਾ ਹੈ। ਜੇਕਰ ਕਰਮਚਾਰੀ ਆਪਣੇ ਮਾਨ ਦੀ ਇਕ ਇੱਟ ਸਹੀ ਕਰਵਾਉਮ ਲਈ ਕਹਿ ਦੇਵੇ ਤਾਂ ਅਫਸਰ ਤਿੰਨ ਤੋਂ ਚਾਰ ਮਹੀਨੇ ਤਕ ਸੁਣਦੇ ਤਕ ਨਹੀਂ ਹਨ। ਦੈਨਿਕ ਜਾਗਰਣ ਸੰਵਾਦਦਾਤਾ ਨੇ ਸੈਕਟਰ-20 ਦੇ ਸਰਕਾਰੀ ਮਕਾਨ ਨੰਬਰ-2862/ਏ, 2853, 2852, 2836 ਤੋਂ 2838, 2842 ਤੋਂ 2844 ਤਕ ਦੇ ਸਾਰੇ ਮਕਾਨਾਂ ਦੀ ਖਸਤਾ ਹਾਲਤ ਦਾ ਜਾਇਜ਼ਾ ਲਿਆ। ਸੈਕਟਰ-20ਸੀ ਦੇ ਜੇਈ ਤੇ ਗਰੇਡ-3 ਤੇ 4 ਇੰਪਲਾਈਜ਼ ਦੇ ਮਕਾਨਾਂ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਇਹ ਮਕਾਨ ਖੰਡਰ ਬਣ ਚੁੱਕੇ ਹਨ।

ਕੋਟਸ)---ਸਾਨੂੰ ਦੂਜੀ ਮੰਜ਼ਿਲ 'ਤੇ ਮਕਾਨ ਅਲਾਟ ਹੋਇਆ ਹੈ। ਮਕਾਨ ਦੇ ਨਾਲ ਇਕ ਪਿੱਪਲ ਦਾ ਦਰੱਖ਼ਤ ਹੈ। ਦਰੱਖ਼ਤ ਦੀਆਂ ਜੜ੍ਹਾਂ ਮਕਾਨ ਦੀ ਕੰਧ ਤੋੜ ਕੇ ਅੰਦਰ ਤਕ ਆ ਚੁੱਕੀਆਂ ਹਨ। ਕਈ ਵਾਰ ਪ੍ਰਸ਼ਾਸਨ ਦੇ ਇੰਜੀਨੀਅਰਿੰਗ ਵਿਭਾਗ ਨੂੰ ਇਸ ਦਰੱਖ਼ਤ ਨੂੰ ਵਢਾਉਣ ਤੇ ਮਕਾਨ ਦੀ ਟੁੱਟੀਆਂ ਕੰਧਾਂ ਨੂੰ ਸਹੀ ਕਰਵਾਉਣ ਲਈ ਕਿਹਾ ਗਿਆ ਹੈ। ਪਰ ਅਫ਼ਸਰ ਇਕ ਨਹੀਂ ਸੁਣਦੇ। ਮਜਬੂਰਨ ਅਸੀਂ ਮਕਾਨ ਬਦਲਣ ਲਈ ਅਰਜ਼ੀ ਦਿੱਤੀ ਹੈ। ਪਰ ਹੁਣ ਤਕ ਦੂਜਾ ਮਕਾਨ ਵੀ ਅਲਾਟ ਨਹੀਂ ਹੋਇਆ ਹੈ। ਕਿਸੇ ਦਿਨ ਜੇਕਰ ਦਰੱਖ਼ਤ ਦੀ ਕੋਈ ਮੋਟੀ ਟਹਿਨੀ ਘਰ ਦੀ ਕੰਧ 'ਤੇ ਡਿੱਗ ਗਈ ਤਾਂ ਇਸ ਨਾਲ ਜਾਨ-ਮਾਨ ਦਾ ਭਾਰੀ ਨੁਕਸਾਨ ਹੋ ਸਕਦਾ ਹੈ। - ਪ੍ਰਕਾਸ਼ ਯਾਦਵ, ਰੈਜ਼ੀਡੈਂਟ, ਮਕਾਨ ਨੰਬਰ-2862/ਏ, ਸੈਕਟਰ-20।

ਕੋਟਸ)---ਸਾਡੇ ਮਕਾਨ ਦੀਆਂ ਕਈ ਕੰਧਾਂ 'ਚ ਤਰੇੜ ਆ ਚੁੱਕੀ ਹੈ। ਮਕਾਨ ਦੇ ਅੰਦਰ ਦੀ ਛੱਤ ਤੋਂ ਕਈ ਥਾਂ ਬਾਰਿਸ਼ ਦੇ ਦਿਨਾਂ 'ਚ ਪਾਣੀ ਚੌਂਦਾ ਹੈ। ਮਕਾਨ 'ਚ ਲੱਗੇ ਬਿਜਲੀ ਦੇ ਮੀਟਰ ਬੋਰਡ ਤਕ ਟੁੱਟ ਚੁੱਕੇ ਹਨ। ਕਈ ਵਾਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਸ ਦੀ ਮੁਰੰਮਤ ਕਰਵਾ ਦਿੱਤੀ ਜਾਵੇ, ਪਰ ਅਫਸਰ ਇਕ ਨਹੀਂ ਸੁਣਦੇ ਹਨ। - ਕ੍ਰਿਸ਼ਨ ਕੁਮਾਰ, ਰੈਜ਼ੀਡੈਂਟ, ਮਕਾਨ ਨੰਬਰ-2864, ਸੈਕਟਰ-20।

ਕੋਟਸ)---ਸਰਕਾਰੀ ਮਕਾਨਾਂ ਦੀ ਹਾਲਤ ਬਹੁਤ ਖ਼ਰਾਬ ਹੈ। ਕਈ ਸਰਕਾਰੀ ਮਕਾਨ ਤਾਂ ਖੰਡਰ ਬਣ ਚੁੱਕੇ ਹਨ। ਜਿੱਥੇ ਰਾਤ ਵੇਲੇ ਕੁਝ ਗ਼ੈਰ ਸਮਾਜਿਕ ਤੱਤ ਆ ਕੇ ਨਸ਼ਾ ਆਦਿ ਕਰਦੇ ਹਨ। ਮਕਾਨਾਂ ਦੇ ਅੰਦਰ ਫਰਸ਼ 'ਤੇ ਲੱਗੀਆਂ ਟਾਈਲਾਂ ਤੇ ਕਿਚਨ ਦੀਆਂ ਟਾਈਲਾਂ ਉਖੜ ਚੁੱਕੀਆਂ ਹਨ। ਪਰ ਪ੍ਰਸ਼ਾਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ ਹੈ। - ਪਾਲਾ ਰਾਮ, ਰੈਜ਼ੀਡੈਂਟ, ਮਕਾਨ ਨੰਬਰ-2878-ਏ, ਸੈਕਟਰ-20।

ਕੋਟਸ)---ਮਕਾਨਾਂ ਦੇ ਨਾਲ-ਨਾਲ ਇਲਾਕੇ 'ਚ ਬਣੇ ਪਾਰਕ 'ਚ ਬੱਚਿਆਂ ਲਈ ਲਗਾਏ ਗਏ ਝੂਲੇ ਤਕ ਟੁੱਟ ਚੁੱਕੇ ਹਨ। ਮਕਾਨਾਂ ਦੀਆਂ ਕੰਧਾਂ ਤੇ ਫਰਸ਼ 'ਤੇ ਤਰੇੜਾਂ ਆ ਚੁੱਕੀਆਂ ਹਨ। - ਵਿਕਾਸ, ਰੈਜ਼ੀਡੈਂਟ, ਮਕਾਨ ਨੰਬਰ-2901, ਸੈਕਟਰ-20।