ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਵਿਭਾਗ ਨੇ 5178 ਪੇਂਡੂ ਸਹਿਯੋਗੀ ਅਧਿਆਪਕਾਂ ਜਿਨ੍ਹਾਂ 'ਚ 5078 ਮਾਸਟਰ ਕੇਡਰ ਤੇ 100 ਸੀਐੱਡਵੀ ਕੇਡਰ ਸ਼ਾਮਲ ਹਨ, ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸਿੱਖਿਆ ਵਿਭਾਗ ਦੇ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ (ਸੈ. ਸਿ) ਪੰਜਾਬ, ਅਮਲਾ-2 ਸ਼ਾਖਾ ਦੇ ਹੁਕਮ ਨੰਬਰ 2/61-2017 ਅਮਲਾ-2 (6) (5178-ਪੰਜਾਬੀ), ਮਿਤੀ 10/06/2019 ਵਿਚ ਕਿਹਾ ਗਿਆ ਹੈ ਕਿ ਇਸ਼ਤਿਹਾਰ ਮਿਤੀ 09/09/2012 ਤਹਿਤ ਵਿਭਾਗ ਵੱਲੋਂ 5178 ਪੇਂਡੂ ਸਹਿਯੋਗ ਅਧਿਆਪਾਕ (5078 ਮਾਸਟਰ ਕਾਡਰ ਅਤੇ 100 ਸੀਐੱਡਵੀ ਕਾਡਰ) ਦੀ ਭਰਤੀ ਦਾ ਇਸ਼ਤਿਹਾਰ ਦਿੰਦੇ ਹੋਏ ਉਮੀਦਵਾਰਾਂ ਨੂੰ ਕ੍ਰਮਵਾਰ 2014, 2015 ਅਤੇ 2016 ਵਿਚ ਨਿਯੁਕਤੀ ਪੱਤਰ ਦਿੱਤੇ ਗਏ। ਇਸ਼ਤਿਹਾਰ ਅਨੁਸਾਰ ਇਨ੍ਹਾਂ ਨਿਯੁਕਤ ਹੋਏ ਕਰਮਚਾਰੀਆਂ ਨੂੰ ਤਿੰਨ ਸਾਲ ਤਨਖਾਹ 6,000/-(ਮਾਸਟਰ ਕੇਡਰ) ਸਲਾਨਾ 500/-ਰੁਪਏ ਵਾਧਾ ਤੇ 5400/- (ਸੀਐੱਡਵੀ ਕੇਡਰ) ਸਾਲਾਨਾ 400/- ਰੁਪਏ ਵਾਧੇ 'ਤੇ ਰੱਖਿਆ ਗਿਆ ਸੀ।

ਇਨ੍ਹਾਂ ਕਰਮਚਾਰੀਆਂ ਦੇ ਨਿਯੁਕਤੀ ਪੱਤਰ ਵਿਚ ਇਹ ਸ਼ਰਤ ਮੌਜੂਦ ਸੀ ਕਿ ਇਨ੍ਹਾਂ ਕਰਮਚਾਰੀਆਂ ਨੂੰ ਕਿਸੇ ਵੀ ਹਾਲਤ 'ਚ ਤਿੰਨ ਸਾਲ ਤੋਂ ਪਹਿਲਾਂ ਰੈਗੂਲਰ ਕਰਨ ਲਈ ਨਹੀਂ ਵਿਚਾਰਿਆ ਜਾਵੇਗਾ ਅਤੇ ਨਾ ਹੀ ਇਨ੍ਹਾਂ ਤਿੰਨ ਸਾਲ ਦੀ ਠੇਕੇ ਦੀਆ ਸੇਵਾਵਾਂ ਦਾ ਕੋਈ ਲਾਭ ਦਿੱਤਾ ਜਾਵੇਗਾ। ਇਹ ਸਮਾਂ ਪੂਰਾ ਹੋਣ ਤੋਂ ਤਿੰਨ ਸਾਲ ਬਾਅਦ ਹੁਣ ਇਨ੍ਹਾਂ ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਮੰਤਰੀ ਮੰਡਲ, ਪੰਜਾਬ ਸਰਕਾਰ ਵੱਲੋਂ ਮਿਤੀ 6/03/2019 ਨੂੰ ਫੈਸਲਾ ਲੈਂਦੇ ਹੋਏ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰ ਦਿੱਤਾ ਗਿਆ, ਜਿਸ ਸਬੰਧੀ ਸਕੂਲ ਸਿੱਖਿਆ ਵਿਭਾਗ ਵਲੋਂ ਮਿਤੀ 07/03/2019 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ।

Posted By: Amita Verma