ਜੇਐੱਨਐੱਨ, ਚੰਡੀਗੜ੍ਹ

ਮਲੋਆ ਸਥਿਤ ਘਰ ਦੇ ਬਾਹਰ ਖੇਡਦੀ ਬੱਚੀ ਨੂੰ ਮੰਗਲਵਾਰ ਸਵੇਰੇ ਈ-ਰਿਕਸ਼ਾ ਚਾਲਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਟਾਇਰ ਬੱਚੀ ਦੇ ਿਢੱਡ ਤੋਂ ਹੋ ਕੇ ਨਿਕਲ ਗਿਆ। ਇਤਲਾਹ ਮਿਲਣ 'ਤੇ ਪੁੱਜੇ ਪੁਲਿਸ ਮੁਲਾਜ਼ਮਾਂ ਨੇ ਜ਼ਖ਼ਮੀ ਬੱਚੀ ਨੂੰ ਜੀਐੱਮਐੱਸਐੱਚ-16 ਵਿਚ ਦਾਖ਼ਲ ਕਰਾਇਆ। ਜਿੱਥੇ ਉਸ ਦੀ ਹਾਲਤ ਗੰਭੀਰ ਹੋਣ ਕਰ ਕੇ ਪੀਜੀਆਈ ਰੈਫਰ ਕੀਤਾ ਗਿਆ ਹੈ। ਡਾਕਟਰ ਨੇ ਬੱਚੀ ਦੀ ਹਾਲਤ ਗੰਭੀਰ ਵੇਖ ਕੇ ਿਢੱਡ ਦਾ ਅਪ੍ਰਰੇਸ਼ਨ ਕਰਨ ਦੀ ਸਲਾਹ ਦਿੱਤੀ ਹੈ।

ਜ਼ਖ਼ਮੀ ਬੱਚੀ ਦੀ ਮਾਂ ਦੀ ਸ਼ਿਕਾਇਤ 'ਤੇ ਮਲੋਆ ਥਾਣਾ ਦੀ ਪੁਲਿਸ ਨੇ ਮੁਲਜ਼ਮ ਈ-ਰਿਕਸ਼ਾ ਚਾਲਕ ਨਿਤਿਨ ਨੂੰ ਕਾਬੂ ਕਰ ਕੇ ਜ਼ਮਾਨਤ 'ਤੇ ਛੱਡ ਦਿੱਤਾ ਹੈ। ਸ਼ਿਕਾਇਤ ਕਰਤਾ ਬੱਚੀ ਦੀ ਮਾਂ ਮੁਤਾਬਕ ਉਸ ਦੀ ਚਾਰ ਸਾਲਾ ਬੱਚੀ ਖੇਡਦੀ ਖੇਡਦੀ ਘਰ ਦੇ ਬਾਹਰ ਆ ਗਈ ਸੀ। ਥੋੜ੍ਹੀ ਦੇਰ ਮਗਰੋਂ ਮਾਸੂਮ ਬੱਚੀ ਦੀ ਤੇਜ਼ ਆਵਾਜ਼ ਵਿਚ ਚੀਕਣ ਦੀ ਆਵਾਜ਼ ਅਈ ਤਾਂ ਬਾਹਰ ਜਾ ਕੇ ਵੇਖਿਆ ਕਿ ਬੱਚੀ ਲਹੂ ਲੁਹਾਣ ਹਾਲਤ ਵਿਚ ਜ਼ਮੀਨ 'ਤੇ ਪਈ ਹੋਈ ਸੀ। ਮੌਜੂਦ ਲੋੋਕਾਂ ਨੇ ਦੱਸਿਆ ਕਿ ਗੁਆਂਢੀ ਨਿਤਿਨ ਨੇ ਈ-ਰਿਕਸ਼ਾ ਬੈਕ ਕਰਨ ਵੇਲੇ ਬੱਚੀ ਨੂੰ ਟੱਕਰ ਮਾਰ ਦਿੱਤੀ ਸੀ।