ਜ. ਸ., ਡੱਡੂਮਾਜਰਾ

ਇਥੇ ਡੰਪਿੰਗ ਗਰਾਊਂਡ 'ਚ ਬਣੇ ਸਭ ਤੋਂ ਵੱਡੇ ਕੂੜੇ ਦੇ ਪਹਾੜ ਨੂੰ ਪ੍ਰਰੋਸੈੱਸ ਕਰਨ ਦਾ ਕੰਮ ਵੀਰਵਾਰ ਨੂੰ ਸੁਰੂ ਕਰ ਦਿੱਤਾ ਗਿਆ ਹੈ। ਜਦਕਿ 27 ਸਤੰਬਰ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਸੰਸਦ ਮੈਂਬਰ ਕਿਰਨ ਖੇਰ ਦੀ ਮੌਜੂਦਗੀ 'ਚ ਇਸ ਕਚਰੇ ਦੇ ਕੰਮ ਨੂੰ ਪ੍ਰਰੋਸੈੱਸ ਕਰਨ ਦੇ ਕੰਮ ਦੀ ਉਦਘਾਟਨ ਕੀਤਾ ਸੀ ਪਰ ਉਸਦੇ ਬਾਅਦ ਵੀ ਕੂੜੇ ਨੂੰ ਪ੍ਰਰੋਸੈੱਸ ਕਰਨ ਦਾ ਕੰਮ ਸ਼ੁਰੂ ਨਹੀਂ ਹੋਇਆ ਸੀ ਕਿਉਂਕਿ ਵਾਤਾਵਰਨ ਵਿਭਾਗ ਦੀ ਮਨਜ਼ੂਰੀ ਦੇ ਇਲਾਵਾ ਹੋਰ ਵੀ ਕਈ ਰੁਕਾਵਟਾਂ ਸਨ ਪਰ ਹੁਣ ਆਖਿਰਕਾਰ ਕੰਮ ਸ਼ੁਰੂ ਹੋ ਗਿਆ ਹੈ। ਪਹਿਲੇ ਦਿਨ 200 ਟਨ ਕੂੜੇ ਨੂੰ ਪ੍ਰਰੋਸੈੱਸ ਕੀਤਾ ਗਿਆ ਹੈ, ਜਦਕਿ ਅਗਲੇ ਮਹੀਨੇ ਤੋਂ ਪ੍ਰਤੀ ਦਿਨ 500 ਟਨ ਕੂੜਾ ਪ੍ਰਰੋਸੈੱਸ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਥੇ ਕੁੱਲ 13.30 ਲੱਖ ਮੀਟਿ੍ਕ ਟਮ ਕੂੜਾ ਪਿਆ ਹੋਇਆ ਹੈ, ਜਿਸ ਨੂੰ ਪ੍ਰਸੈੱਸ ਕਰਨ ਦੇ ਲਈ ਕੰਪਨੀ ਨੂੰ ਸਾਢੇ 3 ਸਾਲ ਦਾ ਸਮਾਂ ਦਿੱਤਾ ਗਿਆ ਹੈ। ਇਹ ਕੂੜੇ ਦਾ ਪਹਾੜ 10 ਮੀਟਰ ਉੱਚਾ ਹੈ। ਨਗਰ ਨਿਗਮ ਦਾ ਇਹ ਕੂੜਾ ਸਾਲ 2005 ਤੋਂ ਬਾਅਦ ਦਾ ਹੈ। ਇਸਦੇ ਲਈ ਗਾਰਬੇਜ ਪਲਾਂਟ ਚਲਾਉਣ ਵਾਲੀ ਜੇਪੀ ਕੰਪਨੀ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਪਲਾਂਟ 'ਚ ਪੂਰਾ ਕੂੜਾ ਪ੍ਰਰੋਸੈੱਸ ਕੀਤੇ ਬਿਨਾਂ ਇਥੇ ਇੰਨਾ ਵੱਡਾ ਕੂੜੇ ਦਾ ਪਹਾੜ ਲਗਾ ਦਿੱਤਾ।

68 ਕਰੋੜ ਰੁਪਏ ਨਾਲ ਹੋਵੇਗਾ ਕੂੜੇ ਦਾ ਪਹਾੜ ਖਤਮ

ਕੂੜੇ ਦੇ ਪਹਾੜ ਨੂੰ ਪ੍ਰਰੋਸੈੱਸ ਕਰਨ 'ਤੇ 68 ਕਰੋੜ ਰੁਪਏ ਦਾ ਟੈਂਡਰ ਅਲਾਟ ਕੀਤਾ ਗਿਆ ਹੈ। ਡੰਪਿੰਗ ਗਰਾਊਂਡ 'ਚ 45 ਏਕੜ ਜ਼ਮੀਨ 'ਚ ਇਹ ਕੂੜਾ ਫੈਲਿਆ ਹੋਇਆ ਹੈ। ਅਕਾਂਕਸਾ ਇੰਟਰਪ੍ਰਰਾਈਜ਼ ਕੰਪਨੀ ਨੂੰ ਇਹ ਕੰਮ ਅਲਾਟ ਕੀਤਾ ਗਿਆ ਹੈ। ਇਸ ਕੂੜੇ ਦੇ ਢੇਰ ਨੂੰ ਪ੍ਰਰੋਸੈੱਸ ਕਰਨ ਲਈ ਕੇਂਦਰ ਸਰਕਾਰ ਵੱਲੋਂ 11 ਕਰੋੜ ਦੀ ਕਿਸ਼ਤ ਵੀ ਨਿਗਮ ਨੂੰ ਮਿਲੀ ਹੈ। ਇਸਤੋਂ ਪਹਿਲਾਂ ਨਗਰ ਨਿਗਮ ਗਾਰਬੇਜ਼ ਪਲਾਂਟ ਨੂੰ ਅਪਗ੍ਰੇਡ ਅਤੇ ਸੰਚਾਲਿਤ ਕਰਨ ਸਬੰਧੀ ਸਾਢੇ 5 ਕਰੋੜ ਰੁਪਏ ਦਾ ਟੈਂਡਰ ਅਲਾਟ ਕਰ ਚੁੱਕਾ ਹੈ, ਜਿਸ ਨਾਲ ਪਲਾਂਟ ਹੁਣ ਜ਼ਿਆਦਾ ਕਚਰਾ ਪ੍ਰਰੋਸੈੱਸ ਕਰੇਗਾ। ਪਲਾਂਟ ਚੱਲਣ ਨਾਲ ਡੰਪਿੰਗ ਗਰਾਊਂਡ 'ਚ ਕੂੜਾ ਵੀ ਡਿਗਣਾ ਬੰਦ ਹੋ ਜਾਵੇਗਾ। ਇਹ ਦੋਵੇਂ ਕੰਮ ਹੋਣ ਨਾਲ ਸਵੱਛਤਾ ਸਰਵੇਖਣ 'ਚ ਚੰਡੀਗੜ੍ਹ ਨੂੰ ਕਾਫੀ ਫਾਇਦਾ ਹੋਵੇਗਾ। ਪ੍ਰਸ਼ਾਸਨ ਅਨਸਾਰ ਇਸ ਕੰਮ ਨਾਲ 15 ਹੈਕਟੇਅਰ ਜ਼ਮੀਨ ਖਾਲੀ ਹੋਵੇਗੀ।

ਬਾਗਬਾਨੀ ਵੇਸਟ ਨੂੰ ਪ੍ਰਰੋਸੈੱਸ ਕਰ ਕੇ ਨਗਰ ਨਿਗਮ ਕਰੇਗਾ ਕਮਾਈ

ਬਾਗਬਾਨੀ ਵੇਸਟ ਨੂੰ ਪ੍ਰਰੋਸੈੱਸ ਕਰਨ ਲਈ ਪਲਾਂਟ 3ਬੀਆਰਡੀ 'ਚ ਲੱਗ ਚੁੱਕਾ ਹੈ, ਜਿਸਦਾ ਉਦਘਾਟਨ 28 ਨਵੰਬਰ ਨੂੰ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਕੀਤਾ ਜਾਵੇਗਾ। ਰੋਜ਼ਾਨਾ 8 ਟਨ ਹਾਰਟੀਕਲਚਰ ਵੇਸਟ ਇਕੱਠਾ ਹੁੰਦਾ ਹੈ। ਉਥੇ ਹੀ ਪੱਤਝੜ ਅਤੇ ਬਸੰਤ ਰੁੱਤ 'ਚ 20 ਟਨ ਦੇ ਕਰੀਬ ਹਾਰਟੀਕਲਚਰ ਵੇਸਟ ਸ਼ਹਿਰ 'ਚੋਂ ਨਿਕਲਦਾ ਹੈ। ਇਸ ਨਵੇਂ ਪਲਾਂਟ 'ਚ ਰੋਜ਼ਾਨਾ 30 ਟਨ ਬਾਗਬਾਨੀ ਵੇਸਟ ਪ੍ਰਰੋਸੈੱਸ ਹੋ ਸਕਦਾ ਹੈ। ਇਸ ਪ੍ਰਰੋਜੈਕਟ 'ਚ 3.5 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ 'ਚ ਬਾਊਂਡਰੀ ਵਾਲ ਤੇ ਸ਼ੈੱਡ ਵੀ ਸ਼ਾਮਲ ਹੈ। ਬਾਗਬਾਨੀ ਵੇਸਟ ਨੂੰ ਪ੍ਰਰੋਸੈੱਸ ਕਰਨ ਤੋਂ ਬਾਅਦ ਜੋ ਚੀਜ਼ ਬਣੇਗੀ ਉਸਦਾ ਈਂਧਨ ਵਜੋਂ ਪ੍ਰਯੋਗ ਕੀਤਾ ਜਾ ਸਕਦਾ ਹੈ, ਜਿਸ ਨੂੰ ਵੇਚ ਕੇ ਨਗਰ ਨਿਗਮ ਕਮਾਈ ਵੀ ਕਰੇਗਾ।