ਮਹਿਰਾ, ਖਰੜ : ਖਰੜ ਕੁਰਾਲੀ ਮਾਰਗ 'ਤੇ ਸਥਿਤ ਪਿੰਡ ਰਡਿਆਲਾ ਦੇ ਪਹਿਲੇ ਕੱਟ 'ਤੇ ਜਮਨਾ ਅਪਾਰਟਮੈਂਟ ਲਾਗੇ ਇਕ ਟਰੱਕ ਦਾ ਟਾਇਰ ਫਟ ਗਿਆ, ਜਿਸ ਕਾਰਨ ਡਿਵਾਇਡਰ 'ਤੇ ਚੜ੍ਹ ਗਿਆ। ਇਸ ਸਬੰਧੀ ਸਦਰ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਫ਼ਲ ਫਰੂਟ ਨਾਲ ਭਰਿਆ ਹੋਇਆ ਸੀ ਅਤੇ ਖਰੜ ਤੋਂ ਹੁੰਦਾ ਹੋਇਆ ਜੰਮੂ ਕਸ਼ਮੀਰ ਨੂੰ ਜਾ ਰਿਹਾ ਸੀ ਕਿ ਅਚਾਨਕ ਜਮਨਾ ਅਪਾਰਟਮੈਂਟ ਲਾਗੇ ਪੁੱਜਦਿਆਂ ਟਰੱਕ ਦਾ ਇਕ ਟਾਇਰ ਫੱਟ ਗਿਆ। ਜਿਸ ਕਾਰਨ ਟਰੱਕ ਡਿਵਾਇਡਰ 'ਤੇ ਚੜ੍ਹ ਗਿਆ। ਹਾਲਾਂਕਿ ਇਸ ਹਾਦਸੇ 'ਚ ਡਰਾਇਵਰ ਜਾਂ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਇਹ ਹਾਦਸਾ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਕੁਰਾਲੀ ਪਾਸਿਓਂ ਆਉਂਦੇ ਵਾਹਨ ਇਸ ਦੀ ਲਪੇਟ 'ਚ ਆਉਣ ਤੋਂ ਵਾਲ ਵਾਲ ਬੱਚ ਗਏ। ਪਰੰਤੂ ਇਸ ਹਾਦਸੇ ਦੌਰਾਨ ਟਰੱਕ 'ਚ ਲੱਦੇ ਫ਼ਲ ਸੜਕ 'ਤੇ ਬਿਖਰ ਗਏ ਜਿਸ ਕਾਰਨ ਮਾਲੀ ਨੁਕਸਾਨ ਹੋਇਆ।