* ਫਰੈਸ਼ਰ ਪਾਰਟੀ

* ਮਿਸਟਰ ਐਂਡ ਮਿਸ ਫਰੈਸ਼ਰ ਮੁਕਾਬਲਾ ਕਰਵਾਇਆ

* ਕਾਲਜ ਟਾਪਰਜ਼ ਤੇ ਸਭਿਆਚਾਰਕ ਟੀਮ ਦੇ ਜੇਤੂ ਮੈਂਬਰਾਂ ਨੂੰ ਇਨਾਮ ਵੰਡੇ

22ਸੀਐਚਡੀ50ਪੀ

ਕੈਪਸ਼ਨ : ਫ਼ਰੈਸ਼ਰ ਪਾਰਟੀ ਦੌਰਾਨ ਵਿਦਿਆਰਥੀ ਦਿਲਕਸ਼ ਅੰਦਾਜ਼ 'ਚ।

ਤਿਲਕ ਰਾਜ, ਐੱਸੲਐੱਸ ਨਗਰ

ਨਾਰਦਨ ਇੰਡੀਆ ਇੰਸਟੀਚਿਊਟ ਆਫ਼ ਫ਼ੈਸ਼ਨ ਟੈਕਨਾਲੋਜੀ (ਐੱਨਆਈਆਈਆਈਐੱਫਟੀ), ਸੈਕਟਰ-57, ਮੋਹਾਲੀ ਨੇ ਕੈਂਪਸ ਜੀਵਨ ਤੇ ਮੌਜੂਦਾ ਫ਼ੈਸ਼ਨ ਨੂੰ ਪ੍ਰਦਰਸ਼ਿਤ ਕਰਦੀ 'ਬੋਹੋ ਚਿਕ' ਫਰੈਸ਼ਰ-2019 ਪਾਰਟੀ ਕਰਵਾਈ। ਜਿਸ 'ਚ ਸੀਨੀਅਰ ਤੇ ਜੂਨੀਅਰ ਵਿਦਿਆਰਥੀਆਂ ਨੇ ਵੀ ਆਪਣੇ ਪਹਿਰਾਵੇ ਦਾ ਜਲਵਾ ਦਿਖਾਇਆ। ਇਸ ਪ੍ਰਰੋਗਰਾਮ ਦਾ ਮੁੱਖ ਹਿੱਸਾ ਮਿਸਟਰ ਐਂਡ ਮਿਸ ਫਰੈਸ਼ਰ ਦਾ ਮੁਕਾਬਲਾ ਸੀ, ਜਿਸ 'ਚ ਫ਼ਰੈਸ਼ਰਜ਼ ਨੇ ਰੈਂਪ 'ਤੇ ਆਪਣੇ ਜੌਹਰ ਵਿਖਾਏ ਅੰਡਰ ਗਰੈਜੂਏਟ ਖੇਤਰ 'ਚ ਅਕਾਸ਼ ਨੂੰ ਮਿਸਟਰ ਫ਼ਰੈਸ਼ਰ ਤੇ ਸਵਨੀਤ ਨੂੰ ਮਿਸ ਫਰੈਸ਼ਰ ਚੁਣਿਆ ਗਿਆ ਸੀ ਅਤੇ ਮਾਸਟਰਜ਼ ਖੇਤਰ 'ਚ ਅਨੂ ਨੂੰ ਮਿਸ ਫ਼ਰੈਸ਼ਰ 2019 ਚੁਣਿਆ ਗਿਆ। ਪ੍ਰਰੋਗਰਾਮ ਦੀ ਸ਼ੁਰੂਆਤ 'ਗਣੇਸ਼ ਵੰਦਨਾ' ਨਾਲ ਹੋਈ ਤੇ ਇਸ ਤੋਂ ਬਾਅਦ ਸੰਸਥਾ ਦੇ ਉਭਰ ਰਹੇ ਸਿਤਾਰਿਆਂ ਵਲੋਂ ਸੰਗੀਤ ਅਤੇ ਡਾਂਸ ਦੀ ਮਨ ਮੋਹਕ ਪੇਸ਼ਕਾਰੀ ਕੀਤੀ ਗਈ। ਐੱਨਆਈਆਈਐਫ਼ਟੀ ਡਾਇਰੈਕਟਰ ਅਵਨੀਤ ਕੌਰ (ਪੀਸੀਐੱਸ) ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮੈਂ ਇਸ ਵੱਕਾਰੀ ਸੰਸਥਾ ਦਾ ਹਿੱਸਾ ਬਣੀ ਹਾਂ

ਸੀਨੀਅਰ ਵਿਦਿਆਰਥੀਆਂ ਨੇ ਜਿਥੇ ਨਵੇਂ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਉਥੇ ਉਨ੍ਹਾਂ ਨਵੇਂ ਵਿਦਿਆਰਥੀਆਂ ਦਾ ਦਿਲੋਂ ਸਵਾਗਤ ਕੀਤਾ ਤੇ ਸੰਸਥਾ 'ਚ ਆਪਣੀ ਨਵੀਂ ਯਾਤਰਾ ਸ਼ੁਰੂ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ। ਇੰਦਰਜੀਤ ਸਿੰਘ, ਰਜਿਸਟਰਾਰ, ਐੱਨਆਈਆਈਐੱਫ਼ਆਈਟੀਨੇ ਕਿਹਾ ਕਿ ਐੱਨਆਈਆਈਐੱਫ਼ਆਈਟੀ ਨਾਲ ਲੰਬਾ ਸਫ਼ਰ ਰਿਹਾ ਹੈ ਤੇ ਮੈਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ 'ਚ ਅੱਗੇ ਵੱਧਦੇ ਦੇਖਿਆ ਹੈ। ਨਿਫ਼ਟ ਫਰੈਸ਼ਰਜ਼ ਦਾ ਪੂਰੇ ਉਤਸ਼ਾਹ ਨਾਲ ਸਵਾਗਤ ਕਰਦਾ ਹੈ। ਡਾ. ਪੂਨਮ, ਪਿ੍ਰੰਸੀਪਲ, ਐੱਨਆਈਆਈਐੱਫ਼ਆਈਟੀ ਨੇ ਨਿਫ਼ਟ ਪਰਿਵਾਰ 'ਚ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਹਰੇਕ ਵਿਦਿਆਰਥੀ ਸਾਡੇ ਲਈ ਬਹੁਤ ਪਿਆਰਾ ਹੈ ਕਿਉਂਕਿ ਉਹ ਸਾਡੀ ਸੰਸਥਾ ਦਾ ਅਹਿਮ ਹਿੱਸਾ ਹੈ। ਫਰੈਸ਼ਰਜ਼ ਪਾਰਟੀ ਦਾ ਥੀਮ 'ਬੋਹੋ ਚਿਕ' ਸੀ। ਇਸ ਪ੍ਰਰੋਗਰਾਮ 'ਚ ਪੰਜਵੇਂ ਤੇ ਤੀਜੇ ਸਮੈਸਟਰ ਸਮੇਤ ਜੂਨੀਅਰ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਆਈਟਮਾਂ ਪ੍ਰਦਰਸ਼ਤ ਕੀਤੀਆਂ ਗਈਆਂ ਵਿਦਿਆਰਥੀਆਂ ਦੇ ਸ਼ੁਰੂਆਤੀ ਤੇ ਇੰਟਰਐਕਟਿਵ ਸੈਸ਼ਨ ਵੀ ਯਾਦਗਰੀ ਪਲ ਬਣੇ। ਸਮਾਗਮ ਦੌਰਾਨ ਰੋਟਰੀ ਕਲੱਬ ਤੇ ਐੱਨਆਈਆਈਐੱਫ਼ਆਈਟੀ, ਮੋਹਾਲੀ ਵੱਲੋਂ ਲੋੜਵੰਦਾਂ ਲਈ 'ਤੇਰੇ ਸੰਗ' ਸੈਨਟਰੀ ਰੁਮਾਲ ਦਾਨ ਦਾ ਉਦਘਾਟਨ ਕੀਤਾ ਗਿਆ। ਸਮਾਗਮ ਦੀ ਸਮਾਪਤੀ ਕਾਲਜ ਟੌਪਰਾਂ ਅਤੇ ਸਭਿਆਚਾਰਕ ਟੀਮ ਦੇ ਜੇਤੂ ਮੈਂਬਰਾਂ ਨੂੰ ਇਨਾਮ ਵੰਡਣ ਦੇ ਸਮਾਰੋਹ ਨਾਲ ਹੋਈ।