ਵਿਸ਼ਾਲ ਪਾਠਕ, ਚੰਡੀਗੜ੍ਹ

ਸ਼ਹਿਰ 'ਚ ਸੋਮਵਾਰ ਸਵੇਰੇ ਚਾਰ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ। ਬੀਤੇ ਚਾਰ ਦਿਨਾਂ ਅੰਦਰ 13 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਵੱਡੀ ਗੱਲ ਇਹ ਹੈ ਕਿ ਪੰਜ ਦਿਨ ਪਹਿਲਾਂ ਚੰਡੀਗੜ੍ਹ ਕਾਂਗਰਸ ਦੇ ਲੀਡਰਾਂ ਦੀ ਮੌਜੂਦਗੀ 'ਚ ਜਦੋਂ ਬਾਪੂਧਾਮ ਕਾਲੋਨੀ 'ਚ ਚੰਡੀਗੜ੍ਹ ਦੀ ਐੱਸਐੱਸਪੀ ਨੀਲਾਂਬਰੀ ਜਗਦਲੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਵੰਡ ਰਹੀ ਸੀ। ਉਸ ਸਮੇਂ ਐੱਸਐੱਸਪੀ ਦੀ ਮੌਜੂਦਗੀ 'ਚ ਉਥੇ ਇਕ ਕੋਰੋਨਾ ਪਾਜ਼ੇਟਿਵ ਪੇਸ਼ੇਂਟ ਵੀ ਲੋਕਾਂ ਨੂੰ ਰਾਸ਼ਨ ਵੰਡ ਰਿਹਾ ਸੀ। ਇਸ ਨੌਜਵਾਨ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ। ਇਹ 38 ਸਾਲ ਦਾ ਨੌਜਵਾਨ ਸੈਕਟਰ-26 ਬਾਪੂਧਾਮ ਕਾਲੋਨੀ ਫੇਜ਼-1 ਦੇ ਮਕਾਨ ਨੰਬਰ-535 ਦਾ ਵਾਸੀ ਹੈ। ਇਸ ਨੌਜਵਾਨ ਦਾ ਨਾਂ ਇੰਦਰ ਹੈ। ਇਹ ਨੌਜਵਾਨ ਪੰਜ ਦਿਨ ਪਹਿਲਾਂ ਜਦੋਂ ਬਾਪੂਧਾਮ ਕਾਲੋਨੀ 'ਚ ਕਾਂਗਰਸ ਪ੍ਰਧਾਨ ਪ੍ਰਦੀਪ ਛਾਬੜਾ, ਸੀਨੀਅਰ ਲੀਡਰ ਹਾਫਿਜ਼ ਅਨਵਰ ਸਮੇਤ ਕਾਂਗਰਸ ਦੇ ਕਈ ਪਾਰਟੀ ਲੀਡਰ ਤੇ ਕਾਰਕੁੰਨਾਂ ਦੀ ਮੌਜੂਦਗੀ 'ਚ ਜਦੋਂ ਐੱਸਐੱਸਪੀ ਨੀਲਾਂਬਰੀ ਜਗਦਲੇ ਰਾਸ਼ਨ ਵੰਡ ਰਹੀ ਸੀ। ਇਹ ਨੌਜਵਾਨ ਉਥੇ ਮੌਜੂਦ ਸਨ। ਇਹ ਨੌਜਵਾਨ ਹਰਿਆਣਾ ਸਰਕਾਰ 'ਚ ਕਰਮਚਾਰੀ ਹੈ। ਇਸ ਨੌਜਵਾਨ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਮਗਰੋਂ ਕਾਂਗਰਸ ਦੇ ਸੀਨੀਅਰ ਲੀਡਰਾਂ ਤੇ ਵਰਕਰਾਂ 'ਚ ਕੋਰੋਨਾ ਦੇ ਲਾਗ ਦਾ ਫੈਲਣ ਦਾ ਖ਼ਤਰਾ ਬਣ ਗਿਆ ਹੈ।

ਦੋ ਡਾਕਟਰਾਂ ਤੇ ਇਕ ਵਾਰਡ ਬੁਆਏ 'ਚ ਵੀ ਹੋਈ ਕੋਰੋਨਾ ਦੀ ਪੁਸ਼ਟੀ

ਸੋਮਵਾਰ ਨੂੰ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ-32 ਦੇ ਏਨੇਸਥੀਸਿਆ ਵਿਭਾਗ ਦੇ ਦੋ ਡਾਕਟਰ ਤੇ ਬਾਪੂਧਾਮ 'ਚ ਰਹਿਣ ਵਾਲੇ ਇਕ ਵਾਰਡ ਬੁਆਏ 'ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਹੁਣ ਸ਼ਹਿਰ 'ਚ ਕੁੱਲ 40 ਕੇਸ ਹੋ ਗਏ ਹਨ। ਲਗਾਤਾਰ ਡਾਕਟਰਾਂ, ਨਰਸਿੰਗ ਸਟਾਫ ਤੇ ਸਿਹਤ ਕਰਮਚਾਰੀਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਮਗਰੋਂ ਚੰਡੀਗੜ੍ਹ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ 'ਚ ਭੱਜ-ਨੱਠ ਪੈ ਗਈ ਹੈ। ਸੈਕਟਰ-21 ਦੇ ਮਕਾਨ ਨੰਬਰ-3075 ਵਾਸੀ ਜੀਐੱਮਸੀਐੱਚ-32 ਦੀ 24 ਸਾਲਾ ਡਾ. ਸੁਨੰਦਾ ਤੇ ਸੈਕਟਰ-49 ਦੀ 30 ਸਾਲ ਦੀ ਡਾਕਟਰ ਤੋਂ ਇਲਾਵਾ ਬਾਪੂਧਾਮ ਦੇ 55 ਸਾਲ ਦੇ ਸ਼ਖ਼ਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜੋ ਕਿ ਵਾਰਡ ਬੁਆਏ ਦੱਸਿਆ ਜਾ ਰਿਹਾ ਹੈ।

ਪੀਜੀਆਈ ਦੇ ਸੀਡੀ ਵਾਰਡ 'ਚ ਚਾਰ ਨਵੇਂ ਪੇਸ਼ੇਂਟ ਐਡਮਿਟ

ਸੋਮਵਾਰ ਨੂੰ ਪੀਜੀਆਈ ਦੇ ਸੀਡੀ ਵਾਰਡ 'ਚ ਕੋਰੋਨਾ ਵਾਇਰਸ ਦੇ ਚਾਰ ਸ਼ੱਕੀਆਂ ਨੂੰ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ 'ਚ ਸ਼ਹਿਰ ਦੇ ਸੈਕਟਰ-4 ਸਥਿਤ ਗ੍ਰੀਨ ਵੈਲੀ 'ਚ ਰਹਿਣ ਵਾਲੀ ਪੀਜੀਆਈ ਦੀ 25 ਸਾਲ ਦੀ ਨਰਸਿੰਗ ਅਫਸਰ ਮਨਪ੍ਰਤੀ ਕੌਰ, ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਮੰਡੀ ਦੇ ਤਲਿਆਹੜ ਵਾਸੀ ਪੀਜੀਆਈ ਦੀ ਨਰਸਿੰਗ ਅਫ਼ਸਰ 28 ਸਾਲ ਦੀ ਸ਼ੈਲਜਾ, ਸ਼ਹਿ ਦੇ ਸਾਰੰਗਪੁਰ ਵਾਸੀ ਪੀਜੀਆਈ ਦੀ ਸਟਾਫ ਅਟੈਂਡੈਂਟ 32 ਸਾਲ ਦੀ ਸੀਮਾ ਤੇ ਮੋਹਾਲੀ ਦੀ ਵਾਸੀ 36 ਸਾਲ ਦੀ ਬਿਮਲਾ ਨੂੰ ਸੀਡੀ ਵਾਰਡ 'ਚ ਦਾਖ਼ਲ ਕੀਤਾ ਗਿਆ ਹੈ। ਇਨ੍ਹਾਂ ਦੇ ਸੈਂਪਲ ਟੈਸਟਿੰਗ ਲਈ ਭੇਜ ਦਿੱਤੇ ਹਨ। ਇਨ੍ਹਾਂ ਦੀ ਰਿਪੋਰਟ ਦੇਰ ਰਾਤ ਜਾਂ ਫਿਰ ਮੰਗਲਵਾਰ ਸਵੇਰ ਤਕ ਆਵੇਗੀ।

ਅੱਠ ਪਾਜ਼ੇਟਿਵ ਮਰੀਜ਼ਾਂ ਨੂੰ ਪੀਜੀਆਈ 'ਚ ਕੀਤਾ ਸ਼ਿਫਟ

ਸੋਮਵਾਰ ਨੂੰ ਜੀਐੱਮਸੀਐੱਚ-32 ਤੋਂ ਅੱਠ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਪੀਜੀਆਈ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫ਼ਤ ਕੀਤਾ ਗਿਆ। ਇਨ੍ਹਾਂ 'ਚ ਸੈਕਟਰ-26 ਬਾਪੂਧਾਮ ਕਾਲੋਨੀ ਫੇਜ਼-1 ਵਾਸੀ ਜੀਐੱਮਸੀਐੱਚ-32 ਦੇ ਵਾਰਡ ਸਰਵੈਂਟ ਨਰਿੰਦਰ ਕੁਮਾਰ ਦੇ ਪਰਿਵਾਰ ਦੇ ਚਾਰ ਲੋਕਾਂ ਤੋਂ ਇਲਾਵਾ ਪੀਜੀਆਈ ਦੀ ਨਰਸਿੰਗ ਅਫ਼ਸਰ ਗੁਰਵਿੰਦਰ ਕੌਰ ਤੇ ਸੈਕਟਰ-32 ਵਾਸੀ 25 ਸਾਲ ਦੇ ਵਿਜੇ ਨੂੰ ਸ਼ਿਫਟ ਕੀਤਾ ਗਿਆ। ਇਸ ਤੋਂ ਇਲਾਵਾ ਸੋਮਵਾਰ ਨੂੰ ਸਵੇਰੇ ਪਾਜ਼ੇਟਿਵ ਆਏ ਜੀਐੱਮਸੀਐੱਚ-32 ਦੇ ਦੋ ਡਾਕਟਰਾਂ ਨੂੰ ਵੀ ਸ਼ਿਫਟ ਕੀਤਾ ਗਿਆ।

ਜੀਐੱਮਸੀਐੱਚ-32 ਦੇ ਦੋਵੇਂ ਡਾਕਟਰਾਂ ਦੇ ਸੰਪਰਕ 'ਚ ਆਏ 46 ਲੋਕ

ਜੀਐੱਮਸੀਐੱਚ-32 ਦੇ ਜਿਨਾਂ ਦੋ ਡਾਕਟਰਾਂ 'ਚ ਸੋਮਵਾਰ ਨੂੰ ਕੋਰੋਨਾ ਦੀ ਪੁਸ਼ਟੀ ਹੋਈ। ਉਨ੍ਹਾਂ ਦੇ ਸੰਪਰਕ 'ਚ ਕੁੱਲ 40 ਲੋਕ ਆਏ ਹਨ। ਜਿਨ੍ਹਾਂ 'ਚ ਸੈਕਟਰ-49 ਦੀ ਡਾਕਟਰ ਦੇ ਪਰਿਵਾਰ ਦੇ ਚਾਰ ਮੈਂਬਰ, ਤਿੰਨ ਲੋਕ ਕਮਿਊਨਿਟੀ ਕੰਟੈਕਟ 'ਚ ਹਨ। ਜਦਕਿ ਸੈਕਟਰ-21 ਦੀ ਡਾਕਟਰ ਦੇ ਪਰਿਵਾਰ ਦੇ ਤਿੰਨ ਮੈਂਬਰ, ਛੇ ਲੋਕ ਕਮਿਊਨਿਟੀ ਸੰਪਰਕ 'ਚ ਹਨ। ਜੀਐੱਮਸੀਐੱਚ-32 'ਚ ਕੰਮ ਕਰਦੇ ਇਨ੍ਹਾਂ ਦੋਵੇਂ ਡਾਕਟਰਾਂ ਦੇ ਸੰਪਰਕ 'ਚ ਸਟਾਫ ਦੇ ਕੁੱਲ 30 ਲੋਕ ਆਏ ਹਨ। ਇਨ੍ਹਾਂ ਸਾਰਿਆਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਾ ਹੈ।

ਬਾਪੂਧਾਮ ਦੇ ਦੋਵੇਂ ਪਾਜ਼ੇਟਿਵ ਕੇਸ ਦੇ ਸੰਪਰਕ 'ਚ ਆਏ 38 ਲੋਕ

ਸੋਮਵਾਰ ਨੂੰ ਬਾਪੂਧਾਮ ਕਾਲੋਨੀ ਦੇ ਦੋ ਲੋਕ ਪਾਜ਼ੇਟਿਵ ਪਾਏ ਗਏ। ਉਨਵਾਂ 'ਚ 38 ਸਾਲ ਦੇ ਸ਼ਖ਼ਸ ਦੇ ਪਰਿਵਾਰ ਦੇ ਛੇ ਮੈਂਬਰ ਤੇ ਪਰਿਵਾਰ ਦੇ ਲੋਕਾਂ ਦੇ ਸੰਪਰਕ 'ਚ ਆਏ 12 ਲੋਕ ਤੇ ਕਮਿਊਨਿਟੀ ਸੰਪਰਕ ਦੇ ਛੇ ਲੋਕ ਸ਼ਾਮਲ ਹਨ। ਜਦਕਿ 55 ਸਾਲ ਦੇ ਸ਼ਖ਼ਸ ਦੇ ਸੰਪਰਕ 'ਚ ਪਰਿਵਾਰ ਦੇ ਚਾਰ ਮੈਂਬਰ ਤੇ ਕਮਿਊਨਿਟੀ ਸੰਪਰਕ 'ਚ ਆਏ 10 ਲੋਕ ਸ਼ਾਮਲ ਹਨ। ਇਨ੍ਹਾਂ ਸਾਰਿਆਂ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਗਿਆ ਹੈ।

25 ਲੋਕਾਂ ਦੇ ਸੈਂਪਲ ਪੈਂਡਿੰਗ, ਕੁੱਲ ਕੋਰੋਨਾ ਪਾਜ਼ੇਟਿਵ ਹੋਏ 40

25 ਲੋਕਾਂ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਭੇਜਿਆ ਗਿਆ ਹੈ। ਇਨ੍ਹਾਂ ਦੀ ਰਿਪੋਰਟ ਪੈਂਡਿੰਗ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਨਾਲ ਹੁਣ ਤਕ ਕੁੱਲ 40 ਲੋਕ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 17 ਕੋਰੋਨਾ ਪਾਜ਼ੇਟਿਵ ਠੀਕ ਹੋ ਕੇ ਡਿਸਚਾਰਜ ਹੋ ਚੁੱਕੇ ਹਨ। ਸ਼ਹਿਰ 'ਚ 843 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ 'ਚੋਂ 777 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਦੇ ਹਸਪਤਾਲ 'ਚ ਇਸ ਸਮੇਂ 23 ਕੋਰੋਨਾ ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ।