* ਜੀਐੱਮਸੀਐੱਚ-32 ਦੇ ਦੋ ਡਾਕਟਰ, ਬਾਪੂਧਾਮ ਦੇ ਪਹਿਲੇ ਪਾਜ਼ੇਟਿਵ ਮਰੀਜ਼ ਦੀ ਮਾਂ ਤੇ ਉਸ ਦਾ ਗੁਆਂਢੀ ਘਰ ਭੇਜੇ

ਜੇਐੱਨਐੱਨ, ਚੰਡੀਗੜ੍ਹ : ਪੀਜੀਆਈ ਤੋਂ ਸੋਮਵਾਰ ਨੂੰ ਚਾਰ ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਮਗਰੋਂ ਡਿਸਚਾਰਜ ਕੀਤੇ ਗਏ। ਇਸ 'ਚ ਗੌਰਮਿੰਟ ਮੈਡੀਕਲ ਕਾਲਜ ਤੇ ਹਸਪਤਾਲ-32 ਦੇ ਦੋ ਡਾਕਟਰ ਸੈਕਟਰ-49ਸੀ ਦੇ ਸੁਪਰ ਇਨਕਲੇਵ ਵਾਸੀ 31 ਸਾਲਾ ਡਾ. ਜਾਨੀ ਤੇ ਸੈਕਟਰ-21ਡੀ ਦੀ 24 ਸਾਲਾ ਡਾ. ਸੁਨੰਦਾ ਕਨੌਜੀਆ, ਬਾਪੂਧਾਮ 'ਚ ਸਭ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਨਰਿੰਦਰ ਕੁਮਾਰ ਦੀ ਮਾਂ 48 ਸਾਲਾ ਸ਼ਿਕਸ਼ਾ ਦੇਵੀ ਤੇ ਉਸ ਦੇ ਗੁਆਂਢ 'ਚ ਰਹਿਣ ਵਾਲੇ 55 ਸਾਲਾ ਦੇ ਕਨੱਹੀਆ ਲਾਲ ਨੂੰ ਠੀਕ ਹੋਣ ਡਿਸਚਾਰਜ ਕੀਤਾ ਗਿਆ। ਸ਼ਹਿਰ 'ਚ ਹਾਲੇ ਤਕ 28 ਕੋਰੋਨਾ ਪਾਜ਼ੇਟਿਵ ਮਰੀਜ਼ ਠੀਕ ਹੋਣ ਮਗਰੋਂ ਡਿਸਚਾਰਜ ਕੀਤੇ ਜਾ ਚੁੱਕੇ ਹਨ। ਸ਼ਹਿਰ 'ਚ ਹੁਣ ਤਕ ਕੁੱਲ 179 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ਦੋਵੇਂ ਮਰੀਜ਼ਾਂ ਨੇ ਠੀਕ ਹੋਣ ਮਗਰੋਂ ਹੱਥ ਜੋੜ ਕੇ ਡਾਕਟਰਾਂ ਤੇ ਨਰਸਿੰਗ ਸਟਾਫ ਨੂੰ ਧੰਨਵਾਦ ਕੀਤਾ। ਬਾਪੂਧਾਮ ਦੇ ਇਨ੍ਹਾਂ ਦੋਵੇਂ ਮਰੀਜ਼ਾਂ ਨੇ ਕਿਹਾ ਕਿ ਡਾਕਟਰਾਂ ਕਾਰਨ ਅੱਜ ਅਸੀਂ ਠੀਕ ਹੋ ਕੇ ਘਰ ਪਰਤ ਸਕੇ ਹਾਂ।