ਜੇਐੱਸ ਕਲੇਰ, ਜ਼ੀਰਕਪੁਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ 'ਚੋਂ ਬਰਖ਼ਾਸ਼ਤ ਕਰਨ ਦੀ ਕਾਰਵਾਈ ਨੂੰ ਲੈ ਕੇ ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਖਜ਼ਾਨਚੀ ਐੱਨਕੇ ਸ਼ਰਮਾ ਨੇ ਜਿੱਥੇ ਇਸ ਕਾਰਵਾਈ ਦਾ ਸਵਾਗਤ ਕੀਤਾ ਹੈ, ਉੱਥੇ ਹੀ ਉਨਾਂ੍ਹ ਮਾਨ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਉਹ ਹਲਕਾ ਡੇਰਾਬੱਸੀ 'ਚ ਬੀਤੇ 5 ਸਾਲਾਂ 'ਚ ਹੋਏ ਵੱਡੇ ਘੋਟਾਲਿਆਂ ਅਤੇ ਨਗਰ ਕੌਂਸਲ ਜ਼ੀਰਕਪੁਰ ਦੇ ਇਕ ਸਾਲ 'ਚ ਖ਼ੁਰਦ-ਬੁਰਦ ਕੀਤੇ ਗਏ 125 ਕਰੋੜ ਰੁਪਏ ਦੀ ਵੀ ਜਾਂਚ ਕਰਵਾ ਸਖ਼ਤ ਕਾਰਵਾਈ ਕਰੇ। ਉਨਾਂ੍ਹ ਕਿਹਾ ਕਿ ਕੀ ਹੁਣ ਪਿਛਲੀ ਸਰਕਾਰ ਦੇ ਘਪਲੇਬਾਜ਼ ਮੰਤਰੀਆਂ, ਭਿ੍ਸ਼ਟ ਅਧਿਕਾਰੀਆਂ ਅਤੇ ਕਾਂਗਰਸੀ ਆਗੂਆਂ ਦਾ ਨੰਬਰ ਵੀ ਲੱਗੇਗਾ। ਉਨਾਂ੍ਹ ਕਿਹਾ ਕਿ ਬੀਤੇ 5 ਸਾਲਾਂ 'ਚ ਹਲਕਾ ਡੇਰਾਬੱਸੀ ਨੂੰ ਵੱਡੇ ਪੱਧਰ 'ਤੇ ਲਿਆ ਗਿਆ ਹੈ ਹਲਕੇ ਦੇ ਲਾਲੜੂ ਖੇਤਰ 'ਚ ਕਰੋੜਾਂ ਰੁਪਏ ਦੀ ਜੰਗਲਾਤ ਵਿਭਾਗ ਦੀ ਜ਼ਮੀਨ 'ਚੋਂ ਦਰੱਖਤ ਵੱਢ ਲਏ ਗਏ, ਨਾਜਾਇਜ਼ ਸ਼ਰਾਬ ਅਤੇ ਰੇਤਾ ਵੇਚਣ ਵਾਲਿਆਂ ਦੇ ਨਾਂ ਵੀ ਸਾਹਮਣੇ ਲਿਆਉਣ। ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿਮਾਚਲ ਪ੍ਰਦੇਸ, ਹਰਿਆਣਾ ਅਤੇ ਗੁਜਰਾਤ 'ਚ ਅਜਿਹਾ ਕੰਮ ਕਰ ਰਹੀ ਹੈ। ਜੇਕਰ ਕੇਸ ਦਰਜ ਹੋਣ ਤੋਂ ਬਾਅਦ ਸਿੰਗਲਾ ਨੂੰ ਸਜ਼ਾ ਹੁੰਦੀ ਹੈ ਤਾਂ ਹੀ ਇਹ ਮੰਨਿਆ ਜਾਵੇਗਾ ਕਿ ਭਿ੍ਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਹੋਈ ਹੈ। ਉਨਾਂ੍ਹ ਕਿਹਾ ਕਿ ਇਸ ਸਾਰੇ ਮਾਮਲੇ ਦੀ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨਾਂ੍ਹ ਕਿਹਾ ਕਿ ਇਸ ਮਾਮਲੇ 'ਚ ਸ਼ਾਮਲ ਹੋਰ ਵਿਅਕਤੀਆਂ ਦੀ ਵੀ ਜਾਂਚ ਕੀਤੀ ਜਾਵੇ। ਕਿਸ ਤੋਂ ਕਮਿਸ਼ਨ ਮੰਗਿਆ ਗਿਆ ਤੇ ਕੌਣ ਅਧਿਕਾਰੀ ਸਨ।

ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਉਨਾਂ੍ਹ ਕਿਹਾ ਕਿ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਕਹਿੰਦੇ ਸਨ ਕਿ ਪੰਜਾਬ 'ਚੋਂ 10 ਦਿਨਾਂ 'ਚ ਭਿ੍ਸ਼ਟਾਚਾਰ ਖ਼ਤਮ ਕਰ ਦਿੱਤਾ ਗਿਆ ਹੈ ਪਰ ਆਮ ਆਦਮੀ ਪਾਰਟੀ ਆਪਣੇ ਹੀ ਘਰ ਹੀ ਭਿ੍ਸ਼ਟਾਚਾਰ ਚੱਲ ਰਿਹਾ ਸੀ। ਉਨਾਂ੍ਹ ਕਿਹਾ ਕਿ ਸ਼ੋ੍ਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਭਿ੍ਸ਼ਟਾਚਾਰ ਵਿਰੋਧੀ ਪੋਰਟਲ ਉਪਰ ਰਾਹੀਂ ਸ਼ਿਕਾਇਤਾਂ ਦੀ ਜਾਂਚ ਲਈ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ।