ਜੇਐੱਨਐੱਨ, ਚੰਡੀਗੜ੍ਹ: ਸਾਬਕਾ ਕੇਂਦਰੀ ਮੰਤਰੀ ਹਰਸਿਮਤ ਕੌਰ ਬਾਦਲ ਨੂੰ ਸ਼ਨਿਚਰਵਾਰ ਨੂੰ ਪੀਜੀਆਈ 'ਚ ਦਾਖ਼ਲ ਕੀਤਾ ਗਿਆ। ਉਨ੍ਹਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ। ਕੋਰੋਨਾ ਇਨਫੈਕਸ਼ਨ ਹੋਣ ਦੇ ਸ਼ੱਕ ਕਾਰਨ ਉਹ ਪੀਜੀਆਈ 'ਚ ਦਾਖ਼ਲ ਹੋਈ। ਇੱਥੇ ਡਾਕਟਰਾਂ ਨੇ ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ। ਦੇਰ ਸਾਮ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ। ਫਿਲਹਾਲ ਡਾਕਟਰਾਂ ਨੇ ਉਸਨੂੰ ਕੁਝ ਦਵਾਈਆਂ ਦਿੱਤੀਆਂਹ ਨ। ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ। ਹਾਲਾਂਕਿ, ਉਨ੍ਹਾਂ ਨੂੰ ਪੀਜੀਆਈ ਤੋਂ ਡਿਸਚਾਰਜ ਨਹੀਂ ਕੀਤਾ ਗਿਆ ਹੈ। ਡਾਕਟਰਾਂ ਦੀ ਨਿਗਰਾਨੀ 'ਚ ਹਰਸਿਮਰਤ ਬਾਦਲ ਨੂੰ ਪ੍ਰਾਈਵੇਟ ਵਾਰਡ 'ਚ ਦਾਖ਼ਲ ਕੀਤਾ ਗਿਆ ਹੈ।

Posted By: Jagjit Singh