ਜੇਐੱਨਐੱਨ, ਚੰਡੀਗੜ੍ਹ : ਹਰਿਆਣਾ 'ਚ ਕੋਰੋਨਾ ਹੁਣ ਕਹਿਰ ਮਚਾਉਣ ਲੱਗਾ ਹੈ। ਸੂਬੇ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਕਾਰ, ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਤੇ ਉਨ੍ਹਾਂ ਦੀ ਪਤਨੀ ਆਸ਼ਾ ਹੁੱਡਾ ਦੀ ਕੋਵਿਡ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਸੂਬੇ 'ਚ ਸ਼ਨਿਚਰਵਾਰ ਨੂੰ 7717 ਤੇ ਲੋਕ ਇਨਫੈਕਸ਼ਨ ਦੀ ਲਪੇਟ 'ਚ ਆਏ। ਸ਼ਨਿਚਰਵਾਰ ਨੂੰ ਸੂਬੇ 'ਚ ਮਹਾਮਾਰੀ ਨਾਲ ਜੁਝ ਰਹੇ 32 ਲੋਕਾਂ ਦੀ ਮੌਤ ਹੋ ਗਈ। ਪਾਣੀਪਤ ਤੇ ਫਰੀਦਾਬਾਦ 'ਚ ਪੰਜ-ਪੰਜ, ਹਿਸਾਰ, ਕਰਨਾਲ ਤੇ ਰੋਹਤਕ 'ਚ ਤਿੰਨ,-ਤਿੰਨ, ਜੀਂਦ, ਪਲਵਲ, ਪੰਚਕੂਲਾ, ਅੰਬਾਲਾ ਤੇ ਗੁਰੂਗ੍ਰਾਮ 'ਚ ਦੋ-ਦੋ ਤੇ ਫਤਿਹਾਬਾਦ, ਯਮੁਨਾਨਗਰ ਤੇ ਕੁਰਸ਼ੇਤਰ 'ਚ ਇਕ-ਇਕ ਮਰੀਜ਼ ਦੀ ਮੌਤ ਹੋਈ ਹੈ।

Posted By: Amita Verma