ਜੇਐੱਨਐੱਨ, ਚੰਡੀਗੜ੍ਹ : ਹਿੰਦੂ ਧਰਮ 'ਚ ਕੋਈ ਵੀ ਕੰਮ ਸ਼ੁੱਭ ਮਹੂਰਤ ਦੇਖ ਕੇ ਹੀ ਕੀਤਾ ਜਾਂਦਾ ਹੈ ਤੇ ਫਿਰ ਵਿਆਹ ਤਾਂ ਜੀਵਨ ਭਰ ਦਾ ਬੰਧਨ ਹੈ, ਇਸ ਲਈ ਇਸ ਵਿਚ ਮਹੂਰਤ ਦਾ ਖ਼ਾਸ ਖ਼ਿਆਲ ਰੱਖਿਆ ਜਾਂਦਾ ਹੈ। ਅਗਲੇ ਚਾਰ ਮਹੀਨੇ ਵਿਆਹਾਂ ਦੇ ਖ਼ੂਬ ਵਾਜੇ ਵੱਜਣਗੇ। ਅਗਲੇ ਚਾਰ ਮਹੀਨੇ ਵਿਆਹ ਲਈ ਦਿਨ-ਰਾਤ ਦੇ 47 ਸ਼ੁੱਭ ਮਹੂਰਤ ਹਨ। ਸਾਲ 2019 'ਚ ਦਸੰਬਰ 11 ਤਾਰੀਕ ਨੂੰ ਵਿਆਹ ਦਾ ਆਖ਼ਰੀ ਦਿਨ ਹੈ ਜਦਕਿ 2020 'ਚ ਸ਼ੁੱਭ ਮਹੂਰਤ ਦੀ ਸ਼ੁਰੂਆਤ 15 ਜਨਵਰੀ ਤੋਂ ਹੋਵੇਗੀ। ਜਨਵਰੀ 'ਚ 10 ਸ਼ੁੱਭ ਮਹੂਰਤ ਹਨ। ਸਾਬਕਾ ਆਚਾਰੀਆ ਨੰਦ ਕਿਸ਼ੋਰ ਸ਼ਰਮਾ ਦਾ ਕਹਿਣਾ ਹੈ ਕਿ ਉਂਝ ਤਾਂ ਵਿਆਹ ਦੇ ਚਾਰ ਮਹੀਨਿਆਂ 'ਚ 47 ਸ਼ੁੱਭ ਮਹੂਰਤ ਹਨ ਪਰ ਇਹ ਜ਼ਰੂਰੀ ਨਹੀਂ ਕਿ ਸਾਰਿਆਂ ਲਈ ਇਹ ਮਹੂਰਤ ਸ਼ੁੱਭ ਹੋਣ। ਮਹੂਰਤ ਦਾ ਵਿਚਾਰ ਵਰ-ਕੰਨਿਆ ਦੀ ਰਾਸ਼ੀ ਤੇ ਨਕਸ਼ੱਤਰਾਂ ਅਨੁਸਾਰ ਕੱਢਿਆ ਜਾਂਦਾ ਹੈ। ਇਨ੍ਹਾਂ ਚਾਰ ਮਹੀਨਿਆਂ 'ਚ ਆਉਣ ਵਾਲੇ 47 ਸ਼ੁੱਭ ਮਹੂਰਤਾਂ 'ਚੋਂ ਕੁਝ 'ਚ ਵਿਆਹ ਦਾ ਲਗਨ ਦਿਨ ਵੇਲੇ ਹੈ ਤੇ ਕੁਝ ਵਿਚ ਰਾਤ ਨੂੰ।

ਵਿਆਹ 'ਚ ਹੋ ਰਹੀ ਹੈ ਦੇਰ ਤਾਂ ਅਪਣਾਓ ਇਹ ਵਾਸਤੂ ਟਿਪਸ

ਪੰਜਾਬ ਯੂਨੀਵਰਸਿਟੀ ਤੋਂ ਵਾਸਤੂ ਸ਼ਾਸਤਰ 'ਚ ਡਾਕਟਰੇਟ ਆਚਾਰੀਆ ਡਾ. ਨੰਦ ਕਿਸ਼ੋਰ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਵਿਆਹ 'ਚ ਅੜਿੱਕੇ ਪੈ ਰਹੇ ਹਨ ਤਾਂ ਕੁਝ ਵਾਸਤੂ ਟਿਪਸ ਨਾਲ ਰਿਸ਼ਤਾ ਹੋਣ 'ਚ ਮਦਦ ਮਿਲ ਸਕਦੀ ਹੈ।

-ਵਿਆਹ ਦੀ ਗੱਲ ਕਰਦੇ ਸਮੇਂ ਮੂੰਹ ਘਰ ਦੇ ਅੰਦਰ ਹੀ ਰੱਖੋ।

-ਜਿਨ੍ਹਾਂ ਕਮਰਿਆਂ 'ਚ ਹਵਾ ਤੇ ਰੋਸ਼ੀ ਘੱਟ ਹੋਵੇ, ਉੱਥੇ ਨਾ ਸੁੱਤਾ ਜਾਵੇ।

-ਵਿਆਹ ਯੋਗ ਲੜਕਾ-ਲੜਕੀ ਨੂੰ ਸੌਂਦੇ ਸਮੇਂ ਸਿਰ ਦੱਖਣੀ ਦਿਸ਼ਾ ਵੱਲ ਰੱਖਣਾ ਚਾਹੀਦਾ ਹੈ।

-ਘਰੇ ਦੇ ਦੱਖਣੀ-ਪੱਛਮੀ ਹਿੱਸੇ 'ਚ ਲਾਲ ਫੁੱਲਾਂ ਦੀ ਪੇਂਟਿੰਗ ਲਗਾਉਣੀ ਸ਼ੁੱਭ ਹੈ।

-ਬੈੱਡਰੂਮ 'ਚ ਦੀਵਾਰਾਂ ਦਾ ਰੰਗ ਚਮਕੀਲਾ, ਗ਼ੁਲਾਬੀ ਹੋਣਾ ਸ਼ੁੱਭ ਹੈ।

-ਜੇਕਰ ਕਿਸੇ ਲੜਕੀ ਦੇ ਵਿਆਹ 'ਚ ਅੜਿੱਕਾ ਆਵੇ ਤਾਂ ਲੜਕੀ ਬੈੱਡਰੂਮ ਨਾਰਥ ਵੈਸਟ ਦਿਸ਼ਾ (ਵਾਯਵਯ ਕੋਣ) ਵਾਲੇ ਬੈੱਡਰੂਮ 'ਚ ਸੁਲਾਉਣਾ ਚਾਹੀਦਾ ਹੈ।

ਵਿਆਹ ਦੇ ਸ਼ੁੱਭ ਦਿਨ

ਅਕਤੂਬਰ - 30,31

ਨਵੰਬਰ- 1,5,8,9,10,11,13,14,19,20,21,22,23,28

ਦਸੰਬਰ- 1,2,3,5,6,7,8,11

ਜਨਵਰੀ- 15,16,17,18,19,20,26,29,30,31

ਫਰਵਰੀ- 1,3,4,9,10,11,14,15,16,25,26,27,28

Posted By: Seema Anand