Airport Management ਨੇ ਦੱਸਿਆ ਕਿ ਟੀਮ ਲਗਾਤਾਰ ਫਲਾਈਟ ਆਪਰੇਸ਼ਨ, ਦੇਰੀ, ਰੱਦੀਕਰਨ ਅਤੇ ਬੈਗੇਜ ਸੰਬੰਧੀ ਸਮੱਸਿਆਵਾਂ 'ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਸਮੇਂ ਸਿਰ ਸਹਾਇਤਾ ਤੇ ਅਪਡੇਟ ਦਿੱਤੇ ਜਾ ਸਕਣ।

ਜਾਗਰਣ ਸੰਵਾਦਦਾਤਾ, ਚੰਡੀਗੜ੍ਹ : ਹੁਣ ਜੋ ਵੀ ਫਲਾਈਟ ਰੱਦ ਹੋਵੇਗੀ, ਉਸਦੀ ਸੂਚਨਾ ਯਾਤਰੀ ਨੂੰ 10 ਘੰਟੇ ਪਹਿਲਾਂ ਦਿੱਤੀ ਜਾਵੇਗੀ। ਨਾਲ ਹੀ 24 ਘੰਟੇ 7 ਦਿਨ ਕੰਟਰੋਲ ਰੂਮ ਸਥਾਪਿਤ ਕੀਤੇ ਜਾਣਗੇ। ਇਹ ਫ਼ੈਸਲਾ IndiGo Airlines ਦੀਆਂ ਲਗਾਤਾਰ ਰੱਦ ਹੋ ਰਹੀਆਂ ਉਡਾਣਾਂ ਅਤੇ ਦੇਰੀ ਨੂੰ ਲੈ ਕੇ ਐਤਵਾਰ ਨੂੰ ਚੰਡੀਗੜ੍ਹ ਏਅਰਪੋਰਟ (Chandigarh Airport) 'ਤੇ ਹੋਈ ਉੱਚ ਪੱਧਰੀ ਮੀਟਿੰਗ (High Level Meeting) 'ਚ ਲਿਆ ਗਿਆ।
ਮੀਟਿੰਗ ਦੀ ਪ੍ਰਧਾਨਗੀ ਪੰਜਾਬ ਸਰਕਾਰ ਦੇ ਸਿਵਲ ਐਵੀਏਸ਼ਨ ਸਕੱਤਰ ਸੋਨਾਲੀ ਗਿਰੀ ਨੇ ਕੀਤੀ, ਜਿਸ ਵਿੱਚ ਇੰਡੀਗੋ, ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ, ਸੀਆਈਐਸਐਫ (CISF) ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਸ਼ਾਮਲ ਹੋਏ। ਮੀਟਿੰਗ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨਾ ਅਤੇ ਮੌਜੂਦਾ ਸੰਕਟ ਦੌਰਾਨ ਏਅਰਪੋਰਟ 'ਤੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਰਿਹਾ।
ਅਧਿਕਾਰੀਆਂ ਨੇ ਮੀਟਿੰਗ 'ਚ ਰਿਫੰਡ ਅਤੇ ਮੁੜ-ਨਿਰਧਾਰਨ (ਰੀ-ਸ਼ਡਿਊਲਿੰਗ) ਦੀ ਪ੍ਰਕਿਰਿਆ ਨੂੰ ਤੇਜ਼ ਕਰਨ, ਬੈਗੇਜ ਡਿਲੀਵਰੀ 'ਚ ਦੇਰੀ ਨੂੰ ਘਟਾਉਣ ਤੇ ਨਾਗਰਿਕ ਹਵਾਬਾਜ਼ੀ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦਿੱਤਾ। ਮੀਟਿੰਗ 'ਚ ਫੈਸਲਾ ਲਿਆ ਗਿਆ ਕਿ ਯਾਤਰੀਆਂ ਨੂੰ ਰਾਹਤ ਦੇਣ ਲਈ ਮਜ਼ਬੂਤ ਸਹੂਲਤਾਂ, ਸੋਸ਼ਲ ਮੀਡੀਆ ਰਾਹੀਂ ਸਮੇਂ ਸਿਰ ਅਪਡੇਟ ਅਤੇ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਏਅਰਪੋਰਟ 'ਤੇ 24x7 ਕੰਟਰੋਲ ਰੂਮ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਗਿਆ ਜੋ ਯਾਤਰੀਆਂ ਦੀ ਸਹਾਇਤਾ ਲਈ ਲਗਾਤਾਰ ਕੰਮ ਕਰੇਗਾ। ਇਹ ਕੰਟਰੋਲ ਰੂਮ ਡਿਊਟੀ ਟਰਮੀਨਲ ਮੈਨੇਜਰ ਦੇ ਦਫ਼ਤਰ 'ਚ ਬਣਾਇਆ ਗਿਆ ਹੈ, ਜਿੱਥੋਂ ਯਾਤਰੀਆਂ ਨੂੰ ਅਸਲ ਸਮੇਂ ਦੀ ਜਾਣਕਾਰੀ ਤੇ ਮਦਦ ਉਪਲਬਧ ਕਰਵਾਈ ਜਾਵੇਗੀ। ਇਸ ਵਿਚ ਰਿਫੰਡ, ਮੁੜ-ਨਿਰਧਾਰਨ, ਬੈਗੇਜ ਡਿਲੀਵਰੀ ਅਤੇ ਫਲਾਈਟ ਅਪਡੇਟ ਨਾਲ ਜੁੜੀ ਹਰ ਜਾਣਕਾਰੀ ਯਾਤਰੀਆਂ ਨੂੰ ਤੁਰੰਤ ਮੁਹੱਈਆ ਕਰਵਾਈ ਜਾਵੇਗੀ।
ਏਅਰਪੋਰਟ ਪ੍ਰਬੰਧਨ ਨੇ ਦੱਸਿਆ ਕਿ ਟੀਮ ਲਗਾਤਾਰ ਫਲਾਈਟ ਆਪਰੇਸ਼ਨ, ਦੇਰੀ, ਰੱਦੀਕਰਨ ਅਤੇ ਬੈਗੇਜ ਸੰਬੰਧੀ ਸਮੱਸਿਆਵਾਂ 'ਤੇ ਨਜ਼ਰ ਰੱਖ ਰਹੀ ਹੈ ਤਾਂ ਜੋ ਯਾਤਰੀਆਂ ਨੂੰ ਸਮੇਂ ਸਿਰ ਸਹਾਇਤਾ ਤੇ ਅਪਡੇਟ ਦਿੱਤੇ ਜਾ ਸਕਣ। ਏਅਰਪੋਰਟ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਕਿ ਇੰਡੀਗੋ ਦੀਆਂ ਉਡਾਣਾਂ ਵਿੱਚ ਜਾਰੀ ਰੁਕਾਵਟ ਦੇ ਵਿਚਕਾਰ ਪ੍ਰਭਾਵਿਤ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਅਤੇ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਏਅਰਲਾਈਨ / ਅਧਿਕਾਰੀ---------------ਹੈਲਪਲਾਈਨ ਨੰਬਰ
ਇੰਡੀਗੋ (IndiGo)-----------------------92899 38532
ਏਅਰ ਇੰਡੀਆ (Air India)--------------88001 97833 / 0172-2242201
ਏਅਰ ਇੰਡੀਆ ਐਕਸਪ੍ਰੈਸ (Air India Express)----------------92055 08549
ਅਲਾਇੰਸ ਏਅਰ (Alliance Air)-----------98184 28648
ਡੀਟੀਐਮ (DTM)----------------------------95010 15832