ਜੇਐੱਨਐੱਨ, ਚੰਡੀਗੜ੍ਹ : ਸੈਕਟਰ-25 'ਚ ਬਦਮਾਸ਼ਾਂ ਨੇ ਪੂਰੀ ਤਰ੍ਹਾਂ ਨਾਲ ਅੱਤਵਾਦ ਮਚਾ ਰੱਖਿਆ ਹੋਇਆ ਹੈ। ਬੀਤੇ ਸ਼ਨਿਚਰਵਾਰ ਨੂੰ ਹੋਏ ਵਪਾਰੀ ਨਾਲ ਹੋਏ ਗੋਲੀਕਾਂਡ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਅਜੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ ਕਿ ਵੀਰਵਾਰ ਦੇਰ ਰਾਤ ਘਰ ਦੇ ਬਾਹਰ ਖੜ੍ਹੀ ਕਾਰ 'ਚ ਇਕ ਮੁਲਜ਼ਮ ਨੌਜਵਾਨ ਨੇ ਅੱਗ ਲਗਾ ਦਿੱਤੀ। ਮੁਲਜ਼ਮ ਨੇ ਕਾਰ 'ਤੇ ਤੇਲ ਛਿੜਕ ਕੇ ਅੱਗ ਦੇ ਹਵਾਲੇ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਪਾ ਕੇ ਪਹੁੰਚੀ ਪੁਲਿਸ ਨੇ ਕਾਰ ਮਾਲਕ ਵਿਕਾਸ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ।

ਸ਼ਿਕਾਇਤਕਰਤਾ ਵਿਕਾਸ ਨੇ ਦੱਸਿਆ ਕਿ ਪਰਿਵਾਰ ਨਾਲ ਸੈਕਟਰ 25 'ਚ ਰਹਿੰਦਾ ਹੈ। ਉਹ ਚੰਡੀਗੜ੍ਹ ਹੈਲਥ ਡਿਪਾਰਟਮੈਂਟ 'ਚ ਤਾਇਨਾਤ ਹੈ। ਰੁਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਸ਼ਾਮ ਕਰੀਬ 7.15 'ਤੇ ਘਰ ਦੇ ਬਾਹਰ ਪਾਰਕ ਕੀਤੀ ਸੀ। ਦੇਰ ਰਾਤ ਕਰੀਬ 12.30 ਵਜੇ ਕਾਰ ਨੂੰ ਅੱਗ ਲਾਉਣ ਨਾਲ ਜ਼ੋਰਦਾਰ ਧਮਾਕਾ ਹੋਇਆ। ਜਿਸ ਦੀ ਆਵਾਜ਼ ਸੁਣ ਕੇ ਨੇੜੇ-ਤੇੜੇ ਦੇ ਵੀ ਲੋਕ ਬਾਹਰ ਆ ਗਏ ਸਨ। ਲੋਕਾਂ ਦੀ ਮਦਦ ਤੋਂ ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੀਸੀਟੀਵੀ ਕੈਮਰੇ 'ਚ ਕੈਦ ਹੋ ਗਿਆ ਹੈ।

ਸੀਸੀਟੀਵੀ ਕੈਮਰੇ ਦੇ ਮੁਤਾਬਿਕ ਕਾਰ ਨੂੰ ਅੱਗ ਲਾਉਣ ਵਾਲਾ ਮੁਲਜ਼ਮ ਵੀਰਵਾਰ ਦੇਰ ਰਾਤ ਕਰੀਬ 12.58 ਮਿੰਟ 'ਤੇ ਨਕਾਬਪੋਸ਼ ਦਿਖਾਈ ਦੇ ਰਿਹਾ ਹੈ। ਉਸ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਤੇਲ ਪਾ ਕੇ ਅੰਦਰ ਤੋਂ ਕਾਰ ਨੂੰ ਅੱਗ ਲਾ ਦਿੱਤੀ। ਇਸ ਤੋਂ ਪਹਿਲਾਂ ਵੀ ਘਰ ਦੇ ਬਾਹਰ ਖੜ੍ਹੀ ਦੋ ਗੱਡੀਆਂ ਜਿਨ੍ਹਾਂ 'ਚ ਸਕੋਡਾ ਤੇ ਵਰਨਾ ਕਾਰ ਤੋਂ ਇਲ਼ਾਵਾ ਦੋ ਮੋਟਰਸਾਈਕਲ ਦੀ ਭੰਨਤੋੜ ਕੀਤੀ ਗਈ ਸੀ। ਇਨ੍ਹਾਂ ਮਾਮਲੇ 'ਚ ਰਾਜੇਂਦਰ ਉਰਫ਼ ਨੀਟੂ ਨੇ ਪੁਲਿਸ 'ਚ ਸ਼ਿਕਾਇਤ ਕੀਤੀ ਸੀ।

Posted By: Amita Verma