ਜੇ ਐੱਸ ਕਲੇਰ, ਜ਼ੀਰਕਪੁਰ: ਜ਼ੀਰਕਪੁਰ ਦੇ ਲੋ ਗੜ ਖੇਤਰ ਵਿੱਚ ਸਥਿਤ ਸਿਗਮਾ ਸਿਟੀ ਚੌਕ ਵਿਚਕਾਰ ਸਥਿਤ ਇੱਕ ਦੁਕਾਨ ਵਿੱਚ ਅੱਜ ਸ਼ਾਮ ਕਰੀਬ ਸਾਢੇ ਨੌਂ ਵਜੇ ਸ਼ੱਕੀ ਹਾਲਤ ਵਿਚ ਅੱਗ ਲੱਗ ਗਈ। ਪਹਿਲੀ ਨਿਗ੍ਹਾ ਵਿੱਚ ਅੱਗ ਲੱਗਣ ਦਾ ਕਾਰਨ ਬਿਜਲੀ ਦਾ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ ।ਜ਼ੀਰਕਪੁਰ ਅਤੇ ਡੇਰਾਬਸੀ ਤੋਂ ਪੁੱਜੀਆਂ ਫਾਇਰ ਬਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀਆਂ ਹੋਈਆਂ ਹਨ। ਮੌਕੇ ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਵੀ ਮੌਜੂਦ ਹਨ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ੀਰਕਪੁਰ ਦੇ ਲੋਹਗੜ ਖੇਤਰ ਵਿਚ ਸਥਿੱਤ ਸਿਗਮਾ ਸਿਟੀ ਚੌਕ ਵਿੱਚ ਮੋਨਿਕਾ ਕਿਚਨ ਨਾਮਕ ਦੁਕਾਨ ਵਿੱਚ ਕਰੀਬ ਸਾਢੇ ਨੌ ਵਜੇ ਅੱਗ ਲੱਗ ਗਈ। ਪਲਾਂ ਵਿੱਚ ਹੀ ਅੱਗ ਨੇ ਹਿੰਸਕ ਰੂਪ ਧਾਰ ਲਿਆ। ਮਾਮਲੇ ਦੀ ਸੂਚਨਾ ਮਿਲਣ ਤੇ ਜ਼ੀਰਕਪੁਰ ਫਾਇਰ ਬਿਰਗੇਡ ਤੋਂ ਇਲਾਵਾ ਡੇਰਾਬਸੀ ਫਾਇਰ ਬਿਰਗੇਡ ਦੀ ਅੱਗ ਬੁਝਾਊ ਗੱਡੀ ਮੌਕੇ ਤੇ ਪੁੱਜੀ ਹੋਈ ਹੈ ਅਤੇ ਫਾਇਰ ਬ੍ਰਿਗੇਡ ਦਾ ਅਮਲਾ ਖ਼ਬਰ ਲਿਖੇ ਜਾਣ ਤੱਕ ਅੱਗ ਬੁਝਾਉਣ ਵਿੱਚ ਲੱਗਾ ਹੋਇਆ ਹੈ। ਮੌਕੇ ਤੇ ਪੁੱਜੇ ਪੜਤਾਲੀਆ ਅਫਸਰ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਜਾਪਦਾ ਹੈ ਪਰ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਪੂਰੀ ਤਰ੍ਹਾਂ ਅੱਗ ਬੁੱਝਣ ਤੋਂ ਬਾਅਦ ਹੀ ਲੱਗੇਗਾ।

Posted By: Jagjit Singh