v> ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ਦੇ ਫੇਜ਼ ਛੇ ਸਥਿਤ ਗਰੌਸਰੀ ਸਟੋਰ ਵਿਖੇ ਵੀਰਵਾਰ ਦੇਰ ਰਾਤ ਅਗਜ਼ਨੀ ਹਾਦਸਾ ਵਾਪਰ ਗਿਆ ਜਿਸ ਨਾਲ ਦੁਕਾਨ 'ਚ ਪਿਆ ਕਰੀਬ 50 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਘਟਨਾ ਰਾਤ 12 ਵਜੇ ਦੀ ਹੈ ਜਦੋਂ ਦੁਕਾਨ ਦੇ ਮਾਲਕ ਰਜਿੰਦਰ ਕੁਮਾਰ ਨੂੰ ਐੱਸਬੀਆਈ ਦੇ ਸਿਕਿਓਰਟੀ ਗਾਰਡ ਨੇ ਫ਼ੋਨ 'ਤੇ ਇਸਦੀ ਸੂਚਨਾ ਦਿੱਤੀ, ਇਸਤੋੰ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਪਰ ਤਦ-ਤਕ ਬੜੀ ਦੇਰ ਹੋ ਚੁੱਕੀ ਸੀ। ਰਜਿੰਦਰ ਕੁਮਾਰ ਨੇ ਦੱਸਿਆ ਕਿ ਹਾਦਸੇ ਦੀ ਵਜ੍ਹਾ ਸ਼ਾਰਟ-ਸਰਕਟ ਹੈ ਲੱਗਦਾ ਹੈ ਕਿ ਦੁਕਾਨ 'ਚ ਰੱਖੇ ਫ਼ਰੀਜ਼ਰ ਕਾਰਨ ਧਮਾਕਾ ਹੋਇਆ ਇਸ ਤੋਂ ਬਾਅਦ ਪੂਰੀ ਇਮਾਰਤ ਅੱਗ ਦੀ ਲਪੇਟ 'ਚ ਆ ਗਈ। ਉਸਨੇ ਦੱਸਿਆ ਕਿ ਉਹ ਪਿਛਲੇ ਪੰਜ ਸਾਲਾਂ ਤੋੰ ਇਥੇ ਦੁਕਾਨਦਾਰੀ ਕਰ ਰਿਹਾ ਹੈ ਤੇ ਇਸ ਹਾਦਸੇ ਨਾਲ ਉਸਦੀ ਜ਼ਿੰਦਗੀ ਤਮਾਮ ਪੂੰਜੀ ਖ਼ਤਮ ਹੋ ਗਈ।

Posted By: Seema Anand