Punjab Budget 2021 : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਰਾਹਤਾਂ ਨਾਲ ਭਰਪੂਰ ਬਜਟ ਪੇਸ਼ ਕੀਤਾ ਹੈ। ਇਸ ਨੂੰ ਚੋਣ ਬਜਟ ਵੀ ਕਿਹਾ ਜਾ ਸਕਦਾ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਵਿਚ ਹੁਣ ਦੁਕਾਨਾਂ ਅਤੇ ਰੈਸਟੋਰੈਂਟ 24 ਘੰਟੇ ਖੁੱਲ੍ਹੇ ਰਹਿਣਗੇ। ਇਸ ਨਾਲ ਕੋਰੋਨਾ ਕਾਲ ਵਿਚ ਡਾਵਾਂਡੋਲ ਹੋਏ ਸੂਬੇ ਦੇ ਆਰਥਕ ਹਾਲਤ ਨੂੰ ਸੁਧਰਣ ਵਿਚ ਮਦਦ ਮਿਲੇਗੀ।

ਮੈਰਿਟ ਵਿਚ ਆਉਣ ਵਾਲੇ ਬੱਚਿਆਂ ਨੂੰ ਫੀਸ ਵਿਚ ਛੋਟ, ਆਪਣੀ ਰਾਸ਼ਨ ਕਾਰਡ ਯੋਜਨਾ ਕੀਤੀ ਸ਼ੁਰੂ

ਵਿੱਤ ਮੰਤਰੀ ਨੇ ਮੈਰਿਟ ਵਿਚ ਆਉਣ ਵਾਲੇ ਬੱਚਿਆਂ ਨੂੰ ਫੀਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਰਾਸ਼ਨ ਕਾਰਡ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ ਪੰਜ ਕਿਲੋ ਆਟਾ ਮਿਲੇਗਾ। ਮਨਰੇਗਾ ਲਈ 400 ਕਰੋਡ਼ ਰੁਪਏ ਰੱਖੇ ਹਨ।

ਕਿਸਾਨਾਂ ਲਈ ਕਾਮਯਾਬ ਕਿਸਾਨ ਖੁਸ਼ਹਾਲ ਯੋਜਨਾ

ਵਿੱਤ ਮੰਤਰੀ ਨੇ ਕਿਹਾ ਕਿ ਖਰਾਬ ਟਿਊਬਵੈੱਲਾਂ ਦੀ ਮੁਰੰਮਤ ਲਈ 40 ਕਰੋਡ਼ ਰੁਪਏ ਦਾ ਬਜਟ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਜਾਰੀ ਰਹੇਗੀ। ਇਸ ਲਈ ਬਜਟ ਵਿਚ 7000 ਕਰੋਡ਼ ਰੁਪਏ ਦਾ ਪ੍ਰਸਤਾਵ ਰੱਖਿਆ ਗਿਆ ਹੈ।

ਕਿਸਾਨਾਂ ਦੀ ਕਰਜ਼ ਮਾਫੀ ਲਈ 10186 ਕਰੋਡ਼ ਰੁਪਏ ਰੱਖੇ ਗਏ ਹਨ। ਸੀਵਰੇਜ ਦੇ ਪਾਣੀ ਨੂੰ ਸਾਫ ਕਰਕੇ ਸਿੰਚਾਈ ਯੋਗ ਬਣਾਉਣ ਲਈ 40 ਕਰੋਡ਼ ਰੁਪਏ ਰੱਖੇ ਗਏ ਹਨ। ਵਿੱਤ ਮੰਤਰੀ ਨੇ ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ ਨਾਂ ਦੀ ਨਵੀਂ ਯੋਜਨਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਸ ਯੋਜਨਾ ਲਈ 3780 ਕਰੋਡ਼ ਰੁਪਏ ਰੱਖੇ ਗਏ ਹਨ। ਇਸ ਸਾਲ ਇਸ ਯੋਜਨਾ ਲਈ 1104 ਕਰੋਡ਼ ਰੱਖੇ ਗਏ ਹਨ।

Posted By: Tejinder Thind